Breaking News
Home / ਕੈਨੇਡਾ / ਰੂਬੀ ਸਹੋਤਾ ਵੱਲੋਂ ਯੂਐਸਐਮਸੀਏ ਦਾ ਸਵਾਗਤ

ਰੂਬੀ ਸਹੋਤਾ ਵੱਲੋਂ ਯੂਐਸਐਮਸੀਏ ਦਾ ਸਵਾਗਤ

ਉਨਟਾਰੀਓ/ਬਿਊਰੋ ਨਿਊਜ਼ : ਬਰੈਂਪਟਨ ਉੱਤਰੀ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦਰਮਿਆਨ ਹੋਏ ਆਧੁਨਿਕ ਵਪਾਰ ਸਮਝੌਤੇ ‘ਯੂਨਾਈਟਡ ਸਟੇਟਸ-ਮੈਕਸੀਕੋ-ਕੈਨੇਡਾ ਐਗਰੀਮੈਂਟ’ (ਯੂਐੱਸਐੱਮਸੀਏ) ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਰੁਜ਼ਗਾਰ ਦੀ ਸਿਰਜਣਾ ਹੋਏਗੀ ਅਤੇ ਇਸ ਨਾਲ ਕੈਨੇਡਾ ਦੇ ਵਪਾਰ ਦਾ ਉੱਤਰੀ ਅਮਰੀਕਾ ਵਿੱਚ ਵਿਸਥਾਰ ਹੋਏਗਾ।
ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕੈਨੇਡਾ ਅਤੇ ਕੈਨੇਡੀਅਨ ਵਪਾਰ ਲਈ ਲਾਹੇਵੰਦ ਹੋਏਗਾ। ਵਿਸ਼ੇਸ਼ ਤੌਰ ‘ਤੇ ਕੈਨੇਡੀਅਨ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ। ਉਨ੍ਹਾਂ ਕਿਹਾ ਕਿ ਜਦੋਂ ਇਹ ਸੋਧਿਆ ਹੋਇਆ ਸਮਝੌਤਾ ਲਾਗੂ ਕੀਤਾ ਜਾਏਗਾ ਤਾਂ ਉੱਤਰੀ ਅਮਰੀਕਾ ਦਾ ਵਪਾਰ 21ਵੀਂ ਸਦੀ ਲਈ ਸੁਰੱਖਿਅਤ ਅਤੇ ਆਧੁਨਿਕ ਹੋ ਜਾਏਗਾ ਜਿਵੇਂ ਕਿ ਉਹ ਕਰਨਾ ਚਾਹੁੰਦੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …