Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਨਵੇਂ ਸਾਲ ਵਿਚ ਮਾਪੇ ਤੇ ਪੜ੍ਹ-ਮਾਪੇ ਪ੍ਰੋਗਰਾਮ ਸਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ

ਸੋਨੀਆ ਸਿੱਧੂ ਨੇ ਨਵੇਂ ਸਾਲ ਵਿਚ ਮਾਪੇ ਤੇ ਪੜ੍ਹ-ਮਾਪੇ ਪ੍ਰੋਗਰਾਮ ਸਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ

ਇਸ ਪ੍ਰੋਗਰਾਮ ਲਈ ਸਰਕਾਰ ਨਵੀਆਂ ਅਰਜ਼ੀਆਂ 2 ਜਨਵਰੀ 2018 ਤੋਂ ਲੈਣੀਆਂ ਸ਼ੁਰੂ ਕਰੇਗੀ
ਬਰੈਂਪਟਨ/ਬਿਊਰੋ ਨਿਊਜ਼ : ਇੰਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜ਼ਨ ਮੰਤਰਾਲਾ (ਆਈ.ਆਰ.ਸੀ.ਸੀ) ਮਾਪਿਆਂ ਅਤੇ ਪੜ੍ਹ-ਮਾਪਿਆਂ ਨੂੰ ਕੈਨੇਡਾ ਬੁਲਾਉਣ ਵਾਲੇ ਪ੍ਰੋਗਰਾਮ ਲਈ ਨਵੀਆਂ ਅਰਜ਼ੀਆਂ 2 ਜਨਵਰੀ 2018 ਤੋਂ ਲੈਣੀਆਂ ਸ਼ੁਰੂ ਕਰੇਗਾ। ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਇਸ ਸਬੰਧੀ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਕਿਹਾ,”ਪਰਿਵਾਰਾਂ ਦੇ ਜੁੜਨ ਨਾਲ ਕੈਨੇਡਾ ਮਜ਼ਬੂਤ ਹੁੰਦਾ ਹੈ ਅਤੇ ਇਸ ਸਾਲ ਅਸੀਂ ਇਹ ਸਾਬਤ ਕਰ ਦਿੱਤਾ ਹੈ ਕਿ ਪਰਿਵਾਰਾਂ ਨੂੰ ਜੋੜਨਾ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਹੁਣ 2 ਜਨਵਰੀ 2018 ਤੋਂ 1 ਫ਼ਰਵਰੀ 2018 ਤੱਕ ਕੈਨੇਡਾ ਦੇ ਨਾਗਰਿਕ ਅਤੇ ਪਰਮਾਨੈਂਟ ਸਿਟੀਜ਼ਨ ਆਪਣੇ ਮਾਪਿਆਂ ਅਤੇ ਦਾਦੇ-ਦਾਦੀਆਂ/ਨਾਨੇ-ਨਾਨੀਆਂ ਨੂੰ ਕੈਨੇਡਾ ਬੁਲਾਉਣ ਲਈ ਅਪਲਾਈ ਕਰਨ ਲਈ ਪਹਿਲਾ ਕਦਮ ਲੈ ਸਕਦੇ ਹਨ।”
ਉਨ੍ਹਾਂ ਕਿਹਾ ਕਿ ਆਈ.ਆਰ.ਸੀ.ਸੀ. ਨੇ 2017 ਵਿਚ ਇਸ ਸਬੰਧੀ ਮਾਪਿਆਂ ਅਤੇ ਪੜ-ਮਾਪਿਆਂ ਨੂੰ ਸਪਾਂਸਰ ਕਰਨ ਲਈ ਅਰਜ਼ੀਆਂ ਲੈਣ ਲਈ ਨਵਾਂ ਤਰੀਕਾ ਅਪਨਾਇਆ ਸੀ ਜਿਹੜਾ ਕਿ ਬਹੁਤ ਕਾਰਗਰ ਸਾਬਤ ਹੋਇਆ ਹੈ ਅਤੇ ਇਹ ਪੂਰਾ ਪਾਰਦਰਸ਼ੀ ਹੈ। ਹੁਣ ਸਪਾਂਸਰ ਕਰਨ ਵਾਲੇ ਅਰਜ਼ੀ-ਕਰਤਾ ਪਹਿਲਾਂ ਆਈ.ਆਰ.ਸੀ.ਸੀ. ਨੂੰ ”ਇਨਟਰੈੱਸਟ ਟੂ ਸਪਾਂਸਰ” ਫ਼ਾਰਮ ਭਰ ਕੇ ਆਪਣੇ ਮਾਪਿਆਂ ਜਾਂ ਪੜ-ਮਾਪਿਆਂ ਨੂੰ ਇੱਥੇ ਬੁਲਾਉਣ ਵਿਚ ਦਿਲਚਸਪੀ ਰੱਖਣ ਬਾਰੇ ਸੂਚਿਤ ਕਰਨਗੇ। ਇਸ ਤੋਂ ਬਾਅਦ ਆਈ.ਆਰ.ਸੀ.ਸੀ. ਮੰਤਰਾਲਾ ਰੈਂਡਮ ਚੋਣ-ਪ੍ਰਣਾਲੀ ਰਾਹੀਂ ਉਨ੍ਹਾਂ ਅਰਜ਼ੀ-ਕਰਤਾਵਾਂ ਨੂੰ ਮਾਪਿਆਂ/ ਪੜ-ਮਾਪਿਆਂ ਨੂੰ ਸਪਾਂਸਰ ਕਰਨ ਬਾਰੇ ਬਾ-ਕਾਇਦਾ ਅਰਜ਼ੀਆਂ ਦੇਣ ਲਈ ਬੁਲਾਏਗਾ। ਇਸ ਸਿਸਟਮ ਦੀ ਕਾਰਜ-ਕੁਸ਼ਲਤਾ ਨੂੰ ਯਕੀਨੀ ਬਨਾਉਣ ਲਈ ਅਤੇ ਮਾਪਿਆਂ ਤੇ ਪੜ੍ਹ-ਮਾਪਿਆਂ ਨੂੰ ਕੈਨੇਡਾ ਲਿਆਉਣ ਲਈ ਵੱਧ ਤੋਂ ਵੱਧ ਯੋਗ ਸਪਾਂਸਰ ਕਰਨ ਵਾਲੇ ਅਰਜ਼ੀ-ਕਰਤਾਵਾਂ ਦੀ ਚੋਣ ਕਰਨ ਲਈ ਇਹ ਜ਼ਰੂਰੀ ਹੈ ਕਿ ਜਿਹੜੇ ਵਿਅੱਕਤੀ ਸਪਾਂਸਰਸ਼ਿਪ ਦੀਆਂ ਲੋੜੀਂਦੀਆਂ ਸ਼ਰਤਾਂ ਨੂੰ ਪੂਰਿਆਂ ਕਰਦੇ ਹਨ, ਕੇਵਲ ਓਹੀ ਇਹ ”ਇਨਟਰੈੱਸਟ ਟੂ ਸਪਾਂਸਰ” ਫ਼ਾਰਮ ਭਰਨ। ਸਪਾਂਸਰ ਕਰਨ ਵਾਲਿਆਂ ਦੀ ਸਹਾਇਤਾ ਲਈ ਸਾਲ 2018 ਦੇ ‘ਇਨਟਰੈੱਸਟ ਟੂ ਸਪਾਂਸਰ ਫ਼ਾਰਮ’ ਵਿਚ ਕਈ ਨਵੇਂ ਸਵਾਲ ਜੋੜੇ ਗਏ ਹਨ ਤਾਂ ਜੋ ਉਹ ਖ਼ੁਦ ਇਹ ਜਾਣ ਸਕਣ ਕਿ ਕੀ ਉਹ ਇਸ ਕੈਟੇਗਰੀ ਲਈ ਸਪਾਂਸਰ ਕਰਨ ਦੇ ਯੋਗ ਹਨ। ਇਹ ਕੰਮ ਉਨ੍ਹਾਂ ਦੀ ਸਹੂਲਤ ਲਈ ਕੀਤਾ ਗਿਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …