15.3 C
Toronto
Tuesday, September 15, 2026
spot_img
Homeਕੈਨੇਡਾਗੋਰ ਸੀਨੀਅਰਜ਼ ਕਲੱਬ ਨੇ ਐਂਬਰਿਜ ਪਾਰਕ ਦਾ ਟੂਰ ਲਾਇਆ

ਗੋਰ ਸੀਨੀਅਰਜ਼ ਕਲੱਬ ਨੇ ਐਂਬਰਿਜ ਪਾਰਕ ਦਾ ਟੂਰ ਲਾਇਆ

ਗੋਰ ਸੀਨੀਅਰਜ਼ ਕਲੱਬ ਨੇ ਐਂਬਰਿਜ ਪਾਰਕ ਦਾ ਟੂਰ ਲਾਇਆਬਰੈਂਪਟਨ : ਅਮਰੀਕ ਸਿੰਘ ਕੁਮਰੀਆ ਦੇ ਦੱਸਣ ਅਨੁਸਾਰ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਐਂਬਰਿਜ ਬੇਅ ਪਾਰਕ ਟੋਰਾਂਟੋ ਦਾ 23 ਸਤੰਬਰ ਐਤਵਾਰ ਨੂੰ ਟੂਰ ਲਾਇਆ।
ਇਸ ਟੂਰ ਦਾ ਸੁਚੱਜੇ ਢੰਗ ਨਾਲ ਪ੍ਰਬੰਧ ਕਰਨ ਵਿਚ ਪ੍ਰਧਾਨ ਸੁਖਦੇਵ ਸਿੰਘ ਗਿੱਲ, ਮਨਜੀਤ ਸਿੰਘ ਢੇਸੀ ਤੇ ਉਜਾਗਰ ਸਿੰਘ ਗਿੱਲ ਨੇ ਪੂਰਾ ਸਾਥ ਦਿੱਤਾ।
ਬੱਸ ਸਵੇਰੇ ਦਸ ਵਜੇ ਗੋਰ ਕਮਿਊਨਿਟੀ ਸੈਂਟਰ ਤੋਂ ਚੱਲੀ ਅਤੇ ਤਕਰੀਬਨ ਗਿਆਰਾਂ ਵਜੇ ਐਂਬਰਿਜ ਪਾਰਕ ਵਿਚ ਪਹੁੰਚ ਗਈ। ਸਾਰਿਆਂ ਨੂੰ ਪਾਣੀ ਦੀਆਂ ਬੋਤਲਾਂ ਤੇ ਸਨੈਕਸ ਵੰਡੇ ਗਏ। ਮੌਸਮ ਬੜਾ ਸੁਹਾਵਣਾ ਸੀ। ਸਾਰਿਆਂ ਨੇ ਛੋਟੇ-ਛੋਟੇ ਗਰੁੱਪ ਬਣਾ ਕੇ ਲੇਕ, ਬੀਚ ਅਤੇ ਪਾਰਕ ਦਾ ਅਨੰਦ ਮਾਣਿਆ। ਚਾਰ ਵਜੇ ਸਾਰਿਆਂ ਨੂੰ ਕੌਫੀ ਪਿਲਾਈ ਗਈ। ਸਾਰੇ ਬੜੇ ਖੁਸ਼ ਸਨ।
ਅੰਤ ਵਿਚ 5 ਵਜੇ ਸ਼ਾਮ ਵਾਪਸੀ ਲਈ ਬੱਸ ਵਿਚ ਸਵਾਰ ਹੋਏ ਤੇ ਤਕਰੀਬਨ ਛੇ ਵਜੇ ਕਮਿਊਨਿਟੀ ਸੈਂਟਰ ਪਹੁੰਚ ਗਏ। ਸਾਰੇ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਚੱਲ ਪਏ। ਬੱਸ ਵਿਚ ਪ੍ਰਧਾਨ ਸੁਖਦੇਵ ਸਿੰਘ ਗਿੱਲ ਨੇ ਸਹਿਯੋਗ ਦੇਣ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਹੋਰ ਸੰਪਰਕ ਲਈ ਸੁਖਦੇਵ ਸਿੰਘ ਗਿੱਲ ਨਾਲ 416-602-5499 ‘ਤੇ ਗੱਲ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS