Breaking News
Home / ਕੈਨੇਡਾ / ਸੀਰੀਆ ਦੇ ਰਫਿਊਜੀਆਂ ਦੀ ਸੇਵਾ ਉਪਰੰਤ ਮਨੀ ਸਿੰਘ ਵਾਪਿਸ

ਸੀਰੀਆ ਦੇ ਰਫਿਊਜੀਆਂ ਦੀ ਸੇਵਾ ਉਪਰੰਤ ਮਨੀ ਸਿੰਘ ਵਾਪਿਸ

Mani Singh Ne2ws copy copyਬਰੈਂਪਟਨ/ਅਜੀਤ ਸਿੰਘ ਰੱਖੜਾ
ਬੀਤੇ ਸ਼ਨਿਚਰਵਾਰ 26 ਮਾਰਚ, 2016 ਨੂੰ ਯੁਨਾਇਟਡ ਸਿੱਖਜ਼ ਦੀ ਲੋਕਿਲ ਸ਼ਾਖਾ ਦੇ ਮੀਡੀਆ ਕੁਆਰਡੀਨੇਟਰ ਸੁਖਵਿੰਦਰ ਸਿੰਘ ਨੇ ਗ੍ਰੇਟਰ ਪੰਜਾਬ ਪਲਾਜ਼ੇ ਦੇ ਆਪਣੇ ਦਫਤਰ ਵਿਚ ਮੀਡੀਆ ਕਾਨਫਰੰਸ ਕੀਤੀ। ਮਕਸਦ ਸੀ ਮਨੀ ਸਿੰਘ ਨਾਲ ਭੇਂਟ ਕਰਨਾ ਜੋ ਮੈਸੀਡੋਨੀਆ ਬਾਰਡਰ ਉਪਰ ਸੀਰੀਅਨ ਰਫਿਊਜੀਆਂ ਦੀ ਸੇਵਾ ਕਰਨ ਉਪਰੰਤ ਬ੍ਰੈਂਪਟਨ ਵਾਪਿਸ ਪਹੁੰਚੇ ਹਨ। ਮਨੀ ਸਿੰਘ ਦਸੰਬਰ, 2015 ਤੋਂ ਉਸ ਬਾਰਡਰ ਕੈਂਪ ਉਪਰ ਤਾਇਨਾਤ ਸਨ। ਉਨ੍ਹਾਂ ਦਸਿਆ ਕਿ ਇਸ ਸਮੇ ਉਥੇ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਬਿਪਤਾ ਮਾਰੇ ਰਫਿਊਜੀ ਕਈ ਕਈ ਕਿਲੋਮੀਟਰ ਪੈਦਲ ਸਫਰ ਕਰਕੇ ਇਸ ਬਾਰਡਰ ਉਪਰ ਪਹੁੰਚ ਰਹੇ ਹਨ ਅਤੇ ਯੁਨਾਇਟਡ ਸਿੱਖਜ਼ ਦੇ ਵਲੰਟੀਅਰ ਦੂਸਰੇ ਵਲੰਟੀਅਰਜ਼ ਦੇ ਨਾਲ ਰਲਕੇ ਜਰੂਰਤ ਮੰਦਾ ਨੂੰ ਜੁਤੀਆਂ, ਕੰਬਲ ਅਤੇ ਦਾਲਰੋਟੀ ਮੁਹਈਆ ਕਰਵਾ ਰਹੇ ਹਨ। ਲੋਕਾਂ ਦੀ ਐਨੀ ਭੀੜ ਹੈ ਕਿ ਇਕ ਰੇਲ ਜਿਸਦੀ ਕਪੈਸਟੀ 800 ਬੰਦਿਆਂ ਦੀ ਹੈ ਪਰ 14, 1500 ਦੀ ਗਿਣਤੀ ਵਿਚ ਲੋਕ ਚੜਕੇ ਆ ਰਹੇ ਹਨ। ਕੈਂਪ ਤਕ ਪਹੁੰਚਣ ਲਈ ਉਨ੍ਹਾਂ ਨੂੰ 4,5 ਕਿਲੋਮੀਟਰ ਦਾ ਰਸਤਾ ਪੈਦਲ ਤੁਰਨਾ ਪੈਂਦਾ ਹੈ।
ਮਨੀ ਸਿੰਘ ਨੇ ਦਸਿਆ ਕਿ ਹਰ ਰੋਜ਼ ਦਾ ਸਾਡਾ ਉਥੇ ਖਰਚਾ 200-250 ਯੂਰੋ ਆ ਰਿਹਾ ਹੈ ਜੋ ਲੋਕਾਂ ਦੇ ਦਾਨ ਪਾਤਰ ਨਾਲ ਪੂਰਾ ਹੋ ਰਿਹਾ ਹੈ। ਉਨ੍ਹਾਂ ਦੀ ਸੰਸਥਾ ਐਨ ਜੀ ਓ (ਨਾਨ ਗਵਰਨਮੈਂਟ ਆਰਗੇਨਾਈਜ਼ੇਸ਼ਨ) ਦੀ ਮੈਂਬਰ ਹੈ ਜੋ ਕਿ 10 ਮੁਲਕਾਂ ਵਿਚ ਸਰਗਰਮ ਹੈ। ਇਕ ਸਵਾਲ ਦੇ ਜਵਾਬ ਵਿਚ ਉਸ ਕਿਹਾ ਕਿ ਮੇਰੇ ਦੇਖਣ ਮੁਤਾਬਿਕ ਬਾਰਡਰ ਪਾਰ ਕਰਨ ਵਾਲੇ ਲੋਕ ਸਚ ਮੁਚ ਬਿਪਤਾ ਮਾਰੇ ਗ੍ਰੀਬ ਲੋਕ ਹਨ। ਉਨ੍ਹਾਂ ਬਾਰੇ ਇਹ ਸੋਚਣਾ ਕਿ ਉਨ੍ਹਾਂ ਵਿਚ ਦਹਿਸ਼ਤ ਗਰਦ ਲੋਕ ਵੀ ਹੋਣਗੇ ਸਚ ਨਹੀਂ ਲਗਦਾ। 25 ਸਾਲ ਦਾ ਮਨੀ ਸਿੰਘ ਬਰੈਂਪਟਨ ਦੇ ਸਿਵਕ ਹਾਸਪੀਟਲ ਵਿਚ ਇਕ ਨਰਸ ਦੀ ਅਸਾਮੀ ਉਪਰ ਕੰਮ ਕਰ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਉਹ ਮਿਲਟਰੀ ਵਿਚ ਵੀ ਰਹਿ ਚੁਕਾ ਹੈ। ਸੰਸਥਾ ਦਾ ਸੰਪਰਕ ਹੈ 905 672 2245

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …