18.8 C
Toronto
Saturday, October 18, 2025
spot_img
Homeਕੈਨੇਡਾਨਾਟਕ 'ਇਹ ਲਹੂ ਕਿਸਦਾ ਹੈ?' ਤੇ ਡਾਕੂਮੈਂਟਰੀ ਫਿਲਮ ਦੀ ਪੇਸ਼ਕਾਰੀ 3 ਅਪਰੈਲ...

ਨਾਟਕ ‘ਇਹ ਲਹੂ ਕਿਸਦਾ ਹੈ?’ ਤੇ ਡਾਕੂਮੈਂਟਰੀ ਫਿਲਮ ਦੀ ਪੇਸ਼ਕਾਰੀ 3 ਅਪਰੈਲ ਨੂੰ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਵੱਲੋਂ ਹਰ ਸਾਲ ਵਿਸ਼ਵ ਰੰਗਮੰਚ ਦਿਵਸ ਮੌਕੇ ਕੀਤਾ ਜਾਂਦਾ ਸਮਾਗਮ ਇਸ ਸਾਲ 3 ਅਪਰੈਲ 2016 ਨੂੰ ਐਤਵਾਰ ਵਾਲੇ ਦਿਨ ਲੋਫ਼ਰ ਲੇਕ ਕਮਿਊਨਿਟੀ ਸੈਂਟਰ ਨੇੜੇ ਹਰਟ ਲੇਕ ਟਾਊਨ ਸੈਂਟਰ (ਸੈਂਦਲਵੁੱਡ ਐਂਡ ਕੈਨੇਡੀ ਇੰਟਰਸੈਕਸ਼ਨ) 30 ਲੋਫ਼ਰਜ਼ ਲੇਕ, ਬਰੈਂਪਟਨ (ਨੇੜੇ ਸੈਂਦਲਵੁੱਡ ਤੇ ਕੈਨੇਡੀ ਰੋਡ ਇੰਟਰਸੈਕਸ਼ਨ) ਦੇ ਸੀਰਿਲ ਕਲਾਰਕ ਆਡੀਟੋਰੀਅਮ ਵਿੱਚ ਠੀਕ 5:00 ਵਜੇ ਸ਼ਾਮ ਤੋਂ 7:00 ਵਜੇ ਸ਼ਾਮ ਤੱਕ ਕੀਤਾ ਜਾ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਡਾ ਹੀਰਾ ਰੰਧਾਵਾ ਨੇ ਦੱਸਿਆ ਕਿ ਵਿਸ਼ਵ ਰੰਗਮੰਚ ਹਰ ਸਾਲ ਦੁਨੀਆਂ ਭਰ ਵਿੱਚ 27 ਮਾਰਚ ਨੂੰ ਮਨਾਇਆ ਜਾਂਦਾ ਹੈ। ‘ਹੈਟਸ-ਅੱਪ’ ਵੱਲੋਂ ਇਸੇ ਦਿਵਸ ਨੂੰ ਸਮਰਪਿਤ ਉਕਤ ਸਮਾਗਮ 3 ਅਪਰੈਲ ਨੂੰ ਰੱਖਿਆ ਗਿਆ ਹੈ। ਇਸ ਸਮਾਗਮ ਵਿੱਚ ਡਾ ਗੁਰਦਿਆਲ ਸਿੰਘ ਫੁੱਲ ਦਾ ਲਿਖਿਆ ਨਾਟਕ ‘ਇਹ ਲਹੂ ਕਿਸਦਾ ਹੈ?’ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਹ ਨਾਟਕ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਤੇ ਮਲਿਕ ਭਾਗੋ ਦੇ ਮਾਲ ਪੂੜੇ ਵਿੱਚੋਂ ਦੁੱਧ ਕੱਢਣ ਵਾਲੀ ਘਟਨਾ ਨੂੰ ਦਰਸਾਉਣ ਦੇ ਨਾਲ ਨਾਲ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਵੀ ਕਰਦਾ ਹੈ। ਵਿਸ਼ੇਸ਼ ਕਰਕੇ ਡੂਮ ਇਸ ਨਾਟਕ ਵਿੱਚ ਹਾਸਰਸ ਪੈਦਾ ਕਰਦੇ ਹਨ। ਇਸ ਨਾਟਕ ਵਿੱਚ ਸ਼ਿੰਗਾਰਾ ਸਮਰਾ, ਪਰਮਿੰਦਰ ਸਿੱਧੂ, ਕਰਮਜੀਤ ਗਿੱਲ, ਅਜਾਇਬ ਟੱਲੇਵਾਲੀਆ ਆਦਿ ਸਮੇਤ ਹੋਰ ਸਥਾਨਕ ਰੰਗਕਰਮੀ ਕੰਮ ਕਰ ਰਹੇ ਹਨ। ਇਸ ਮੌਕੇ ਮਰਹੂਮ ਲੋਕ ਨਾਟਕਕਾਰ ਭਾਅਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾਂ ਸਿੰਘ ਹੋਰਾਂ ਦੀ ਜ਼ਿੰਦਗੀ ‘ਤੇ ਅਧਾਰਿਤ ਇੱਕ ਡਾਕੂਮੈਂਟਰੀ ਫਿਲਮ ਵੀ ਵਿਖਾਈ ਜਾਵੇਗੀ। ਇਸ ਸਮਾਗਮ ਨੂੰ ਵੇਖਣ ਲਈ ਦਾਖ਼ਲਾ ਭਾਵੇਂ ਮੁਫ਼ਤ ਹੋਵੇਗਾ ਪਰ ਹਾਲ ਵਿੱਚ ਜਾਣ ਲਈ ਟਿਕਟ ਕੋਲ ਹੋਣੀ ਜਰੂਰੀ ਹੈ। ਜੋ ਵੀ ਲੋਕ ਇਸ ਸਮਾਗਮ ਦਾ ਆਨੰਦ ਲੈਣਾ ਚਾਹੁਣ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਸੀਟਾਂ ਪਹਿਲਾਂ ਹੀ ਰਾਖ਼ਵੀਆਂ ਕਰਵਾ ਲੈਣ ਕਿਉਂਕਿ ਹਾਲ ਦੀਆਂ ਸੀਟਾਂ ਸੀਮਿਤ ਹੋਣ ਕਾਰਣ ਮੌਕੇ ਤੇ ਹਾਲ ਫੁੱਲ ਹੋਣ ‘ਤੇ ਵਾਪਿਸ ਨਾ ਮੁੜਨਾ ਪਵੇ। ਸਮਾਗਮ ਦੀ ਹੋਰ ਜਾਣਕਾਰੀ ਜਾਂ ਆਪਣੀਆਂ ਟਿਕਟਾਂ ਰਾਖਵੀਂਆਂ ਕਰਨ ਲਈ ਡਾ ਹੀਰਾ ਰੰਧਾਵਾ ਨੂੰ 416-319-0551, ਜਾਂ ਪਰਮਿੰਦਰ ਸੰਧੂ ਨਾਲ 416-302-9944 ‘ਤੇ ਫੋਨ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS