ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਜ ਮਿਊਜ਼ਿਕ ਅਕੈਡਮੀ ਵੱਲੋਂ ਬੱਚਿਆਂ ਦੇ ਕੀਰਤਨ ਮੁਕਾਬਲੇ ਅਤੇ ਸਲਾਨਾ ਧਾਰਮਿਕ ਸਮਾਗਮ 2 ਫਰਵਰੀ ਐਤਵਾਰ ਨੂੰ ਬਾਅਦ ਦੁਪਿਹਰ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਗੁਰਦੁਆਰਾ ਜੋਤ ਪ੍ਰਕਾਸ਼ (ਸਨਪੈੱਕ ਰੋਡ ਬਰੈਂਪਟਨ) ਵਿਖੇ ਕਰਵਾਏ ਜਾ ਰਹੇ ਹਨ। ਜਿਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਚਾਲਕ ਰਜਿੰਦਰ ਸਿੰਘ ਰਾਜ ਨੇ ਦੱਸਿਆ ਕਿ ਬੱਚਿਆਂ ਦੀ ਦਿਮਾਗੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਇਸ ਮੌਕੇ ਅਕੈਡਮੀ ਦੇ ਬੱਚਿਆਂ ਦੇ ਗੁਰਬਾਣੀ, ਸ਼ਬਦ, ਸੰਗੀਤਕ ਮੁਕਾਬਲਿਆਂ ਦੇ ਨਾਲ-ਨਾਲ ਸਿੱਖ ਧਰਮ ਅਤੇ ਇਤਿਹਾਸ ਨਾਲ ਸਬੰਧਤ ਲਿਖਤੀ ਮੁਕਾਬਲੇ ਵੀ ਕਰਵਾਏ ਜਾਣਗੇ।
ਸਲਾਨਾ ਕੀਰਤਨ ਮੁਕਾਬਲੇ 2 ਫਰਵਰੀ ਨੂੰ
RELATED ARTICLES