Breaking News
Home / ਕੈਨੇਡਾ / ‘ਆਪ’ ਦੇ ਟੋਰਾਂਟੋ ਵਲੰਟੀਅਰਜ਼ ਦੀ ਮੀਟਿੰਗ ਹੋਈ

‘ਆਪ’ ਦੇ ਟੋਰਾਂਟੋ ਵਲੰਟੀਅਰਜ਼ ਦੀ ਮੀਟਿੰਗ ਹੋਈ

ਦਿੱਲੀ ਵਿਧਾਨ ਸਭਾ ਦੀ ਚੋਣ ਸਬੰਧੀ ਕੀਤੀਆਂ ਗਈਆਂ ਵਿਚਾਰਾਂ
ਬਰੈਂਪਟਨ/ ਬਾਸੀ ਹਰਚੰਦ : ਪਿਛਲੇ ਦਿਨੀਂઠ ਆਮ ਆਦਮੀ ਪਾਰਟੀ (ਆਪ) ਟੋਰਾਂਟੋ ਦੇ ਵਲੰਟੀਅਰਜ਼ ਦੀ ਮੀਟਿੰਗ ਸੌਕਰ ਸੈਂਟਰ ਵਿਖੇ ਹੋਈ। ਇਸ ਮੀਟਿੰਗ ਦਾ ਏਜੰਡਾ ਦਿੱਲੀ ਵਿਧਾਨ ਸਭਾ (ਭਾਰਤ) ਦੀਆਂઠ ਚੋਣਾਂ ਬਾਰੇ ਵਿਚਾਰ ਵਟਾਂਦਰਾ ਕਰਨ ਬਾਰੇ ਉਲੀਕਿਆ ਗਿਆ ਸੀ। ਇਸ ਮੀਟਿੰਗ ਵਿੱਚ ਭਾਰਤ ਦੀ ਅਜੋਕੀ ਅਰਾਜਕਤਾ ਭਰੀ ਸਥਿਤੀ ‘ਤੇ ਸਾਥੀਆਂ ਨੇ ਵਿਚਾਰ ਪ੍ਰਗਟਾਏ। ਉਹਨਾਂ ਵਿੱਚੋਂ ਸਾਥੀ ਮੈਂਬਰਾਂ ਨੇ ਚਿੰਤਾ ਪ੍ਰਗਟਾਈ ਕਿ ਦੇਸ਼ ਅੰਦਰ ਬੀਜੇਪੀ ਸਰਕਾਰ ਬੜੀ ਖਤਰਨਾਕ ਸਥਿਤੀ ਵਿੱਚ ਦੇਸ਼ ਨੂੰ ਧੱਕ ਰਹੀ ਹੈ। ਸਿਖਿਆ ਸਿਹਤ, ਬੇਰੁਜ਼ਗਾਰੀ, ਮੰਦੀ ਆਰਥਿਕ ਹਾਲਤ, ਲੋਕਾਂ ਦੇ ਅਧਿਕਾਰਾਂ ਪ੍ਰਤੀ ਬੜਾ ਉਦਾਸੀਨਤਾ ਵਾਲਾ ਰਵੱਈਆ ਅਪਣਾਇਆ ਹੋਇਆ ਹੈ। ਲੋਕਾਂ ਨੂੰ ਧਾਰਮਿਕ ਨਫਰਤ ਵਿੱਚ ਉਲਝਾਇਆ ਹੋਇਆ ਹੈ। ਐਨ. ਆਰ. ਸੀ., ਸੀ. ਏ. ਏ., ਐਨ. ਪੀ. ਆਰ. ਦੇ ਖਿਲਾਫ ਲੋਕ ਜ਼ਬਰਦਸਤ ਵਿਰੋਧ ਲਈ ਸੜਕਾਂ ‘ਤੇ ਉਤਰੇ ਹਨ। ਬੀਜੇਪੀ ਲੋਕ ਕਲਿਆਣ ਸਰਕਾਰ ਦੀ ਥਾਂ ਲੋਕ ਦਮਨ ਦੀ ਸਰਕਾਰ ਬਣ ਗਈ ਹੈ, ਅਜਿਹੀ ਸਥਿਤੀ ਵਿੱਚ ਦਿੱਲੀ ਵਿਧਾਨ ਸਭਾਂ ਦੀਆਂ ਚੋਣਾਂ ਹੋ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੇਜਰੀਵਾਲ ਦੀ ਅਗਵਾਈ ਵਿੱਚ ਬਹੁਤ ਸਾਰੇ ਸਿਖਿਆ, ਸਿਹਤ, ਪਾਣੀ, ਬਿਜਲੀ, ਸੜਕਾਂ, ਰੈਣ ਬਸੇਰੇ, ਸੀਸੀਟੀਵੀ ਕੈਮਰੇ, ਇਸਤਰੀ ਕਲਿਆਣ ਆਦਿ ਦੇ ਲੋਕ ਕਲਿਆਣ ਦੇ ਕੰਮ ਕੀਤੇ ਹਨ। ਅਜਿਹੀਆਂ ਸਰਕਾਰਾਂ ਨੂੰ ਟਿਕਾਊ ਅਤੇ ਬਹੁਮੱਤ ਨਾਲ ਜਿਤਾਉਣ ਲਈ ਹਰ ਅਗਾਂਹ ਵਧੂ ਲੋਕਾਂ ਨੂੰ ਮਦਦ ਕਰਨੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੀ ਟੋਰਾਂਟੋ ਇਕਾਈ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਰ ਸੰਭਵ ਮਦਦ ਕੀਤੀ ਜਾਏਗੀ ਅਤੇ ਕੁੱਝ ਮੈਂਬਰਾਂ ਨੇ ਦਿੱਲੀ ਪਹੁੰਚਣ ਦਾ ਫੈਸਲਾ ਵੀ ਲਿਆ ਹੈ। ਇਹ ਮਤਾ ਵੀ ਪਾਸ ਕੀਤਾ ਗਿਆ ਇਕਾਈ ਬੀ ਜੇ ਪੀ ਦੀਆਂ ਸੰਵਿਧਾਨ ਨੂੰ ਪੁਠਾਗੇੜ ਦੇਣ ਦੀ ਨੀਅਤ ਅਤੇ ਦਮਨਕਾਰੀ ਨੀਤੀਆਂ ਦੀ ਜ਼ੋਰਦਾਰ ਨਿੰਦਿਆ ਕਰਦੀ ਹੈ। ਸੜਕਾਂ ‘ਤੇ ਉਤਰੇ ਲੋਕਾਂ ਦੇ ਹੱਕਾਂ ਨਾਲ ਸਹਿਮਤੀ ਪ੍ਰਗਟ ਕਰਦੀ ਹੈ। ਹਰਪ੍ਰੀਤ ਖੋਸਾ, ਕੰਵਲਜੀਤ ਸਿੱਧੂ, ਸੋਹਣ ਸਿੰਘ ਢੀਂਡਸਾ, ਪਾਲ ਰੰਧਾਵਾ, ਡਾ: ਗੁਰਦੀਪ ਸਿੰਘ ਗਰੇਵਾਲ, ਭੁਪਿੰਦਰ ਸਿੰਘ ਚੀਮਾ, ਆਲਮਜੀਤ ਸਿੰਘ ਮਾਨ, ਗੁਰਜੀਤ ਸਿੰਘ ਮੁੰਦਰਾ ਆਦਿ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ ਅਤੇ ਕਿਹਾ ਕਿ ਸੱਭ ਸਾਥੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਦ੍ਰਿੜਤਾ ਨਾਲ ਸਮਰਥਨ ਕਰਦੇ ਹਾਂ। ਚਾਹੁੰਦੇ ਹਾਂ ਕਿ ਲੋਕਾਂ ਨੂੰ ਇਮਾਨਦਾਰ ਅਤੇ ਜਵਾਬਦੇਹ ਸਰਕਾਰਾਂ ਮਿਲਣ। ਸਾਰੇ ਭਾਰਤ ਵਿੱਚ ਲੋਕ ਭ੍ਰਿਸ਼ਟ ਸਰਕਾਰਾਂ ਨੂੰ ਗਲੋਂ ਲਾਹੁਣ ਲਈ ਇੱਕ ਜੁੱਟ ਹੋਣ। ਬੀ ਜੇ ਪੀ ਕੋਲੋਂ ਉਚ ਨੀਚ ਜਾਤੀ ਵਿਵਸਥਾ ਤੋਂ ਛੁਟਕਾਰਾ ਪਾਉਣ ਲਈ ਦੇਸ਼ ਦੀਆਂ ਅਗਾਂਹਵਧੂ ਤਾਕਤਾਂ ਨੂੰ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ ਨੂੰ ਜਿਤਾਉਣઠ ਲਈ ਹਰ ਮਦਦ ਕਰਨ ਨੂੰ ਆਪਣਾ ਉਦੇਸ਼ ਮਿਥਿਆ ਜਾਣਾ ਸਮੇਂ ਦੀ ਲੋੜ ਹੈ।

Check Also

ਕੈਨੇਡਾ ਦੇ ਇਤਿਹਾਸ ਵਿਚ ਪਬਲਿਕ ਟਰਾਂਜ਼ਿਟ ‘ਚ ਸਭ ਤੋਂ ਵੱਡਾ ਨਿਵੇਸ਼ : ਸੋਨੀਆ ਸਿੱਧੂ

ਬਰੈਂਪਟਨ : ਪਬਲਿਕ ਟਰਾਂਜ਼ਿਟ ਲੋਕਾਂ ਲਈ ਅਤੀ ਜ਼ਰੂਰੀ ਹੈ। ਇਹ ਆਉਣ-ਜਾਣ ਦੇ ਸਮੇਂ ਨੂੰ ਘਟਾਉਂਦਾ …