ਸੀਨੀਅਰ ਕਾਂਗਰਸੀ ਨਹੀਂ ਚਾਹੁੰਦੇ ਕਿ ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣੇ
ਜਲੰਧਰ/ਬਿਊਰੋ ਨਿਊਜ਼
ਬਾਗੀ ਕਾਂਗਰਸੀ ਤਰਲੋਚਨ ਸਿੰਘ ਸੂੰਢ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਹੀ ਨਹੀਂ ਚਾਹੁੰਦੇ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਨ। ਇਸੇ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਗਲਤ ਵੰਡ ਕੀਤੀ ਗਈ ਹੈ। ਤਰਲੋਚਨ ਸੂਢ ਨੇ ਦਾਅਵਾ ਕੀਤਾ ਹੈ ਕਿ ਅੰਬਿਕਾ ਸੋਨੀ ਨਹੀਂ ਚਾਹੁੰਦੇ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਨ। ਇਸੇ ਲਈ ਉਨ੍ਹਾਂ ਪੰਜਾਬ ਵਿਧਾਨ ਸਭਾ ਲਈ ਉਮੀਦਵਾਰਾਂ ਲਈ ਟਿਕਟਾਂ ਦੀ ਗਲਤ ਵੰਡ ਕਰਵਾਈ। ਸੂੰਢ ਨੇ ਕਿਹਾ ਕਿ ਉਨ੍ਹਾਂ ਦੀ ਟਿਕਟ ਵੀ ਅੰਬਿਕਾ ਸੋਨੀ ਨੇ ਹੀ ਕਟਵਾਈ ਹੈ।
ਸੂੰਢ ਬੰਗਾ ਤੋਂ ਮੌਜੂਦਾ ਕਾਂਗਰਸ ਵਿਧਾਇਕ ਹਨ ਪਰ ਫਿਰ ਵੀ ਉਨ੍ਹਾਂ ਦਾ ਟਿਕਟ ਕੱਟ ਦਿੱਤਾ ਗਿਆ। ਟਿਕਟ ਕੱਟੇ ਜਾਣ ਤੋਂ ਬਾਅਦ ਸੂੰਢ ਨੇ ਬੰਗਾ ਤੋਂ ਆਜ਼ਾਦ ਚੋਣ ਲੜਨ ਲਈ ਨਾਮਜ਼ਦਗੀ ਭਰੀ ਹੋਈ ਹੈ।
Check Also
ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਬੱਸ ਅਤੇ ਕਾਰ ਦੀ ਭਿਆਨਕ ਟੱਕਰ – 8 ਵਿਅਕਤੀਆਂ ਦੀ ਮੌਤ ਅਤੇ 32 ਜ਼ਖਮੀ
ਦਸੂਹਾ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਅੱਜ ਸਵੇਰੇ 10 ਵਜੇ ਦੇ ਕਰੀਬ ਮਿੰਨੀ ਬੱਸ …