-0.5 C
Toronto
Sunday, January 11, 2026
spot_img
Homeਪੰਜਾਬਰਮਨਜੀਤ ਸਿੱਕੀ ਵਲੋਂ ਡੀਐਸਪੀ ਨੂੰ ਧਮਕੀ

ਰਮਨਜੀਤ ਸਿੱਕੀ ਵਲੋਂ ਡੀਐਸਪੀ ਨੂੰ ਧਮਕੀ

ਤਰਨਤਾਰਨ/ਬਿਊਰੋ ਨਿਊਜ਼ : ਕਾਂਗਰਸ ਦੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਡੀਐਸਪੀ ਨੂੰ ਧਮਕੀਆਂ ਦੇਣ ਦੀ ਵਾਇਰਲ ਹੋਈ ਵੀਡੀਓ ਨੇ ਰਾਜਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਵਿਸਾਖੀ ਦਿਹਾੜੇ ਮੌਕੇ ਕਸਬਾ ਚੋਹਲਾ ਸਾਹਿਬ ਵਿੱਚ ਰਾਜਸੀ ਕਾਨਫਰੰਸ ਦੌਰਾਨ ਫਿਲਮਾਈ ਇਸ ਵੀਡੀਓ ਵਿੱਚ ਵਿਧਾਇਕ ਸਿੱਕੀ ਹਲਕੇ ਦੇ ਡੀਐਸਪੀ ਨੂੰ ਆਖ ઠਰਿਹਾ ਹੈ ਕਿ ਉਹ ਆਪਣੇ ਥਾਣਾ ਮੁਖੀਆਂ ਨੂੰ ਇਹ ਆਖਣ ਕਿ ਥਾਣਿਆਂ ਵਿੱਚ ਜਾਣ ‘ਤੇ ਉਨ੍ਹਾਂ ਦਾ ਕੋਈ ਵਰਕਰ ਨਾਰਾਜ਼ ਨਹੀਂ ਮੁੜਨਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਹੋਣ ‘ਤੇ ਉਨ੍ਹਾਂ (ਸਿੱਕੀ) ਨੂੰ ਖ਼ੁਦ ਥਾਣੇ ਜਾ ਕੇ ਥਾਣਾ ਮੁਖੀ ਨੂੰ ਹੀ “ਲੰਬਾ ਪਾਉਣਾ ਪਵੇਗਾ।” ਸਿੱਕੀ ਨੇ ਸ਼ਰ੍ਹੇਆਮ ਆਖਿਆ ਕਿ ਲੰਘੇ ਸਮੇਂ ਦੌਰਾਨ ਕਾਂਗਰਸੀ ਵਰਕਰਾਂ ਨਾਲ ਵਧੀਕੀਆਂ ਕਰਨ ਵਾਲਿਆਂ ਤੋਂ ‘ਹਿਸਾਬ’ ਲੈਣ ਦਾ ਵੇਲਾ ਆ ਗਿਆ ਹੈ। ਇਸ ਦੀ ਆਲੋਚਨਾ ਕਰਦਿਆਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਅਜਿਹਾ ਐਲਾਨ ਕਰ ਕੇ ਉਨ੍ਹਾਂ ਜਿੱਥੇ ਲੋਕਤੰਤਰ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਥੇ ਆਪਣੇ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਨਿਰਦੇਸ਼ਾਂ ਦੀ ਵੀ ਅਣਦੇਖੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਿੱਕੀ ਨੇ ਆਪਣੇ ਆਪ ਨੂੰ ਮੁੱਖ ਮੰਤਰੀ ਤੋਂ ਵੀ ਜ਼ਿਆਦਾ ਤਾਕਤਵਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸਿੱਕੀ ਉਤੇ ਬਦਲਾਲਊ ਭਾਵਨਾ ਅਧੀਨ ਕੰਮ ਕਰਨ ਦੇ ਦੋਸ਼ ਲਾਏ।

RELATED ARTICLES
POPULAR POSTS