ਨੋਟ ‘ਚ ਲਿਖਿਆ, ਪਿਤਾ ਨਾਲ ਉਸ ਔਰਤ ਦੀ ਸੀ ਸਹਿਮਤੀ
ਅੰਮ੍ਰਿਤਸਰ/ਬਿਊਰੋ ਨਿਊਜ਼
ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਢਾ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੇ ਪੁੱਤਰ ਨੇ ਖ਼ੁਦਕੁਸ਼ੀ ਕਰ ਲਈ ਸੀ। ਹੁਣ, ਇੰਦਰਪ੍ਰੀਤ ਸਿੰਘ ਚੱਢਾ ਵੱਲੋਂ ਲਿਖਿਆ ਇਕ ਹੋਰ ਖ਼ੁਦਕੁਸ਼ੀ ਪੱਤਰ ਸਾਹਮਣੇ ਆਇਆ ਹੈ। ਮ੍ਰਿਤਕ ਇੰਦਰਪ੍ਰੀਤ ਨੇ ਦੋ ਸੁਸਾਈਡ ਨੋਟ ਲਿਖੇ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਮੁੱਖ ਮੰਤਰੀ ਦੇ ਨਾਂ ਸੀ ਤੇ ਇੱਕ ਪੂਰੀ ਦੁਨੀਆ ਦੇ ਨਾਂ ਲਿਖਿਆ ਹੋਇਆ ਸੀ। ਦੋਵਾਂ ਖ਼ੁਦਕੁਸ਼ੀ ਪੱਤਰਾਂ ਵਿੱਚ ਉਸ ਨੇ ਆਪਣੇ ਪਿਤਾ ਨੂੰ ਪੱਖ ਰੱਖਣ ਦਾ ਮੌਕਾ ਦੇਣ ਦੀ ਗੱਲ ਕਹੀ। ਉਸ ਨੇ ਲਿਖਿਆ ਕਿ ਉਸ ਦੇ ਪਿਤਾ ਨਾਲ ਉਸ ਔਰਤ ਦੀ ਸਹਿਮਤੀ ਨਾਲ ਹੀ ਸਭ ਕੁਝ ਹੋ ਰਿਹਾ ਸੀ। ਉਸ ਨੇ ਇਹ ਵੀ ਲਿਖਿਆ ਕਿ ਔਰਤ ਤੇ ਉਸ ਦੇ ਪਤੀ ਨੇ ਉਸ ਦੇ ਪਿਤਾ ਨੂੰ ਮੋਹ ਦੇ ਜਾਲ਼ ਵਿੱਚ ਫਸਾ ਲਿਆ ਸੀ।
ਇੰਦਰਪ੍ਰੀਤ ਨੇ ਲਿਖਿਆ ਕਿ ਉਨ੍ਹਾਂ ਕੋਲ ਵ੍ਹੱਟਸਐਪ ਚੈਟ ਤੇ ਆਡੀਓ ਕਲਿੱਪਸ ਆਦਿ ਕਾਫੀ ਸਬੂਤ ਹਨ, ਜੋ ਉਸ ਦੇ ਪਿਤਾ ਦਾ ਪੱਖ ਰੱਖਦੇ ਹਨ ਤੇ ਉਸ ਔਰਤ ਦੀ ਸਹਿਮਤੀ ਹੋਣ ਬਾਰੇ ਵੀ ਦੱਸਦੇ ਹਨ। ਉਸ ਨੇ ਲਿਖਿਆ ਕਿ ਰੁਮਾਂਸ ਦਾ ਹਥਕੰਡਾ ਵਰਤ ਕੇ ਸ਼ਿਕਾਇਤ ਕਰਤਾ ਔਰਤ ਤੇ ਉਸ ਦੇ ਪਤੀ ਨੇ ਉਸ ਦੇ ਪਿਤਾ ਤੋਂ ਪੈਸੇ ਹਥਿਆਉਣ ਦੀ ਕੋਸ਼ਿਸ਼ ਕੀਤੀ ਸੀ।
Check Also
ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ
ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …