19.9 C
Toronto
Sunday, September 20, 2026
spot_img
Homeਭਾਰਤਹਨੀਪ੍ਰੀਤ ਦੇ ਘਰਦਿਆਂ ਨੇ ਰਾਖੀ ਸਾਵੰਤ ਨੂੰ ਕਾਨੂੰਨੀ ਨੋਟਿਸ ਜਾਰੀ ਕਰਵਾਇਆ

ਹਨੀਪ੍ਰੀਤ ਦੇ ਘਰਦਿਆਂ ਨੇ ਰਾਖੀ ਸਾਵੰਤ ਨੂੰ ਕਾਨੂੰਨੀ ਨੋਟਿਸ ਜਾਰੀ ਕਰਵਾਇਆ

ਹਨੀਪ੍ਰੀਤ ਦੇ ਘਰਦਿਆਂ ਨੇ ਰਾਖੀ ਸਾਵੰਤ ਨੂੰ ਕਾਨੂੰਨੀ ਨੋਟਿਸ ਜਾਰੀ ਕਰਵਾਇਆਰਾਖੀ ਨੇ ਰਾਮ ਰਹੀਮ ਤੇ ਹਨਪ੍ਰੀਤ ਖਿਲਾਫ ਕੀਤੀਆਂ ਸਨ ਇਤਰਾਜ਼ਯੋਗ ਟਿੱਪਣੀਆਂ
ਸੋਨੀਪਤ/ਬਿਊਰੋ ਨਿਊਜ਼
ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਰਿਸ਼ਤਿਆਂ ਬਾਰੇ ਬਹੁਤ ਚਰਚਾਵਾਂ ਛਿੜੀਆਂ। ਜਿੱਥੇ ਉਸ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਰਾਮ ਰਹੀਮ ਤੇ ਹਨੀਪ੍ਰੀਤ ਦੇ ਨਾਜਾਇਜ਼ ਸਬੰਧਾਂ ਦੀ ਗੱਲ ਕੀਤੀ ਸੀ, ਉੱਥੇ ਹੀ ਅਦਾਕਾਰਾ ਰਾਖੀ ਸਾਵੰਤ ਨੇ ਵੀ ਦੋਵਾਂ ਬਾਰੇ ਅਜਿਹੀਆਂ ਹੀ ਗੱਲਾਂ ਕੀਤੀਆਂ ਸਨ।
ਇਸ ਤੋਂ ਬਾਅਦ ਹਨੀਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਪਾਨੀਪਤ ਦੇ ਵਕੀਲ ਮੋਮਿਨ ਮਲਿਕ ਰਾਹੀਂ ਰਾਖੀ ਸਾਵੰਤ ਨੂੰ ਕਾਨੂੰਨੀ ਨੋਟਿਸ ਜਾਰੀ ਕਰਵਾਇਆ ਹੈ। ਉਨ੍ਹਾਂ 5 ਕਰੋੜ ਰੁਪਏ ਦਾ ਦਾਅਵਾ ਕੀਤਾ ਹੈ ਤੇ 30 ਦਿਨਾ ਦੇ ਅੰਦਰ ਜਨਤਕ ਤੌਰ ‘ਤੇ ਮੁਆਫੀ ਮੰਗਣ ਦਾ ਨੋਟਿਸ ਜਾਰੀ ਕੀਤਾ ਹੈ। ਹਨੀਪ੍ਰੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਰਾਖੀ ਸਾਵੰਤ ਨੇ ਸੁਰਖੀਆਂ ਬਟੋਰਨ ਲਈ ਪਿਓ-ਧੀ ਦੇ ਪਵਿੱਤਰ ਰਿਸ਼ਤੇ ‘ਤੇ ਇਤਜ਼ਾਰਯੋਗ ਟਿੱਪਣੀ ਕਰ ਕੇ ਬਹੁਤ ਗ਼ਲਤ ਕੀਤਾ ਹੈ।

RELATED ARTICLES
POPULAR POSTS