ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਵਾਇਰਸ ਦੇ ਘੱਟ ਹੁੰਦੇ ਕੇਸਾਂ ਨੂੰ ਦੇਖਦਿਆਂ ਯਾਤਰੀ ਜਹਾਜ਼ਾਂ ਨੂੰ ਪੂਰੀ ਕਪੈਸਟੀ ਨਾਲ ਉਡਾਨ ਭਰਨ ਦੀ ਮਨਜੂਰੀ ਮਿਲ ਗਈ ਹੈ। ਕੇਂਦਰ ਸਰਕਾਰ ਨੇ 18 ਅਕਤੂਬਰ ਤੋਂ ਘਰੇਲੂ ਉਡਾਣਾਂ ਨੂੰ 100 ਫੀਸਦੀ ਕਪੈਸਟੀ ਨਾਲ ਉਡਣ ਦੀ ਇਜਾਜਤ ਦੇ ਦਿੱਤੀ ਹੈ। ਸਿਵਲ ਏਵੀਏਸ਼ਨ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਹੁਣ ਘਰੇਲੂ ਉਡਾਣਾਂ ਬਿਨਾ ਕਿਸੇ ਰੋਕ ਤੋਂ ਪੂਰੀ ਸਮਰੱਥਾ ਨਾਲ ਉਡਾਨ ਭਰ ਸਕਣਗੀਆਂ ਅਤੇ ਇਹ ਫੈਸਲਾ ਯਾਤਰੀਆਂ ਦੀ ਮੰਗ ਨੂੰ ਦੇਖਦਿਆਂ ਸਰਕਾਰ ਵਲੋਂ ਲਿਆ ਗਿਆ ਹੈ। ਨਵਾਂ ਫੈਸਲਾ ਆਉਂਦੀ 18 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਧਿਆਨ ਰਹੇ ਕਿ ਸਰਕਾਰ ਨੇ ਸਾਰੀਆਂ ਏਅਰ ਲਾਈਲਜ਼ ਨੂੰ ਕਰੋਨਾ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।