Breaking News
Home / ਭਾਰਤ / ਰਾਜਸਭਾ ‘ਚ ਹੰਗਾਮੇ ਦੀਆਂ ਹੱਦਾਂ ਪਾਰ – ਰੌਲੇ-ਰੱਪੇ ਦੌਰਾਨ ਕਿਸਾਨਵਿਰੋਧੀ ਬਿੱਲ ਪਾਸ

ਰਾਜਸਭਾ ‘ਚ ਹੰਗਾਮੇ ਦੀਆਂ ਹੱਦਾਂ ਪਾਰ – ਰੌਲੇ-ਰੱਪੇ ਦੌਰਾਨ ਕਿਸਾਨਵਿਰੋਧੀ ਬਿੱਲ ਪਾਸ

ਬਿੱਲ ਪਾਸ … ਪਰਸੰਸਦਫੇਲ੍ਹ, ਵਿਰੋਧੀਧਿਰਾਂ ਵਲੋਂ ਜ਼ਬਰਸਤ ਹੰਗਾਮਾ – ਟੀਐੱਮਸੀ ਆਗੂ ਡੈਰੇਕਓਬ੍ਰਾਇਨ ਨੇ ਉਪਚੇਅਰਮੈਨ ਤੋਂ ਖੋਹ ਕੇ ਰੂਲ ਬੁੱਕ ਪਾੜੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜਸਭਾਵਿਚਵੀ ਹੰਗਾਮੇ ਦਰਮਿਆਨ ਦੋ ਖੇਤੀ ਬਿੱਲ ਕਿਸਾਨੀਜਿਣਸਵਪਾਰ ਤੇ ਵਣਜ (ਉਤਸ਼ਾਹਿਤਕਰਨ ਤੇ ਸੁਖਾਲਾ ਬਣਾਉਣ) ਬਿੱਲ-2020 ਅਤੇ ਕਿਸਾਨਾਂ ਦੇ (ਸ਼ਕਤੀਕਰਨਅਤੇ ਰਾਖੀਲਈ) ਕੀਮਤਾਂ ਦੇ ਭਰੋਸੇ ਅਤੇ ਖੇਤੀਬਾੜੀਸੇਵਾਵਾਂ ਦੇ ਕਰਾਰਬਾਰੇ ਬਿੱਲ-2020 ਜ਼ੁਬਾਨੀਵੋਟਾਂ ਨਾਲਪਾਸਕਰ ਦਿੱਤਾ ਗਿਆ। ਕੇਂਦਰ ਦੇ ਨਵੇਂ ਖੇਤੀ ਬਿੱਲਾਂ ਦੇ ਵਿਰੋਧਵਿਚਐਤਵਾਰ ਨੂੰ ਰਾਜਸਭਾਵਿਚਵਿਰੋਧੀਧਿਰਾਂ ਨੇ ਸਾਰੀਆਂ ਹੱਦਾਂ ਪਾਰ ਦਿੱਤੀਆਂ। ਪਹਿਲੇ ਸਭਾਪਤੀ ਦੇ ਸਦਨਦਾਸਮਾਂ ਵਧਾਉਣ ‘ਤੇ ਹੰਗਾਮਾ ਹੋਇਆ। ਵਿਰੋਧੀਧਿਰਾਂ ਦੇ ਮੈਂਬਰਬੇਲਵਿਚ ਆ ਕੇ ਹੰਗਾਮਾਕਰਨ ਲੱਗੇ। ਇਸ ਤੋਂ ਬਾਅਦਖੇਤੀਮੰਤਰੀਨਰਿੰਦਰ ਸਿੰਘ ਤੋਮਰਦਾਜਵਾਬਪੂਰੇ ਹੋਣ ਦੇ ਬਾਅਦਜਦ ਬਿੱਲ ਪਾਸਕਰਨਦੀਪ੍ਰਕਿਰਿਆ ਸ਼ੁਰੂ ਹੋਈ ਤਾਂ ਵਿਰੋਧੀਧਿਰਵੋਟਿੰਗ ਦੀ ਮੰਗ ਕਰਨ ਲੱਗੀ। ਇਸਦੇ ਲਈ ਉਪ ਸਭਾਪਤੀਹਰਿਵੰਸ਼ਤਿਆਰਨਹੀਂ ਹੋਏ ਤਾਂ ਤ੍ਰਿਣਮੂਲ ਕਾਂਗਰਸ ਦੇ ਸੰਸਦਮੈਂਬਰਡੇਰੋਕਓਬ੍ਰਾਇਨ ਨੇ ਸਦਨ ਦੇ ਉੱਪ ਚੇਅਰਮੈਨ ਤੋਂ ਰੂਲ ਬੁੱਕ ਖੋਹ ਕੇ ਪਾੜ ਦਿੱਤੀ। ਜ਼ਿਕਰਯੋਗ ਹੈ ਕਿ ਲੋਕਸਭਾ ‘ਚ ਪਾਸਹੋਣਮਗਰੋਂ ਇਹ ਦੋਵੇਂ ਬਿੱਲ ਰਾਜਸਭਾ ‘ਚ ਪੇਸ਼ਕੀਤੇ ਗਏ ਸਨ।ਜ਼ਿਕਰਯੋਗ ਹੈ ਕਿ ਰਾਜਸਭਾ ‘ਚ ਹੰਗਾਮਾ ਉਸ ਸਮੇਂ ਹੋਇਆ ਜਦੋਂ ਬਿੱਲਾਂ ਨੂੰ ਪਾਸਕਰਨਲਈਸਦਨਦੀਕਾਰਵਾਈਦਾਸਮਾਂ ਵਧਾ ਦਿੱਤਾ ਗਿਆ। ਵਿਰੋਧੀਧਿਰਾਂ ਨੇ ਅਜਿਹਾ ਕਦਮ ਸਰਬਸੰਮਤੀ ਨਾਲ ਚੁੱਕੇ ਜਾਣਦੀ ਮੰਗ ਕਰਦਿਆਂ ਸਰਕਾਰਖਿਲਾਫਨਾਅਰੇਬਾਜ਼ੀਸ਼ੁਰੂਕਰ ਦਿੱਤੀ ਤੇ ਇਨ੍ਹਾਂ ਬਿੱਲਾਂ ਨੂੰ ਕਿਸਾਨਵਿਰੋਧੀਕਰਾਰ ਦਿੱਤਾ। ਵਿਰੋਧੀਧਿਰ ਦੇ ਹੰਗਾਮੇ ਕਾਰਨਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਆਪਣਾਜਵਾਬਸਮੇਟਣਾਪਿਆਅਤੇ ਸਦਨ ਦੇ ਡਿਪਟੀਚੇਅਰਮੈਨ ਹਰਿਵੰਸ਼ ਨੇ ਬਿੱਲਾਂ ਨੂੰ ਪੇਸ਼ਕਰਨਦੀਪ੍ਰਵਾਨਗੀ ਦੇ ਦਿੱਤੀ। ਚਾਰਵਿਰੋਧੀਧਿਰਾਂ ਨੇ ਇਨ੍ਹਾਂ ਦੋਵਾਂ ਬਿੱਲਾਂ ਨੂੰ ਵਧੇਰੇ ਪੜਤਾਲਲਈਸਦਨ ਦੇ ਪੈਨਲਕੋਲਭੇਜਣਦੀ ਮੰਗ ਕੀਤੀ ਜਿਸ ਨੂੰ ਜ਼ੁਬਾਨੀਵੋਟਾਂ ਨਾਲ ਰੱਦ ਕਰ ਦਿੱਤਾ ਗਿਆ। ਕਾਂਗਰਸ, ਟੀਐੱਮਸੀ, ਸੀਪੀਆਈ (ਐੱਮ) ਤੇ ਡੀਐੱਮਕੇ ਦੇ ਮੈਂਬਰਾਂ ਨੇ ਇਸ ਮੁੱਦੇ ‘ਤੇ ਵੋਟਾਂ ਦੀ ਵੰਡ ਦੀਵੀ ਮੰਗ ਕੀਤੀ।ਉਪਚੇਅਰਮੈਨ ਹਰਿਵੰਸ਼ ਨੇ ਇਹ ਕਹਿੰਦਿਆਂ ਇਸ ਤੋਂ ਇਨਕਾਰਕਰ ਦਿੱਤਾ ਕਿ ਵੋਟਾਂ ਦੀ ਵੰਡ ਤਾਂ ਹੀ ਹੋ ਸਕਦੀ ਹੈ ਜੇਕਰਮੈਂਬਰਆਪਣੀਸੀਟ’ਤੇ ਹੋਣ। ਇਸ ਤੋਂ ਟੀਐੱਮਸੀ ਆਗੂ ਡੈਰੇਕਓਬ੍ਰਾਇਨਪੋਡੀਅਮ ਵੱਲ ਵਧੇ ਤੇ ਉਨ੍ਹਾਂ ਉੱਪ ਚੇਅਰਮੈਨ ਤੋਂ ਰੂਲ ਬੁੱਕ ਖੋਹ ਕੇ ਪਾੜ ਸੁੱਟੀ। ਉਨ੍ਹਾਂ ਪੋਡੀਅਮ’ਤੇ ਲੱਗੇ ਮਾਈਕਵੀ ਪੁੱਟਣ ਦੀਕੋਸ਼ਿਸ਼ਕੀਤੀਪਰਮਾਰਸ਼ਲਾਂ ਨੇ ਅਜਿਹਾ ਹੋਣ ਤੋਂ ਰੋਕ ਦਿੱਤਾ।
ਓਬ੍ਰਾਇਨ ਦੇ ਨਾਲਡੀਐੱਮਕੇ ਆਗੂ ਤਿਰੂਚੀਸ਼ਿਵਾ, ਕਾਂਗਰਸ ਦੇ ਕੇਸੀ ਵੇਣੂਗੋਪਾਲਅਤੇ ਸੀਪੀਆਈ (ਐੱਮ) ਦੇ ਕੇਕੇ ਰਾਗੇਸ਼ ਨੇ ਇਹ ਬਿੱਲ ਚੋਣਕਮੇਟੀਕੋਲਭੇਜਣਦਾਮਤਾਪਾਸਕਰਦਿਆਂ ਕਾਗਜ਼ ਪਾੜ ਕੇ ਹਵਾ ‘ਚ ਸੁੱਟ ਦਿੱਤੇ। ਸਦਨ ‘ਚ ਹੰਗਾਮਾ ਵਧਣਕਾਰਨ ਉੱਪ ਚੇਅਰਮੈਨ ਨੇ ਪਹਿਲਾਂ ਰਾਜਸਭਾਦੀਕਾਰਵਾਈ ਦੇ ਸਿੱਧੇ ਪ੍ਰਸਾਰਨਦੀਆਵਾਜ਼ ਬੰਦ ਕਰ ਦਿੱਤੀ ਪਰਜਦੋਂ ਵਿਰੋਧੀਧਿਰਾਂ ਨੇ ਹੰਗਾਮਾ ਕਰਨਾਜਾਰੀ ਰੱਖਿਆ ਤਾਂ ਉਨ੍ਹਾਂ ਸਦਨਦੀਕਾਰਵਾਈ 15 ਮਿੰਟਾਂ ਲਈਰੋਕ ਦਿੱਤੀ। ਸਦਨਦੀਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀਧਿਰਾਂ ਨੇ ਮੁੜ ਨਾਅਰੇਬਾਜ਼ੀਸ਼ੁਰੂਕਰ ਦਿੱਤੀ ਪਰ ਇਸ ਦੇ ਬਾਵਜੂਦਉਪਚੇਅਰਮੈਨ ਨੇ ਬਿੱਲ ਜ਼ੁਬਾਨੀਵੋਟਾਂ ਲਈਪੇਸ਼ਕਰ ਦਿੱਤਾ। ਪਹਿਲੇ ਬਿੱਲ ਨੂੰ ਜਦੋਂ ਸਦਨ ਤੋਂ ਪ੍ਰਵਾਨਗੀਮਿਲ ਗਈ ਅਤੇ ਬਿੱਲਾਂ ਨੂੰ ਚੋਣਕਮੇਟੀਕੋਲਭੇਜਣਦੀ ਮੰਗ ਰੱਦ ਕਰ ਦਿੱਤੀ ਗਈ ਤਾਂ ਵਿਰੋਧੀਧਿਰ ਦੇ ਘੱਟੋ ਘੱਟ ਦੋ ਮੈਂਬਰਾਂ ਨੇ ਰਾਜਸਭਾ ਦੇ ਅਫਸਰਾਂ ਦੇ ਮੇਜ਼ ‘ਤੇ ਚੜ੍ਹਨਦੀਕੋਸ਼ਿਸ਼ਕੀਤੀਪਰਉਨ੍ਹਾਂ ਨੂੰ ਹੇਠਾਂ ਉਤਾਰਲਿਆ ਗਿਆ। ਇਸ ਹੰਗਾਮੇ ਦਰਮਿਆਨ ਹੀ ਦੋਵੇਂ ਖੇਤੀ ਬਿੱਲ ਜ਼ੁਬਾਨੀਵੋਟਾਂ ਨਾਲਪਾਸਕਰ ਦਿੱਤੇ ਗਏ ਅਤੇ ਵਿਰੋਧੀਧਿਰਾਂ ਵੱਲੋਂ ਸੁਝਾਈਆਂ ਗਈਆਂ ਸੋਧਾਂ ਰੱਦ ਕਰ ਦਿੱਤੀਆਂ ਗਈਆਂ।
ਕਿਸਾਨਾਂ ਦੇ ਹਿਤਾਂ ਲਈਆਖਰੀ ਸਾਹ ਤੱਕ ਲੜਾਂਗੇ : ਅਮਰਿੰਦਰ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਲਈਆਖ਼ਰੀ ਸਾਹ ਤੱਕ ਲੜਨਗੇ ਤੇ ਕਿਸਾਨਵਿਰੋਧੀਕਾਨੂੰਨਾਂ ਨੂੰ ਅਦਾਲਤ ਵਿੱਚ ਚੁਣੌਤੀ ਦੇਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਰਾਸ਼ਟਰਪਤੀਦੀਮਨਜ਼ੂਰੀਮਿਲਦੇ ਹੀ ਉਹ ਅਦਾਲਤਦਾਬੂਹਾਖੜਕਾਉਣਗੇ। ਮੁੱਖ ਮੰਤਰੀ ਨੇ ਬਿੱਲ ਪਾਸਕਰਨ ਮੌਕੇ ‘ਜ਼ੁਬਾਨੀਵੋਟ’ਦੀਰਣਨੀਤੀਅਪਣਾਏ ਜਾਣ’ਤੇ ਵੀਸਵਾਲਖੜ੍ਹੇ ਕੀਤੇ।
ਕਿਸਾਨਾਂ ਨੂੰ ਗੁਲਾਮਬਣਾਰਹੇ ਹਨਮੋਦੀ :ਰਾਹੁਲ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਸਰਕਾਰ ਤੋਂ ਸਵਾਲੀਆ ਅੰਦਾਜ਼ ‘ਚ ਪੁੱਛਿਆ ਕਿ ਮੋਦੀਸਰਕਾਰਕਿਸਾਨਵਿਰੋਧੀਕਾਲੇ ਕਾਨੂੰਨਕਿਸਾਨ ਮੰਡੀਆਂ ਖ਼ਤਮਹੋਣ’ਤੇ ਐਮ.ਐਸ.ਪੀ. ਕਿਵੇਂ ਦੇਵੇਗੀ?ਉਨ੍ਹਾਂ ਕਿਹਾ ਕਿ ਐਮ.ਐਸ.ਪੀ.ਦੀ ਗਰੰਟੀ ਕਿਉਂ ਨਹੀਂ ਦਿੱਤੀ ਜਾ ਰਹੀ।ਰਾਹੁਲ ਗਾਂਧੀ ਨੇ ਤਿੱਖਾ ਤਨਜ਼ ਕਰਦਿਆਂ ਕਿਹਾ ਕਿ ‘ਮੋਦੀ ਜੀ’ ਕਿਸਾਨਾਂ ਨੂੰ ਪੂੰਜੀਪਤੀਆਂ ਦਾ ਗੁਲਾਮਬਣਾਰਹੇ ਹਨ ਜਿਸ ਨੂੰ ਦੇਸ਼ਕਦੇ ਸਫਲਨਹੀਂ ਹੋਣਦੇਵੇਗਾ।
ਜਾਖੜ ਨੇ ਸੁਖਬੀਰ ਨੂੰ ਦੱਸਿਆ ਮੋਦੀਸਰਕਾਰਦਾਏਜੰਟ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ਼੍ਰੋਮਣੀਅਕਾਲੀਦਲਦਾਪ੍ਰਧਾਨ ਸੁਖਬੀਰ ਸਿੰਘ ਬਾਦਲਨਵੇਂ ਭੇਸਵਿਚ ਕੇਂਦਰਸਰਕਾਰਦਾ ਏਜੰਟ ਹੈ, ਜੋ ਕਿਸਾਨਾਂ ਨੂੰ ਗੁੰਮਰਾਹ ਕਰਨਲਈ ਪੰਜਾਬ ਆਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲਦਾ ਇਕੋ ਇਕ ਏਜੰਡਾ ਮੋਦੀਸਰਕਾਰਖ਼ਿਲਾਫ਼ ਇੱਕਜੁਟ ਧਿਰਾਂ ਨੂੰ ਕਮਜ਼ੋਰ ਕਰਨਾ ਹੈ। ਜਾਖੜ ਨੇ ਕਿਹਾ ਕਿ ਅਕਾਲੀਆਂ ਨੇ ਪਹਿਲਾਂ ਭਾਜਪਾ ਦੇ ਏਜੰਟ ਵਜੋਂ ਖੇਤੀਕਾਨੂੰਨਾਂ ਬਾਰੇ ਕਿਸਾਨਾਂ ਨੂੰ ਭਰਮਾਉਣਦੀਕੋਸ਼ਿਸ਼ਕੀਤੀ ਸੀ।
ਮੋਦੀ ਨੇ ਪੰਜਾਬੀ ‘ਚ ਕੀਤੇ ਟਵੀਟ
ਕਿਸਾਨਾਂ ਨੂੰ ਪੂਰੀ ਸੁਰੱਖਿਆ ਦਾਦਿਵਾਇਆਭਰੋਸਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ, ਨਰਿੰਦਰਮੋਦੀ ਨੇ ਸੰਸਦ ਵਿੱਚ ਖੇਤੀਬਾੜੀਬਿਲਾਂ ਦੇ ਪਾਸਹੋਣ’ਤੇ ਕਿਸਾਨਾਂ ਨੂੰ ਵਧਾਈਆਂ ਦਿੱਤੀਆਂ ਹਨਅਤੇ ਇਸ ਨੂੰ ਭਾਰਤੀਖੇਤੀਬਾੜੀਇਤਿਹਾਸ ਵਿੱਚ ਇੱਕ ਵੱਡਾ ਦਿਨ ਦੱਸਿਆ ਹੈ। ਟਵੀਟਾਂ ਦੀਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ”ਭਾਰਤ ਦੇ ਖੇਤੀਬਾੜੀਇਤਿਹਾਸ ਵਿੱਚ ਇੱਕ ਵੱਡਾ ਦਿਨ ਹੈ। ਸੰਸਦ ਵਿੱਚ ਅਹਿਮਬਿਲਾਂ ਦੇ ਪਾਸਹੋਣ’ਤੇ ਸਾਡੇ ਮਿਹਨਤੀਕਿਸਾਨਾਂ ਨੂੰ ਵਧਾਈਆਂ। ਇਹ ਨਾਕੇਵਲਖੇਤੀਬਾੜੀਖੇਤਰ ਵਿੱਚ ਮੁਕੰਮਲ ਪਰਿਵਰਤਨਲਿਆਉਣਗੇ ਬਲਕਿਇਨ੍ਹਾਂ ਨਾਲਕਰੋੜਾਂ ਕਿਸਾਨਸਸ਼ਕਤਵੀਹੋਣਗੇ। ਦਹਾਕਿਆਂ ਤੱਕ ਸਾਡੇ ਕਿਸਾਨ ਕਈ ਤਰ੍ਹਾਂ ਦੇ ਬੰਧਨਾਂ ਵਿੱਚ ਜਕੜੇ ਹੋਏ ਸਨ ਤੇ ਉਨ੍ਹਾਂ ਨੂੰ ਵਿਚੋਲਿਆਂ ਦਾਸਾਹਮਣਾਕਰਨਾਪੈਂਦਾ ਸੀ। ਸੰਸਦ ਵਿੱਚ ਪਾਸ ਹੋਏ ਬਿਲਾਂ ਨਾਲਕਿਸਾਨਾਂ ਨੂੰ ਇਨ੍ਹਾਂ ਸਭ ਤੋਂ ਆਜ਼ਾਦੀਮਿਲੀ ਹੈ। ਇਸ ਨਾਲਕਿਸਾਨਾਂ ਦੀਆਮਦਨ ਦੁੱਗਣੀ ਕਰਨ ਦੇ ਯਤਨਾਂ ਨੂੰ ਬਲਮਿਲੇਗਾ ਤੇ ਉਨ੍ਹਾਂ ਦੀ ਸਮ੍ਰਿੱਧੀ ਸੁਨਿਸ਼ਚਿਤ ਹੋਵੇਗੀ। ਸਾਡੇ ਖੇਤੀਬਾੜੀਖੇਤਰ ਨੂੰ ਨਵੀਨਤਮਤਕਨੀਕਦੀਤਤਕਾਲਲੋੜ ਹੈ, ਕਿਉਂਕਿ ਇਸ ਨਾਲਮਿਹਨਤੀਕਿਸਾਨਾਂ ਨੂੰ ਮਦਦਮਿਲੇਗੀ। ਹੁਣਇਨ੍ਹਾਂ ਬਿਲਾਂ ਦੇ ਪਾਸਹੋਣ ਦੇ ਨਾਲਸਾਡੇ ਕਿਸਾਨਾਂ ਦੀ ਪਹੁੰਚ ਭਵਿੱਖ ਦੀਟੈਕਨੋਲੋਜੀ ਤੱਕ ਅਸਾਨਹੋਵੇਗੀ। ਇਸ ਨਾਲਨਾਕੇਵਲਉਪਜਵਧੇਗੀ, ਬਲਕਿਬਿਹਤਰਨਤੀਜੇ ਸਾਹਮਣੇ ਆਉਣਗੇ। ਇਹ ਇੱਕ ਸੁਆਗਤਯੋਗ ਕਦਮ ਹੈ।
ਮੈਂ ਪਹਿਲਾਂ ਵੀ ਕਿਹਾ ਸੀ ਤੇ ਇੱਕ ਵਾਰਫਿਰ ਕਹਿੰਦਾ ਹਾਂ: ਐੱਮਐੱਸਪੀਦੀਵਿਵਸਥਾਜਾਰੀਰਹੇਗੀ। ਸਰਕਾਰੀਖ਼ਰੀਦਜਾਰੀਰਹੇਗੀ। ਅਸੀਂ ਇੱਥੇ ਕਿਸਾਨਾਂ ਦੀਸੇਵਾਲਈ ਹਾਂ। ਅਸੀਂ ਕਿਸਾਨਾਂ ਦੀਮਦਦ ਦੇ ਲਈਹਰ ਸੰਭਵ ਯਤਨਕਰਾਂਗੇ ਤੇ ਉਨ੍ਹਾਂ ਦੀਆਂ ਆਉਣਵਾਲੀਆਂ ਪੀੜ੍ਹੀਆਂ ਲਈਬਿਹਤਰਜੀਵਨ ਸੁਨਿਸ਼ਚਿਤ ਕਰਾਂਗੇ।”
ਸੁਖਬੀਰ ਦੀਰਾਸ਼ਟਰਪਤੀ ਨੂੰ ਅਪੀਲ – ਖੇਤੀ ਬਿੱਲਾਂ ‘ਤੇ ਮੋਹਰਨਾਲਗਾਇਓ
ਨਵੀਂ ਦਿੱਲੀ : ਸ਼੍ਰੋਮਣੀਅਕਾਲੀਦਲ ਦੇ ਪ੍ਰਧਾਨਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰਪਤੀਰਾਮਨਾਥ ਕੋਵਿੰਦ ਨੂੰ ਅਪੀਲਕੀਤੀ ਹੈ ਕਿ ਉਹ ਸੰਸਦ ਵੱਲੋਂ ਪਾਸਕੀਤੇ ਗਏ ਖੇਤੀ ਬਿੱਲਾਂ ‘ਤੇ ਦਸਤਖ਼ਤਨਾਕਰਨ।
ਭਾਜਪਾ ਦੇ ਸਭ ਤੋਂ ਪੁਰਾਣੇ ਭਾਈਵਾਲਸ਼੍ਰੋਮਣੀਅਕਾਲੀਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਬਿੱਲਾਂ ਨੇ ਕਾਨੂੰਨਦਾਰੂਪਲੈਲਿਆ ਤਾਂ ਕਿਸਾਨਸਾਨੂੰਕਦੇ ਵੀ ਮੁਆਫ਼ ਨਹੀਂ ਕਰਨਗੇ।
ਉਨ੍ਹਾਂ ਨਾਲ ਹੀ ਚਿਤਾਵਨੀਵੀ ਦਿੱਤੀ ਕਿ ਅੰਨਦਾਤੇ ਨੂੰ ਸੜਕਾਂ ਉਪਰਰੁਲਣਲਈਮਜਬੂਰਨਾਕੀਤਾਜਾਵੇ। ਉਨ੍ਹਾਂ ਕਿਹਾ ਕਿ ਲੋਕਤੰਤਰ ‘ਚ ਬਹੁੱਮਤ ਦਾਅਰਥ ਕਿਸੇ ਦੀਆਵਾਜ਼ ਦਬਾਉਣਾ ਨਹੀਂ ਸਗੋਂ ਵਿਚਾਰਵਟਾਂਦਰਾ, ਸੁਲ੍ਹਾ-ਸਫ਼ਾਈ ਅਤੇ ਸਰਬਸੰਮਤੀ ਹੁੰਦਾ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …