ਤਿੰਨ ਜੇਸੀਬੀ ਮਸ਼ੀਨਾਂ ਮੰਗਵਾਈਆਂ ਗਈਆਂ
ਸਿਰਸਾ/ਬਿਊਰੋ ਨਿਊਜ਼
ਸਿਰਸਾ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇੱਥੇ ਰਾਮ ਰਹੀਮ ਦੇ ਡੇਰੇ ਦੀ ਤਲਾਸ਼ੀ ਮੁਹਿੰਮ ਚੱਲੀ ਰਹੀ ਹੈ। ਪੁਲਿਸ ਦੀਆਂ 10 ਟੀਮਾਂ 700 ਏਕੜ ਵਿਚ ਬਣੇ ਡੇਰੇ ਦੀ ਤਲਾਸ਼ੀ ਲੈ ਰਹੀਆਂ ਹਨ। ਡੇਰੇ ਵਿਚ ਬਣੀਆਂ ਸਾਰੀਆਂ ਇਮਾਰਤਾਂ ਦੇ ਨਾਲ-ਨਾਲ ਬਗੀਚਿਆਂ ਦੀ ਵੀ ਤਲਾਸ਼ੀ ਹੋਣੀ ਹੈ। ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਉਸਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਜੋ ਖੁਲਾਸਾ ਕੀਤਾ ਸੀ ਜੋ ਹੈਰਾਨ ਕਰਨ ਵਾਲਾ ਸੀ। ਖੱਟਾ ਸਿੰਘ ਨੇ ਕਿਹਾ ਕਿ ਜੇਕਰ ਡੇਰੇ ਦੀ ਖੁਦਾਈ ਕੀਤੀ ਜਾਵੇ ਤਾਂ ਉਥੋਂ ਕਈ ਲਾਸ਼ਾਂ ਦੇ ਕੰਕਾਲ ਨਿਕਲਣਗੇ। ਖੱਟਾ ਸਿੰਘ 9 ਸਾਲ ਤੱਕ ਰਾਮ ਰਹੀਮ ਦਾ ਡਰਾਈਵਰ ਰਿਹਾ ਹੈ। ਉਸ ਨੇ ਦਾਅਵਾ ਕੀਤਾ ਸੀ ਕਿ ਰਾਮ ਰਹੀਮ ਦੇ ਇਸ਼ਾਰੇ ‘ਤੇ ਕਈ ਹੱਤਿਆਵਾਂ ਹੋਈਆਂ ਸਨ ਅਤੇ ਡੇਰੇ ਵਿਚ ਹੀ ਲਾਸ਼ਾਂ ਨੂੰ ਜਲਾ ਦਿੱਤਾ ਗਿਆ ਸੀ।