170 ਦੇ ਕਰੀਬ ਕਲਾਕਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਚੰਡੀਗੜ੍ਹ /ਬਿਊਰੋ ਨਿਊਜ਼
ਰਾਮ ਰਹੀਮ ਦੀਆਂ ਫਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਡੇਰੇ ਨੇ ਬਿਨਾ ਮਿਹਨਤਾਨਾ ਦਿੱਤੇ ਵਾਪਸ ਘਰ ਜਾਣ ਨੂੰ ਕਹਿ ਦਿੱਤਾ ਹੈ। ਜਿਸ ਤੋਂ ਦੁਖੀ ਕਰੀਬ 170 ਕਲਾਕਾਰਾਂ ਨੇ ਮਿਹਨਤਾਨਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਤੇ ਕਿਰਤ ਇੰਸਪੈਕਟਰ ਨੂੰ ਮੰਗ ਪੱਤਰ ਸੌਂਪਿਆ ਹੈ। ਇਨ੍ਹਾਂ ਕਲਾਕਾਰਾਂ ਨੇ ਦੱਸਿਆ ਕਿ ਡੇਰੇ ਦੀ ਕੰਪਨੀ ‘ਹਕੀਕਤ ਐਂਟਰਟੇਨਮੈਂਟ’ ਦੇ ਕਹਿਣ ‘ਤੇ ਉਹ ਦੇਸ਼ ਦੇ ਦੂਜੇ ਸੂਬਿਆ ਤੋਂ ਆਪਣਾ ਘਰ ਬਾਰ ਛੱਡ ਡੇਰੇ ਆਏ ਸਨ। ਉਨ੍ਹਾਂ ਨੇ ਡੇਰਾ ਮੁਖੀ ਦੀਆਂ ਤਿੰਨ ਫ਼ਿਲਮਾਂ ਵਿੱਚ ਕੰਮ ਕੀਤਾ। ਕੰਪਨੀ ਦੇ ਕਹਿਣ ‘ਤੇ ਉਹ ਆਪਣੇ ਬਾਲ-ਬੱਚੇ ਵੀ ਸਿਰਸਾ ਲੈ ਆਏ ਤੇ ਉਨ੍ਹਾਂ ਦਾ ਦਾਖ਼ਲਾ ਵੀ ਸਿਰਸਾ ਦੇ ਸਕੂਲਾਂ ਵਿੱਚ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਉਨ੍ਹਾਂ ਨੂੰ ਘਰ ਦਾ ਰਾਹ ਦਿਖਾ ਦਿੱਤਾ ਗਿਆ।