ਜਲੰਧਰ/ਬਿਊਰੋ ਨਿਊਜ਼
ਜਲੰਧਰ ਵਿਚ ਅੱਜ ਇਕ ਮਹਿਲਾ ਨੇ ਆਪਣੇ ਪਤੀ ਦੀ ਮੌਤ ਤੋਂ ਦੋ ਸਾਲ ਬਾਅਦ, ਇਸੇ ਹੀ ਦਿਨ ਖੁਦ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਦਰਦਨਾਕ ਪਹਿਲੂ ਇਹ ਰਿਹਾ ਕਿ ਉਸ ਮਹਿਲਾ ਨੇ ਪਹਿਲਾਂ ਆਪਣੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕੀਤੀ ਤੇ ਫਿਰ ਫਾਹਾ ਲੈ ਲਿਆ। ਜਾਣਕਾਰੀ ਮੁਤਾਬਕ ਘਰ ਵਿੱਚ ਇਕੱਲੀ ਰਹਿੰਦੀ ਤਰਸੇਮ ਕੌਰ ਨੇ ਘਰ ਅੰਦਰੋਂ ਚੁਬਾਰੇ ਨੂੰ ਜਾਂਦੀਆਂ ਉਸੇ ਪੌੜੀਆਂ ਨਾਲ ਲਟਕ ਕੇ ਫ਼ਾਹਾ ਲਿਆ ਜਿਨ੍ਹਾਂ ਪੌੜੀਆਂ ‘ਤੋਂ ਦੋ ਸਾਲ ਪਹਿਲਾਂ ਉਸਦੇ ਪਤੀ ਦੀ ਡਿੱਗ ਕੇ ਮੌਤ ਹੋਈ ਸੀ। ਮ੍ਰਿਤਕ ਮਹਿਲਾ ਦੇ ਤਿੰਨ ਬੱਚੇ ਹਨ ਜੋ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਰਹਿ ਰਹੇ ਹਨ। ਗੁਆਂਢ ਵਿਚ ਰਹਿਣ ਵਾਲਿਆਂ ਕਹਿਣਾ ਹੈ ਕਿ ਤਰਸੇਮ ਕੌਰ ਪਤੀ ਦੀ ਮੌਤ ਤੋਂ ਬਾਅਦ ਅਤੇ ਬੱਚਿਆਂ ਦੇ ਬਾਹਰਲੇ ਮੁਲਕ ਚਲੇ ਜਾਣ ਕਾਰਨ ਡਿਪਰੈਸ਼ਨ ਵਿੱਚ ਰਹਿੰਦੀ ਸੀ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …