15 C
Toronto
Monday, September 7, 2026
spot_img
Homeਪੰਜਾਬਸਿੱਖ ਕੈਦੀ ਦਇਆ ਸਿੰਘ ਲਾਹੌਰੀਆ ਨੂੰ ਮਿਲੀ ਇੱਕ ਮਹੀਨੇ ਦੀ ਪੈਰੋਲ

ਸਿੱਖ ਕੈਦੀ ਦਇਆ ਸਿੰਘ ਲਾਹੌਰੀਆ ਨੂੰ ਮਿਲੀ ਇੱਕ ਮਹੀਨੇ ਦੀ ਪੈਰੋਲ

ਸਿੱਖ ਕੈਦੀ ਦਇਆ ਸਿੰਘ ਲਾਹੌਰੀਆ ਨੂੰ ਮਿਲੀ ਇੱਕ ਮਹੀਨੇ ਦੀ ਪੈਰੋਲ
Image Courtesy :amritsartimes

ਸੰਦੌੜ/ਬਿਊਰੋ ਨਿਊਜ਼
ਸਿੱਖ ਕੈਦੀ ਦਇਆ ਸਿੰਘ ਲਹੌਰੀਆ ਅੱਜ 30 ਦਿਨਾਂ ਦੀ ਪੈਰੋਲ ਮਿਲਣ ਮਗਰੋਂ ਤਿਹਾੜ ਜੇਲ੍ਹ ਤੋਂ ਆਪਣੇ ਜੱਦੀ ਪਿੰਡ ਕਸਬਾ ਭੁਰਾਲ ਜ਼ਿਲ੍ਹਾ ਸੰਗਰੂਰ ਵਿਖੇ ਪਹੁੰਚੇ। ਦਇਆ ਸਿੰਘ ਲਹੌਰੀਆ 25 ਸਾਲਾਂ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਹਨ। ਇਸ ਮੌਕੇ ਭਾਵੁਕ ਹੁੰਦਿਆਂ ਲਾਹੌਰੀਆ ਨੇ ਦੱਸਿਆ ਕਿ ਸਤੰਬਰ 1997 ਵਿਚ ਉਨ੍ਹਾਂ ਦੀ ਧਰਮ ਪਤਨੀ ਕਮਲਜੀਤ ਕੌਰ ਅਤੇ ਉਨ੍ਹਾਂ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ। ਉਸ ਸਮੇਂ ਉਨ੍ਹਾਂ ਦੇ ਪੁੱਤਰ ਦੀ ਉਮਰ 6 ਸਾਲ ਦੇ ਕਰੀਬ ਸੀ। ਉਨ੍ਹਾਂ ਕਿਹਾ ਕਿ ਅੱਜ ਆਪਣੇ ਪੁਰਖਿਆਂ ਦੇ ਪਿੰਡ ਅਤੇ ਕਸਬੇ ਵਿਚ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਹਿਸੂਸ ਹੋ ਰਹੀ ਹੈ।

RELATED ARTICLES
POPULAR POSTS