ਪਾਕਿ ਨੂੰ ਦਿੰਦਾ ਸੀ ਸੁਰੱਖਿਆ ਸਬੰਧੀ ਜਾਣਕਾਰੀਆਂ
ਨਾਗਪੁਰ : ਨਾਗਪੁਰ ਦੇ ਡੀਆਰਡੀਓ ਦੇ ਬ੍ਰਹਿਮੋਸ ਏਅਰੋਸਪੇਸ ਯੂਨਿਟ ਦੇ ਇਕ ਇੰਜਨੀਅਰ ਨੂੰ ਕਥਿਤ ਤੌਰ ‘ਤੇ ਪਾਕਿਸਤਾਨ ਨੂੰ ਤਕਨੀਕ ਜਾਣਕਾਰੀ ਮੁਹੱਈਆ ਕਰਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਨਿਸ਼ਾਂਤ ਅਗਰਵਾਲ ਵਜੋਂ ਹੋਈ ਹੈ। ਉਸ ਨੂੰ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀ ਅੱਤਵਾਦ ਵਿਰੋਧੀ ਟੀਮ ਨੇ ਸਾਂਝੀ ਕਾਰਵਾਈ ਕਰ ਕੇ ਕਾਬੂ ਕੀਤਾ ਹੈ। ਮੁਲਜ਼ਮ ਲੰਘੇ ਇਕ ਵਰ੍ਹੇ ਤੋਂ ਵਰਧਾ ਸੜਕ ਕਿਨਾਰੇ ਸਥਿਤ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਮਕਾਨ ਮਾਲਕ ਮਨੋਹਰ ਕਾਲੇ ਨੇ ਦੱਸਿਆ ਕਿ ਪੁਲਿਸ ਦੀ ਟੀਮ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਉਸ ਦੇ ਮਕਾਨ ਵਿੱਚ ਦਾਖਲ ਹੋਈ ਅਤੇ ਸ਼ਾਮ 5 ਵਜੇ ਤਕ ਉਥੇ ਰਹੀ। ਮਕਾਨ ਮਾਲਕ ਨੇ ਦੱਸਿਆ ਕਿ ਅਗਰਵਾਲ ਰੁੜ੍ਹਕੀ ਦਾ ਰਹਿਣ ਵਾਲਾ ਹੈ ਤੇ ਉਸ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਇਥੇ ਰਹਿ ਰਿਹਾ ਸੀ। ਉਸਨੇ ਮਕਾਨ ਲੈਣ ਵੇਲੇ ਉਸ ਨੂੰ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਮਾਲਕ ਤੋਂ ਸਰਟੀਫਿਕੇਟ ਬਣਵਾ ਕੇ ਦਿੱਤਾ ਸੀ। ਬ੍ਰਹਿਮੋਸ ਏਅਰੋਸਪੇਸ ਭਾਰਤ ਅਤੇ ਰੂਸ ਦਾ ਸਾਂਝਾ ਉੱਦਮ ਹੈ। ਇਹ ਕੰਪਨੀ 12 ਫਰਵਰੀ 1998 ਵਿੱਚ ਹੋਂਦ ਵਿੱਚ ਆਈ ਸੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …