ਏਜੰਟ ਨੇ ਪ੍ਰਤੀ ਨੌਜਵਾਨ ਲਏ ਸਨ 19-19 ਲੱਖ ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ 15 ਪੰਜਾਬੀ ਨੌਜਵਾਨ ਲਾਪਤਾ ਹੋ ਗਏ। ਇਹ ਨੌਜਵਾਨ ਅਮਰੀਕਾ ਦੀ ਮੈਕਸਿਕੋ ਤੇ ਬਹਾਮਾਸ ਨਾਲ ਲੱਗਦੀ ਦੱਖਣੀ ਸਰਹੱਦ ਤੋਂ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਜਾਣਕਾਰੀ ਮੁਤਾਬਕ ਇਨ੍ਹਾਂ ‘ਚੋਂ 6 ਨੌਜਵਾਨ ਬਹਾਮਾਸ ਦੀਪ-ਅਮਰੀਕੀ ਸਰਹੱਦ ਪਾਰ ਕਰਦਿਆਂ ਲਾਪਤਾ ਹੋਏ ਅਤੇ 9 ਮੈਕਸੀਕੋ-ਅਮਰੀਕਾ ਸਰਹੱਦ ਪਾਰ ਕਰਦਿਆਂ ਗੁਆਚ ਗਏ। ਜਾਣਕਾਰੀ ਮਿਲੀ ਹੈ ਕਿ ਇਹ 56 ਨੌਜਵਾਨਾਂ ਦਾ ਗਰੁੱਪ, ਜਿਸ ‘ਚ ਜ਼ਿਆਦਾਤਾਰ ਪੰਜਾਬ ਤੋਂ ਸਨ, ਜਦ ਅਮਰੀਕੀ ਸਰਹੱਦ ਤੋਂ ਮਹਿਜ਼ ਇਕ ਘੰਟੇ ਦੀ ਦੂਰੀ ‘ਤੇ ਸਨ ਤਾਂ ਮੈਕਸੀਕੋ ਦੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਦੇ ਇਕ ਏਜੰਟ ਨੇ ਹਰੇਕ ਨੌਜਵਾਨ ਨੂੰ ਅਮਰੀਕਾ ਭੇਜਣ ਲਈ ਉਨ੍ਹਾਂ ਦੇ ਪਰਿਵਾਰਾਂ ਤੋਂ 19-19 ਲੱਖ ਰੁਪਏ ਲਏ ਹਨ। ਲਾਪਤਾ ਨੌਜਵਾਨਾਂ ਦੇ ਪਰਿਵਾਰ ਹੁਣ ਆਪਣੇ ਬੱਚਿਆਂ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …