2.4 C
Toronto
Thursday, November 27, 2025
spot_img
Homeਭਾਰਤਨਵਜੋਤ ਸਿੱਧੂ ਨੇ ਤੋੜੀ ਚੁੱਪੀ

ਨਵਜੋਤ ਸਿੱਧੂ ਨੇ ਤੋੜੀ ਚੁੱਪੀ

3ਕਿਹਾ, ਮੋਦੀ ਲਹਿਰ ਨੇ ਵਿਰੋਧੀਆਂ ਦੇ ਨਾਲ-ਨਾਲ ਮੈਨੂੰ ਵੀ ਡਬੋਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਮੀਡੀਆ ਸਾਹਮਣੇ ਆਏ। ਸਿੱਧੂ ਨੇ ਮੀਡੀਆ ਸਾਹਮਣੇ ਭਾਜਪਾ ਦੇ ਭੇਤ ਖੋਲ੍ਹਦਿਆਂ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਮੈਨੂੰ ਪੰਜਾਬ ਵੱਲ ਮੂੰਹ ਨਾ ਕਰਨ ਦੀ ਸ਼ਰਤ ‘ਤੇ ਰਾਜ ਸਭਾ ਮੈਂਬਰ ਦੀ ਕੁਰਸੀ ‘ਤੇ ਬੈਠਣ ਲਈ ਕਿਹਾ ਜਾ ਰਿਹਾ ਸੀ। ਪੰਛੀ ਵੀ ਆਪਣਾ ਆਲਣਾ ਨਹੀਂ ਛੱਡਦੇ, ਮੈਂ ਪੰਜਾਬ ਕਿਵੇਂ ਛੱਡ ਦਿੰਦਾ। ਜਿਨ੍ਹਾਂ ਲੋਕਾਂ ਨੇ ਚਾਰ ਵਾਰ ਮੈਨੂੰ ਜਿਤਾਇਆ, ਮੈਂ ਉਨ੍ਹਾਂ ਨੂੰ ਕਿਵੇਂ ਛੱਡ ਦਿੰਦਾ। ਕੁਝ ਵੀ ਹੋਵੇ ਮੈਂ ਆਪਣੀ ਜੜ ਨਹੀਂ ਛੱਡਾਂਗਾ। ਸਿੱਧੂ ਨੇ ਕਿਹਾ ਕਿ ਮੋਦੀ ਲਹਿਰ ਨੇ ਵਿਰੋਧੀਆਂ ਦੇ ਨਾਲ-ਨਾਲ ਮੈਨੂੰ ਵੀ ਡੁਬੋ ਕੇ ਰੱਖ ਦਿੱਤਾ ਹੈ।
ਸਿੱਧੂ ਨੇ ਕਿਹਾ ਕਿ ਮੇਰੇ ਲਈ ਪੰਜਾਬ ਤੋਂ ਜ਼ਰੂਰੀ ਕੁਝ ਨਹੀਂ। ਕੋਈ ਪਾਰਟੀ ਪੰਜਾਬ ਤੋਂ ਵੱਧ ਨਹੀਂ। ਜਿੱਥੇ ਪੰਜਾਬ ਦਾ ਹਿੱਤ ਹੋਏਗਾ, ਸਿੱਧੂ ਉੱਥੇ ਹੀ ਜਾਏਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਸਮੇਂ ਮੈਨੂੰ ਅੰਮ੍ਰਿਤਸਰ ਦੀ ਥਾਂ ਕੁਰਕਸ਼ੇਤਰ ਜਾਂ ਦਿੱਲੀ ਤੋਂ ਚੋਣ ਲੜਨ ਲਈ ਕਿਹਾ ਗਿਆ ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਕਦੇ ਖੁਦ ਦਾ ਨਫਾ ਨੁਕਸਾਨ ਨਹੀਂ ਦੇਖਿਆ। ਹਾਲਾਂਕਿ ਜਿਸ ਜਵਾਬ ਦੀ ਉਡੀਕ ਵਿਚ ਹਰ ਕੋਈ ਸੀ, ਉਸ ‘ਤੇ ਸਿੱਧੂ ਕੁਝ ਵੀ ਨਹੀਂ ਬੋਲੇ।

RELATED ARTICLES
POPULAR POSTS