13.3 C
Toronto
Tuesday, September 22, 2026
spot_img
Homeਭਾਰਤਭਗਵੰਤ ਮਾਨ ਦੀਆਂ ਮੁਸ਼ਕਲਾਂ ਵਧੀਆਂ

ਭਗਵੰਤ ਮਾਨ ਦੀਆਂ ਮੁਸ਼ਕਲਾਂ ਵਧੀਆਂ

ਭਗਵੰਤ ਮਾਨ ਦੀਆਂ ਮੁਸ਼ਕਲਾਂ ਵਧੀਆਂਲੋਕ ਸਭਾ ‘ਚ ਹੋਈ ਐਂਟਰੀ ਬੈਨ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਹੁਣ ਲੋਕ ਸਭਾ ਦੀ ਕਾਰਵਾਈ ਵਿਚ ਹਿੱਸਾ ਨਹੀਂ ਲੈ ਸਕਣਗੇ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਾਨ ਦੇ ਵੀਡੀਓ ਮਾਮਲੇ ਦੀ ਜਾਂਚ ਦਾ ਅਦੇਸ਼ ਦਿੱਤਾ ਹੈ। ਜਾਂਚ ਲਈ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਪੀਕਰ ਨੇ ਕਿਹਾ ਹੈ ਕਿ ਜਦ ਤੱਕ ਇਹ ਕਮੇਟੀ ਆਪਣੀ ਰਿਪੋਰਟ ਨਹੀਂ ਦੇ ਦਿੰਦੀ ਉਦੋਂ ਤੱਕ ਭਗਵੰਤ ਮਾਨ ਹਾਊਸ ਦੀ ਕਾਰਵਾਈ ਵਿਚ ਹਿੱਸਾ ਨਹੀਂ ਲੈ ਸਕਦੇ। ਪੂਰਾ ਵਿਵਾਦ ਮਾਨ ਵੱਲੋਂ ਪਾਰਲੀਮੈਂਟ ਵਿਚ ਜਾਣ ਦਾ ਵੀਡੀਓ ਫੇਸਬੁੱਕ ‘ਤੇ ਪੋਸਟ ਕੀਤੇ ਜਾਣ ਕਾਰਨ ਹੋਇਆ ਹੈ।
ਸਪੀਕਰ ਨੇ ਭਗਵੰਤ ਮਾਨ ਨੂੰ ਸੰਮਨ ਕੀਤਾ ਹੈ। ਉਨ੍ਹਾਂ ਦੱਸਿਆ, “ਜਦ ਭਗਵੰਤ ਮਾਨ ਮੈਨੂੰ ਮਿਲੇ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਮਾਫੀ ਮੰਗਣ ਲਈ ਤਿਆਰ ਹਨ। ਪਰ ਇਹ ਮਾਮਲਾ ਸਿਰਫ ਮਾਫੀ ਮੰਗਣ ਨਾਲ ਹੱਲ ਨਹੀਂ ਹੋ ਸਕਦਾ।” ઠ”ਇਹ ਗੰਭੀਰ ਮਾਮਲਾ ਹੈ। ਕੀ ਕਾਰਵਾਈ ਕੀਤੀ ਜਾਏ, ਇਸ ਦੇ ਲਈ ਮੈਂ ਸਾਰਿਆਂ ਨਾਲ ਗੱਲ ਕਰ ਰਹੀ ਹਾਂ। “ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜੇਕਰ ਇਹ ਹਾਊਸ ਦੇ ਅੰਦਰ ਹੁੰਦਾ ਤਾਂ ਤੁਰੰਤ ਕੀਤੀ ਜਾਂਦੀ। ਇਸ ਮੁੱਦੇ ‘ਤੇ ਸਾਰੇ ਸੰਸਦ ਮੈਂਬਰ ਨਾਰਾਜ਼ ਹਨ।
ਦੂਜੇ ਪਾਸੇ ਭਗਵੰਤ ਮਾਨ ‘ਤੇ ਸ਼ਰਾਬ ਪੀ ਕੇ ਵੀ ਸੰਸਦ ਵਿਚ ਆਉਣ ਦੇ ਦੋਸ਼ ਹਨ। ਆਮ ਆਦਮੀ ਪਾਰਟੀ ਤੋਂ ਮੁਅੱਤਲ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਇਸ ਬਾਰੇ ਸਪੀਕਰ ਨੂੰ ਸ਼ਿਕਾਇਤ ਕੀਤੀ ਸੀ। ਖਾਲਸਾ ਨੇ ਸਪੀਕਰ ਨੂੰ ਆਪਣੀ ਸੀਟ ਬਦਲਣ ਦੀ ਵੀ ਅਪੀਲ ਕੀਤੀ ਹੈ।

RELATED ARTICLES
POPULAR POSTS