25.6 C
Toronto
Thursday, July 2, 2026
spot_img
HomeਕੈਨੇਡਾFront‘ਸਕੋਡਾ ਕੋਡਿਆਕ ਆਰ.ਐਸ.’  ਭਾਰਤ ਵਿੱਚ ਲਾਂਚ, 231 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ...

‘ਸਕੋਡਾ ਕੋਡਿਆਕ ਆਰ.ਐਸ.’  ਭਾਰਤ ਵਿੱਚ ਲਾਂਚ, 231 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ


ਨਵੀਂ ਦਿੱਲੀ/ਬਿਊਰੋ ਨਿਊਜ਼
ਸਕੋਡਾ ਆਟੋ ਇੰਡੀਆ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਸਭ ਤੋਂ ਤੇਜ਼ ਅਤੇ ਪਰਫਾਰਮੈਂਸ-ਕੇਂਦਰਿਤ ਐਸਯੂਵੀ ਸਕੋਡਾ ਕੋਡਿਆਕ ਆਰ.ਐਸ.  ਲਾਂਚ ਕਰ ਦਿੱਤੀ ਹੈ। ਇਸਦੀ ਟਾਪ ਸਪੀਡ 231 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ। ਇਹ ਇੱਕ ਲਿਮਟਿਡ ਐਡੀਸ਼ਨ ਮਾਡਲ ਹੈ ਅਤੇ ਪਹਿਲੇ ਪੜਾਅ ਵਿੱਚ ਕੰਪਨੀ ਨੇ ਇਸ ਦੀਆਂ ਸਿਰਫ 50 ਯੂਨਿਟਾਂ ਹੀ ਵਿਕਰੀ ਲਈ ਉਪਲਬਧ ਕਰਵਾਈਆਂ ਸਨ। ਖਾਸ ਗੱਲ ਇਹ ਰਹੀ ਕਿ ਬੁਕਿੰਗ ਸ਼ੁਰੂ ਹੋਣ ਤੋਂ ਸਿਰਫ 6 ਮਿੰਟਾਂ ਦੇ ਅੰਦਰ ਹੀ ਸਾਰੀਆਂ ਯੂਨਿਟਾਂ ਸੋਲਡ ਆਉਟ ਹੋ ਗਈਆਂ, ਜਿਸ ਨਾਲ ਇਸ ਹਾਈ-ਪਰਫਾਰਮੈਂਸ ਐਸਯੂਵੀ ਦੀ ਜ਼ਬਰਦਸਤ ਮੰਗ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕੰਪਨੀ ਨੇ ‘ਸਕੋਡਾ ਕੋਡਿਆਕ ਆਰ.ਐਸ.’ ਦੀ ਐਕਸ-ਸ਼ੋਅ ਰੂਮ ਕੀਮਤ 66 ਲੱਖ 99 ਹਜ਼ਾਰ ਰੁਪਏ ਰੱਖੀ ਹੈ। ਇਹ ਪਹਿਲੀ ਵਾਰ ਹੈ ਕਿ ਭਾਰਤ ਵਿੱਚ ਕੋਡਿਆਕ ਐਸਯੂਵੀ ਨੂੰ ਮਸ਼ਹੂਰ ‘ਰੈਲੀ ਸਪੋਰਟ’ ਬੈਜ ਨਾਲ ਪੇਸ਼ ਕੀਤਾ ਗਿਆ ਹੈ।

RELATED ARTICLES
POPULAR POSTS