ਹੈਦਰਾਬਾਦ : ਪੁਲਿਸ ਨੇ ਜੇਐਨਯੂ ਵਿਵਾਦ ਵਿੱਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਕਾਂਗਰਸ ਦੇ ਨੇਤਾ ਆਨੰਦ ਸ਼ਰਮਾ, ਅਜੈ ਮਾਕਨ, ਸੀਪੀਆਈ ਦੇ ਡੀ. ਰਾਜਾ ਤੇ ਜੇਡੀਯੂ ਦੇ ਕੇਸੀ ਤਿਆਗੀ ਦਾ ਨਾਮ ਵੀ ਦੇਸ਼ ਧ੍ਰੋਹ ਦੇ ਕੇਸ ਵਿੱਚ ਦਰਜ ਕਰ ਲਿਆ ਗਿਆ ਹੈ। ਇਕ ਵਕੀਲ ਜਨਾਰਧਨ ਗੌੜ ਦੀ ਸ਼ਿਕਾਇਤ ਉੱਤੇ ਇਥੋਂ ਦੀ ਇਕ ਅਦਾਲਤ ਦੇ ਹੁਕਮ ਉਪਰ ਇਹ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 124-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਜੇਐਨਯੂ ਦੇ ਵਿਦਿਆਰਥੀ ਨੇਤਾ ਕਨ੍ਹੱਈਆ ਕੁਮਾਰ, ਉਮਰ ਖ਼ਾਲਿਦ ਤੇ ਹੋਰਨਾਂ ਵਿਰੁੱਧ ਵੀ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਹੈ।
Check Also
ਭਾਰਤ ਦੇ ਜੈ ਸ਼ਾਹ ਨੇ ਆਈਸੀਸੀ ਦੇ ਨਵੇਂ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਦੁਬਈ/ਬਿਊਰੋ ਨਿਊਜ਼ ਬੀਸੀਸੀਆਈ ਦੇ ਸਾਬਕਾ ਸਕੱਤਰ ਜੈ ਸ਼ਾਹ ਨੇ ਅੰਤਰਰਾਸ਼ਟਰੀ ਕਿ੍ਰਕਟ ਕੌਂਸਲ ਦੇ ਚੇਅਰਮੈਨ ਵਜੋਂ …