Breaking News
Home / ਭਾਰਤ / ਆਜ਼ਾਦੀ ਦਿਵਸ ਨੂੰ ਲੈ ਕੇ ਦਿੱਲੀ ’ਚ ਹਾਈ ਸਕਿਉਰਿਟੀ

ਆਜ਼ਾਦੀ ਦਿਵਸ ਨੂੰ ਲੈ ਕੇ ਦਿੱਲੀ ’ਚ ਹਾਈ ਸਕਿਉਰਿਟੀ

ਆਜ਼ਾਦੀ ਦਿਵਸ ਨੂੰ ਲੈ ਕੇ ਦਿੱਲੀ ’ਚ ਹਾਈ ਸਕਿਉਰਿਟੀ
ਡਰੋਨ ਅਤੇ ਪੈਰਾਗਲਾਈਡਿੰਗ ’ਤੇ ਰੋਕ
ਨਵੀਂ ਦਿੱਲੀ/ਬਿਊਰੋ ਨਿਊਜ਼

15 ਅਗਸਤ ਯਾਨੀ ਆਜ਼ਾਦੀ ਦਿਵਸ ਨੂੰ ਲੈ ਕੇ ਦਿੱਲੀ ਵਿਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਦਿੱਲੀ ’ਚ ਲਾਲ ਕਿਲੇ ’ਤੇ 77ਵੇਂ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9ਵੀਂ ਵਾਰ ਝੰਡਾ ਲਹਿਰਾਉਣਗੇ। ਇਸਦੇ ਲਈ ਦਿੱਲੀ ਵਿਚ ਲਾਲ ਕਿਲ੍ਹੇ ਦੇ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ। ਲਾਲ ਕਿਲੇ ਦੇ 300 ਮੀਟਰ ਦੇ ਦਾਇਰੇ ਵਿਚ ਪੈਰਾ ਮਿਲਟਰੀ ਫੋਰਸ ਤੈਨਾਤ ਕੀਤੀ ਗਈ ਹੈ। ਦਿੱਲੀ ਏਅਰਪੋਰਟ ’ਤੇ 15 ਅਗਸਤ ਨੂੰ ਨੌਨ ਸ਼ਡਿਊਲ ਉਡਾਣਾਂ ਦੇ ਟੇਕਅਪ ਅਤੇ ਲੈਂਡਿੰਗ ’ਤੇ ਕੁਝ ਘੰਟਿਆਂ ਲਈ ਪਾਬੰਦੀ ਰਹੇਗੀ ਅਤੇ 16 ਅਗਸਤ ਤੱਕ ਦਿੱਲੀ ਵਿਚ ਡਰੋਨ ਅਤੇ ਪੈਰਾਗਲਾਈਡਿੰਗ ’ਤੇ ਪੂਰਨ ਪਾਬੰਦੀ ਰਹੇਗੀ। ਇਸ ਵਾਰ ਆਜ਼ਾਦੀ ਦਿਵਸ ਦੀ ਥੀਮ ਜੀ-20 ਹੈ ਅਤੇ ਵੱਖ-ਵੱਖ ਸੂਬਿਆਂ ਤੋਂ 72 ਜੋੜਿਆਂ ਨੂੰ ਵੀ ਬੁਲਾਇਆ ਗਿਆ ਹੈ, ਜਿਨ੍ਹਾਂ ਵਿਚ 50 ਜੋੜੇ ਮਨਰੇਗਾ ਯੋਜਨਾ ਵਿਚੋਂ ਚੁਣੇ ਗਏ ਹਨ। ਇਸ ਤੋਂ ਇਲਾਵਾ ਆਜ਼ਾਦੀ ਦਿਵਸ ਦੇ ਸਮਾਗਮ ਵਿਚ 5500 ਵਿਅਕਤੀਆਂ ਨੂੰ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਸੈਂਟਰਲ ਵਿਸਟਾ ਪ੍ਰੋਜੈਕਟ ਵਿਚ ਕੰਮ ਕਰਨ ਵਾਲੇ ਮਜ਼ਦੂਰ ਵੀ ਸ਼ਾਮਲ ਹੋਣਗੇ।

Check Also

ਵਕਫ ਸੋਧ ਬਿੱਲ ਭਾਰਤੀ ਲੋਕ ਸਭਾ ’ਚ ਪੇਸ਼ 

ਅਖਿਲੇਸ਼ ਨੇ ਇਸ ਬਿੱਲ ਨੂੰ ਮੁਸਲਿਮ ਭਾਈਚਾਰੇ ਖਿਲਾਫ ਦੱਸੀ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …