Breaking News
Home / ਭਾਰਤ / ਭਾਜਪਾ ਵਲੋਂ ਵੀ ਚੋਣ ਮੈਨੀਫੈਸਟੋ ਜਾਰੀ

ਭਾਜਪਾ ਵਲੋਂ ਵੀ ਚੋਣ ਮੈਨੀਫੈਸਟੋ ਜਾਰੀ

ਭਾਜਪਾ ਨੇ 8ਵੀਂ ਵਾਰ ਰਾਮ ਮੰਦਰ ਦਾ ਕੀਤਾ ਵਾਅਦਾ ਕਿਹਾ – ਛੋਟੇ ਕਿਸਾਨਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਦਿਆਂਗੇ ਪੈਨਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਵਲੋਂ ਚੋਣ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਭਾਜਪਾ ਨੇ ਵੀ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਰਾਜਨਾਥ ਦੀ ਅਗਵਾਈ ਵਿਚ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਭਾਜਪਾ ਨੇ ਇਸ ਨੂੰ ‘ਸੰਕਲਪ ਪੱਤਰ’ ਦਾ ਨਾਮ ਦਿੱਤਾ ਹੈ। ਭਾਜਪਾ ਨੇ 8ਵੀਂ ਵਾਰ ਰਾਮ ਮੰਦਰ ਦਾ ਵਾਅਦਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਮੰਦਰ ਦੇ ਨਿਰਮਾਣ ਲਈ ਉਹ ਕਾਨੂੰਨ ਦਾ ਦਾਇਰੇ ਵਿਚ ਰਹਿ ਕੇ ਕੰਮ ਕਰਨਗੇ। ਗਰੀਬ ਪਰਿਵਾਰਾਂ ਨੂੰ ਸਲਾਨਾ 72 ਹਜ਼ਾਰ ਰੁਪਏ ਦੇਣ ਦੀ ਕਾਂਗਰਸ ਦੀ ਨਿਆਂ ਯੋਜਨਾ ਦੇ ਜਵਾਬ ਵਿਚ ਭਾਜਪਾ ਨੇ ਪੈਨਸ਼ਨ ਦਾ ਵਾਅਦਾ ਕੀਤਾ ਹੈ। ਭਾਜਪਾ ਨੇ ਕਿਹਾ ਕਿ ਦੁਬਾਰਾ ਸੱਤਾ ਵਿਚ ਆਉਣ ‘ਤੇ ਉਹ ਛੋਟੇ ਕਿਸਾਨਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਪੈਨਸ਼ਨ ਦੇਵੇਗੀ। ਜ਼ਿਕਰਯੋਗ ਹੈ ਕਿ ਕਾਂਗਰਸ ਨੇ 10 ਕਰੋੜ ਵੋਟਰਾਂ ਲਈ ਨਿਆਂ ਦਾ ਵਾਅਦਾ ਕੀਤਾ ਅਤੇ ਭਾਜਪਾ ਨੇ 15 ਕਰੋੜਾਂ ਲੋਕਾਂ ਨੂੰ ਪੈਨਸ਼ਨ ਦਾ ਲਾਰਾ ਲਾਇਆ ਹੈ। ਭਾਜਪਾ ਦੀਆਂ ਇਹ 10ਵੀਆਂ ਲੋਕ ਸਭਾ ਚੋਣਾਂ ਹਨ ਅਤੇ ਇਨ੍ਹਾਂ ਚੋਣ ਮੈਨੀਫੈਸਟੋ ਵਿਚ 8 ਵਾਰ ਰਾਮ ਮੰਦਰ ਦਾ ਜ਼ਿਕਰ ਕੀਤਾ ਹੈ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …