36 ਨਵੇਂ ਮੰਤਰੀ ਬਣਾਏ, ਅਜਿਤ ਪਵਾਰ ਫਿਰ ਬਣੇ ਉਪ ਮੁੱਖ ਮੰਤਰੀ
ਮੁੰਬਈ/ਬਿਊਰੋ ਨਿਊਜ਼
ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦਵ ਠਾਕਰੇ ਦੀ ਸਰਕਾਰ ਬਣਨ ਦੇ 32 ਦਿਨਾਂ ਬਾਅਦ ਅੱਜ ਉਸਦੇ ਮੰਤਰੀ ਮੰਡਲ ਵਿਚ ਵਿਸਥਾਰ ਹੋਇਆ। ਇਸ ਸਰਕਾਰ ਵਿਚ ਉਦਵ ਦੀ ਸ਼ਿਵ ਸੈਨਾ ਦੇ ਮੁਕਾਬਲੇ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੰਤਰੀ ਜ਼ਿਆਦਾ ਹਨ। ਕੁੱਲ 36 ਨਵੇਂ ਮੰਤਰੀਆਂ ਨੇ ਅੱਜ ਸਹੁੰ ਚੁੱਕੀ ਹੈ, ਜਿਨ੍ਹਾਂ ਵਿਚ 26 ਕੈਬਨਿਟ ਅਤੇ 10 ਰਾਜ ਮੰਤਰੀ ਸ਼ਾਮਲ ਹਨ। ਇਨ੍ਹਾਂ ਵਿਚ ਰਾਸ਼ਟਰਵਾਦੀ ਕਾਂਗਰਸ ਦੇ 14, ਕਾਂਗਰਸ ਦੇ 10 ਤੇ ਸ਼ਿਵ ਸੈਨਾ ਦੇ 9 ਵਿਧਾਇਕ ਮੰਤਰੀ ਬਣੇ ਹਨ ਅਤੇ 3 ਹੋਰ ਵਿਧਾਇਕਾਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਪਹਿਲੀ ਵਾਰ ਵਿਧਾਇਕ ਬਣੇ ਉਦਵ ਦੇ ਬੇਟੇ ਅਦਿੱਤਿਆ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਅਤੇ ਸ਼ਰਦ ਪਵਾਰ ਦੇ ਭਤੀਜੇ ਅਜਿਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਜਿਤ ਪਵਾਰ ਨੇ ਅੱਜ ਤੋਂ 37 ਦਿਨ ਪਹਿਲਾਂ ਵੀ ਦਵਿੰਦਰ ਫੜਨਵੀਸ ਦੇ ਨਾਲ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਥੋੜ੍ਹੇ ਦਿਨਾਂ ਹੀ ਬਾਅਦ ਫੜਨਵੀਸ ਦੀ ਸਰਕਾਰ ਡਿੱਗ ਗਈ ਸੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …