23.5 C
Toronto
Tuesday, July 28, 2026
spot_img
Homeਭਾਰਤਫੌਜ ਮੁਖੀ ਵਿਪਿਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਹੋਣਗੇ

ਫੌਜ ਮੁਖੀ ਵਿਪਿਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਹੋਣਗੇ

ਜਨਰਲ ਰਾਵਤ ਕੋਲ ਹੋਏਗੀ ਤਿੰਨੇ ਫੌਜਾਂ ਦੀ ਕਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਥਲ ਸੈਨਾ ਮੁਖੀ ਬਿਪਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਹੋਣਗੇ। ਉਨ੍ਹਾਂ ਕੋਲ ਤਿੰਨੇ ਸੈਨਾਵਾਂ ਦੀ ਕਮਾਂਡ ਹੋਏਗੀ। ਵੈਸੇ ਜਨਰਲ ਰਾਵਤ 31 ਦਸੰਬਰ ਨੂੰ ਥਲ ਸੈਨਾ ਮੁਖੀ ਵਜੋਂ ਸੇਵਾ ਮੁਕਤ ਹੋ ਰਹੇ ਹਨ ਅਤੇ ਸਰਕਾਰ ਹੁਣ ਉਨ੍ਹਾਂ ਨੂੰ ਸੀ.ਡੀ.ਐਸ. ਬਣਾ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਅਜੇ ਲੰਘੇ ਕੱਲ੍ਹ ਹੀ ਕੇਂਦਰ ਸਰਕਾਰ ਨੇ ਚੀਫ ਆਫ਼ ਡਿਫੈਂਸ ਸਟਾਫ ਅਹੁਦੇ ਲਈ ਨੇਮਾਂ ‘ਚ ਸੋਧ ਕਰਕੇ ਵੱਧ ਤੋਂ ਵੱਧ ਉਮਰ ਹੱਦ 65 ਸਾਲ ਤੈਅ ਕਰ ਦਿੱਤੀ ਹੈ। ਰੱਖਿਆ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਆਰਮੀ ਰੂਲਜ਼, 1954 ‘ਚ ਬਦਲਾਅ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਇਤਿਹਾਸਕ ਫ਼ੈਸਲਾ ਲੈਂਦਿਆਂ ਸੀਡੀਐਸ ਦੇ ਅਹੁਦੇ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਨਿਯਮਾਂ ਅਨੁਸਾਰ ਫ਼ੌਜ ਦੇ ਮੁਖੀ ਵੱਧ ਤੋਂ ਵੱਧ ਤਿੰਨ ਸਾਲ ਜਾਂ 62 ਸਾਲ ਦੇ ਹੋਣ ਤੱਕ ਇਸ ਅਹੁਦੇ ‘ਤੇ ਤਾਇਨਾਤ ਰਹਿ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਜਨਰਲ ਬਿਪਨ ਰਾਵਤ ਲਈ ਹੀ ਇਹ ਨਿਯਮ ਬਦਲੇ ਹਨ।

RELATED ARTICLES
POPULAR POSTS