10.3 C
Toronto
Saturday, November 8, 2025
spot_img
Homeਭਾਰਤਕੇਜਰੀਵਾਲ ਨੇ ਲਗਾਇਆ ਏਬੀਵੀਪੀ 'ਤੇ ਗੁੰਡਾਗਰਦੀ ਦਾ ਆਰੋਪ

ਕੇਜਰੀਵਾਲ ਨੇ ਲਗਾਇਆ ਏਬੀਵੀਪੀ ‘ਤੇ ਗੁੰਡਾਗਰਦੀ ਦਾ ਆਰੋਪ

ਐਨ.ਐਚ.ਆਰ.ਸੀ. ਦਾ ਪੁਲਿਸ ਨੂੰ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਮਜਸ ਕਾਲਜ ਵਿਚ ਸ਼ੁਰੂ ਹੋਏ ਵਿਵਾਦ ‘ਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸਾਹਮਣੇ ਆ ਗਏ ਹਨ। ਕੇਜਰੀਵਾਲ ਨੇ ਵਿਦਿਆਰਥਣ ਗੁਰਮੇਹਰ ਕੌਰ ਨੂੰ ਧਮਕੀ ਦੇਣ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਭਾਜਪਾ ‘ਤੇ ਗੰਦੀ ਰਾਜਨੀਤੀ ਦਾ ਆਰੋਪ ਲਗਾਇਆ ਹੈ। ਕੇਜਰੀਵਾਲ ਨੇ ਇਸ ਸਬੰਧ ਵਿਚ ਉਪ ਰਾਜਪਾਲ ਨਾਲ ਮੁਲਾਕਾਤ ਵੀ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਸਾਲ ਜੇਐਨਯੂ ਵਿਚ ਜਿਨ੍ਹਾਂ ਵਿਅਕਤੀਆਂ ਨੇ ਨਾਅਰੇ ਲਗਾਏ ਸਨ, ਉਨ੍ਹਾਂ ਨੂੰ ਅੱਜ ਤੱਕ ਫੜਿਆ ਨਹੀਂ ਗਿਆ।
ਕੇਜਰੀਵਾਲ ਨੇ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ‘ਤੇ ਗੁੰਡਾਗਰਦੀ ਅਤੇ ਨਫਰਤ ਦੀ ਰਾਜਨੀਤੀ ਕਰਨ ਦਾ ਆਰੋਪ ਲਗਾਇਆ। ਕੇਜਰੀਵਾਲ ਨੇ ਦੱਸਿਆ ਉਪ ਰਾਜਪਾਲ ਨੇ ਆਰੋਪੀਆਂ ‘ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ 22 ਫਰਵਰੀ ਨੂੰ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਦੇ ਬਾਹਰ ਏਬੀਵੀਪੀ ਅਤੇ ਆਈਸਾ ਦੇ ਵਿਦਿਆਰਥੀਆਂ ਵਿਚਕਾਰ ਹਿੰਸਕ ਝੜਪ ਹੋ ਗਈ ਸੀ।
ਹਿੰਸਕ ਝੜਪ ਦੇ ਮਾਮਲੇ ਵਿਚ ਐਨ ਐਚ ਆਰ ਸੀ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਅਤੇ ਪੂਰੇ ਮਾਮਲੇ ਦੀ ਚਾਰ ਹਫਤਿਆਂ ਵਿਚ ਰਿਪੋਰਟ ਮੰਗੀ ਹੈ।

RELATED ARTICLES
POPULAR POSTS