ਖੇਤੀ ਮੰਤਰੀ ਨੇ ਕਿਹਾ – ਅਗਲੇ ਕੁਝ ਦਿਨਾਂ ਵਿਚ ਘਟਣਗੀਆਂ ਕੀਮਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਕੁਝ ਇਲਾਕਿਆਂ ਵਿਚ ਪਿਆਜ਼ ਦੀ ਕੀਮਤ 70 ਤੋਂ 80 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਪਿਆਜ਼ ਦੀਆਂ ਲਗਾਤਾਰ ਵਧੀਆਂ ਕੀਮਤਾਂ ਨੂੰ ਲੈ ਕੇ ਅੱਜ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਇਹ ਕੀਮਤਾਂ ਘਟਣਗੀਆਂ। ਰਾਜਧਾਨੀ ਦਿੱਲੀ ਵਿਚ ਕੇਂਦਰ ਸਰਕਾਰ ਵਲੋਂ ਵੇਚੇ ਜਾ ਰਹੇ ਸਸਤੇ ਪਿਆਜ਼ ਨੂੰ ਖਰੀਦਣ ਲਈ ਲੋਕਾਂ ਨੇ ਲੰਮੀਆਂਲੰਮੀਆਂ ਲਾਈਨਾਂ ਲਗਾ ਲਈਆਂ। ਇੱਥੇ ਮੋਬਾਇਲ ਕਾਊਂਟਰ ਲਗਾ ਕੇ 22 ਰੁਪਏ ਪ੍ਰਤੀ ਕਿਲੋ ਪਿਆਜ਼ ਵੇਚੇ ਜਾ ਰਹੇ ਹਨ। ਧਿਆਨ ਰਹੇ ਕਿ ਚੰਡੀਗੜ੍ਹ ਅਤੇ ਪੰਜਾਬ ਵਿਚ ਵੀ ਪਿਆਜ਼ 70 ਰੁਪਏ ਕਿਲੋ ਵਿਕ ਰਹੇ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …