ਉਤਰ ਪ੍ਰਦੇਸ਼ ਦੇ 21 ਜ਼ਿਲ੍ਹਿਆਂ ਵਿਚ ਇੰਟਰਨੈਟ ਬੰਦ ਅਤੇ ਕੀਤਾ ਅਲਰਟ
ਨਵੀਂ ਦਿੱਲੀ/ਬਿਊਰੋ ਨਿਊਜ਼
ਨਾਗਕਿਰਤਾ ਕਾਨੂੰਨ ਅਤੇ ਐਨ.ਆਰ.ਸੀ. ਦੇ ਖਿਲਾਫ ਅੱਜ ਦਿੱਲੀ ਵਿਚ ਦੁਪਹਿਰ ਦੀ ਨਮਾਜ ਤੋਂ ਬਾਅਦ ਜਾਮਾ ਮਸਜਿਦ ਦੇ ਬਾਹਰ, ਸੀਲਮਪੁਰ, ਜੋਰ ਬਾਗ ਅਤੇ ਜਾਫਰਾਬਾਦ ਵਿਚ ਜੰਮ ਕੇ ਵਿਰੋਧ ਪ੍ਰਦਰਸ਼ਨ ਹੋਏ। ਇਸ ਪ੍ਰਦਰਸ਼ਨ ਵਿਚ ਭੀਮ ਆਰਮੀ ਦੇ ਕਾਰਕੁੰਨ ਵੀ ਸ਼ਾਮਲ ਹੋਏ। ਹਜ਼ਾਰਾਂ ਵਿਅਕਤੀਆਂ ਨੇ ਨਰਿੰਦਰ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਨੂੰ ਦੇਖਦਿਆਂ ਦਿੱਲੀ ਦੇ ਕਈ ਇਲਾਕਿਆਂ ਵਿਚ ਧਾਰਾ 144 ਲਗਾ ਦਿੱਤੀ ਗਈ ਹੈ। ਨਾਗਰਿਕਤਾ ਕਾਨੂੰਨ ਖਿਲਾਫ ਹੋ ਰਹੇ ਵਿਰੋਧ ਨੂੰ ਦੇਖਦਿਆਂ ਉਤਰ ਪ੍ਰਦੇਸ਼ ਦੇ 21 ਜ਼ਿਲ੍ਹਿਆਂ ਵਿਚ ਇੰਟਰਨੈਟ ਸੇਵਾ ਬੰਦ ਕੀਤੀ ਗਈ ਅਤੇ ਸੂਬੇ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਧਿਆਨ ਰਹੇ ਕਿ ਉਤਰ ਪ੍ਰਦੇਸ਼ ਵਿਚ ਪਿਛਲੇ ਦਿਨਾਂ ਦੌਰਾਨ ਹੋਈ ਹਿੰਸਾ ਵਿਚ ਕਰੀਬ 22 ਵਿਅਕਤੀਆਂ ਦੀ ਜਾਨ ਚਲੀ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਨਾਗਕਿਰਤਾ ਕਾਨੂੰਨ ਖਿਲਾਫ ਭਾਰਤ ਦੇ ਕਈ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
Check Also
ਐੱਨਆਰਆਈਜ਼ ਨੂੰ ਸੰਸਦ ’ਚ ਨੁਮਾਇੰਦਗੀ ਦੇਣ ਦੀ ਉਠੀ ਮੰਗ
ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਇਸ ਮੰਗ ਦਾ ਕੀਤਾ ਸਮਰਥਨ ਨਵੀਂ ਦਿੱਲੀ/ਬਿਊਰੋ ਨਿਊਜ਼ …