ਪੱਤਰਕਾਰਾਂ ਨਾਲ ਧੱਕਾ ਮੁੱਕੀ ਤੱਕ ਉਤਰ ਆਏ ਸਨ ਭਗਵੰਤ ਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ‘ਚ ਇਲੈਕਟ੍ਰੌਨਿਕ ਮੀਡੀਆ ਦੇ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪਿਛਲੇ ਦਿਨੀਂ ਪ੍ਰੈੱਸ ਕਾਨਫਰੰਸ ਦੌਰਾਨ ਹੋਈ ਤਕਰਾਰ ਲਈ ਸਬੰਧਤ ਪੱਤਰਕਾਰ ਤੋਂ ਮਾਫ਼ੀ ਵੀ ਮੰਗੀ। ਉਨ੍ਹਾਂ ਕਿਹਾ ਕਿ ਉਹ ਪੱਤਰਕਾਰਾਂ ਦੀ ਇੱਜ਼ਤ ਕਰਦੇ ਹਨ ਅਤੇ ਪ੍ਰੈੱਸ ਕਾਨਫਰੰਸ ‘ਚ ਹੋਏ ਹੰਗਾਮੇ ਲਈ ਉਹ ਸ਼ਰਮਿੰਦਾ ਹਨ। ਭਗਵੰਤ ਨੇ ਕਿਹਾ ਕਿ ਉਹ ਅੱਗੇ ਤੋਂ ਖ਼ਾਸ ਧਿਆਨ ਰੱਖਣਗੇ ਕਿ ਅਜਿਹੀ ਕੋਈ ਗੱਲ ਨਾ ਹੋਵੇ।
ਧਿਆਨ ਰਹੇ ਕਿ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਜਿਉਂ ਹੀ ਪੱਤਰਕਾਰਾਂ ਨੇ ਪਾਰਟੀ ਦੇ ਵਿਰੋਧੀ ਧਿਰ ਵਜੋਂ ਪ੍ਰਦਰਸ਼ਨ ‘ਤੇ ਸਵਾਲ ਉਠਾਇਆ ਤਾਂ ਭਗਵੰਤ ਮਾਨ ਆਪਾ ਖੋ ਬੈਠੇ ਤੇ ਪੱਤਰਕਾਰਾਂ ਨਾਲ ਬਹਿਸ ਪਏ ਅਤੇ ਗੱਲ ਧੱਕਾ ਮੁੱਕੀ ਤੱਕ ਵੀ ਪਹੁੰਚ ਗਈ ਸੀ। ਭਗਵੰਤ ਤਾਂ ਇੱਥੋਂ ਤੱਕ ਆਪਾ ਖੋਹ ਬੈਠੇ ਸਨ ਕਿ ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਮੰਦਬੁੱਧੀ ਬੱਚਾ ਕਹਿ ਕੇ ਸੰਬੋਧਨ ਕੀਤਾ ਸੀ। ਪੱਤਰਕਾਰਾਂ ਨਾਲ ਭਗਵੰਤ ਦੀ ਬਹਿਸ ਤੋਂ ਬਾਅਦ ਪੂਰੇ ਪੱਤਰਕਾਰ ਭਾਈਚਾਰੇ ‘ਚ ਰੋਸਾ ਸੀ ਅਤੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਭਗਵੰਤ ਮਾਨ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਸਨ।
Check Also
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫਾ
ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਬਣੇ ਸਨ ਐਸਜੀਪੀਸੀ ਦੇ ਪ੍ਰਧਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …