ਓਟਵਾ/ਬਿਊਰੋ ਨਿਊਜ਼ : ਇਕ ਪਾਸੇ ਟਰੂਡੋ ਸਰਕਾਰ ਦੇ ਦੋ ਮੰਤਰੀਆਂ ਵੱਲੋਂ ਕੀਤੇ ਗਏ ਲੋੜੋਂ ਵੱਧ ਖਰਚਿਆਂ ਦੀ ਜਿੱਥੇ ਜਾਂਚ ਚੱਲ ਰਹੀ ਹੈ ਉਥੇ ਦੂਜੇ ਪਾਸੇ ਪ੍ਰਧਾਨਮੰਤਰੀਟਰੂਡੋ ‘ਤੇ ਵਿਰੋਧੀਧਿਰਾਂ ਵੱਲੋਂ ਲਗਾਤਾਰ ਇਹ ਦਬਾਅਵਧਦਾ ਜਾ ਰਿਹਾ ਹੈ ਕਿ ਮੰਤਰੀਆਂ ਦੇ ਸ਼ਾਹੀਖਰਚਿਆਂ ਨੂੰ ਨੱਥ ਪਾਈਜਾਵੇ। ਮੰਗ ਉਠ ਰਹੀ ਹੈ ਕਿ ਕੈਬਨਿਟਮੰਤਰੀਆਂ ਦੇ ਇਨ੍ਹਾਂ ਲੋੜੋਂ ਵੱਧ ਖਰਚਿਆਂ ਨੂੰ ਕੰਟਰੋਲਕਰਨਲਈ ਕਈ ਠੋਸਮਾਪਦੰਡਤਹਿਕੀਤੇ ਜਾਣ।ਐਨਡੀਪੀ ਸਿਆਸੀ ਦਲ ਦੇ ਚੇਅਰਚਾਰਲੀ ਐਂਗਸ ਤੇ ਐਥਿਕਸਕ੍ਰਿਟਿਕਅਲੈਗਜ਼ੈਂਡਰਬੋਲਰਾਈਸ ਨੇ ਪ੍ਰਧਾਨਮੰਤਰੀ ਨੂੰ ਇਨ੍ਹਾਂ ਇਤਰਾਜ਼ਯੋਗ ਖਰਚਿਆਂ ਬਾਰੇ ਲਿਖਤੀ ਤੌਰ ਉੱਤੇ ਇਹ ਆਖਿਆ ਹੈ ਕਿ ਜਦੋਂ ਗੱਲ ਜਨਤਾ ਦੇ ਫੰਡਾਂ ਦੀ ਆਉਂਦੀ ਹੈ ਤਾਂ ਉਸ ਸਮੇਂ ਟਰੂਡੋ ਦੀਸਾਖ਼ ਨੂੰ ਵੀਵੱਟਾ ਲੱਗ ਸਕਦਾ ਹੈ। ਇਸ ਲਈਉਨ੍ਹਾਂ ਨੂੰ ਆਪਣਾਪੱਖਸਪਸ਼ਟਕਰਨਾਚਾਹੀਦਾ ਹੈ।
ਇੱਕ ਇੰਟਰਵਿਊ ਦੌਰਾਨ ਐਂਗਸ ਨੇ ਆਖਿਆ ਕਿ ਪ੍ਰਧਾਨਮੰਤਰੀ ਨੂੰ ਇਹ ਸਪਸ਼ਟਕਰਨਾਚਾਹੀਦਾ ਹੈ ਕਿ ਜਿਸ ਖੁੱਲ੍ਹੇਪਣ ਤੇ ਪਾਰਦਰਸ਼ਤਾ ਦੇ ਦਾਅਵੇ ਕਰਦੇ ਉਹ ਨਹੀਂ ਸਨਥੱਕਦੇ ਉਸ ਬਾਰੇ ਉਹ ਹੁਣ ਕੀ ਕਰਰਹੇ ਹਨ ਤੇ ਕੀ ਉਹ ਆਪਣੇ ਵਾਅਦੇ ਪੁਗਾਉਣਪ੍ਰਤੀ ਗੰਭੀਰਹਨ। ਉਨ੍ਹਾਂ ਆਖਿਆ ਕਿ ਅਜੇ ਸਰਕਾਰਦਾ 25 ਫੀਸਦੀਸਫਰ ਹੀ ਪੂਰਾ ਹੋਇਆ ਹੈ ਤੇ ਮੁਸ਼ਕਲਾਂ ਨੇ ਸਰਕਾਰ ਨੂੰ ਘੇਰਨਾਸ਼ੁਰੂ ਕਰਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਿਹਤਮੰਤਰੀਜੇਨ ਫਿਲਪੌਟ ਵੱਲੋਂ ਲਿਬਰਲਾਂ ਦੇ ਹਮਾਇਤੀਦੀਮਹਿੰਗੀ ਕਾਰਸਰਵਿਸਦੀਵਾਰੀਵਾਰੀਕੀਤੀ ਗਈ ਵਰਤੋਂ ਤੋਂ ਬਾਅਦ ਉੱਠੀ ਉਂਗਲ ਦੇ ਮੱਦੇਨਜ਼ਰਐਥਿਕਸਕਮਿਸ਼ਨਰਵੱਲੋਂ ਮਾਮਲੇ ਦੀ ਜਾਂਚ ਕਰਨਦੀਪੁਸ਼ਟੀਕੀਤੇ ਜਾਣ ਤੋਂ ਬਾਅਦ ਹੀ ਵਿਰੋਧੀਧਿਰਾਂ ਵੱਲੋਂ ਵਾਧੂ ਸਮੀਖਿਆਲਈਟਰੂਡੋ ਉੱਤੇ ਦਬਾਅਪਾਇਆ ਜਾ ਰਿਹਾ ਹੈ।
ਇਹ ਵੀਪਤਾਲੱਗਿਆ ਹੈ ਕਿ ਫਿਲਪੌਟ ਨੇ ਉੱਤਰੀਅਮਰੀਕਾ ਤੇ ਯੂਰਪ ਦੇ ਕਈ ਏਅਰਪੋਰਟਸ ਦੇ ਏਅਰਕੈਨੇਡਾਪੈਸੈਂਜਰਲਾਊਂਜ ਲਈ 520 ਡਾਲਰਵੀਹਾਸਲਕੀਤੇ। ਬਾਅਦਵਿੱਚ ਫਿਲਪੌਟ ਦੇ ਆਫਿਸਵੱਲੋਂ ਆਖਿਆ ਗਿਆ ਕਿ ਇਹ ਰਕਮਮੰਤਰੀਵੱਲੋਂ ਵਾਪਿਸਕਰਦਿੱਤੀਜਾਵੇਗੀ। ਐਨਵਾਇਰਮੈਂਟਮੰਤਰੀਕੈਥਰੀਨਮੈਕੇਨਾ ਨੇ ਵੀ ਇਸ ਹਫਤੇ ਆਪਣੇ ਵਿਭਾਗ ਨੂੰ ਉਸ ਦੇ ਖਰਚਿਆਂ ਦਾਮੁਲਾਂਕਣਕਰਨਦੀਹਦਾਇਤਦਿੱਤੀ ਹੈ। ਮੈਕੇਨਾ ਉੱਤੇ ਦੋਸ਼ ਸੀ ਕਿ ਉਸ ਨੇ ਆਪਣੇ ਅਮਲੇ ਨਾਲਮਿਲ ਕੇ ਪੈਰਿਸਵਿੱਚ ਹੋਈ ਕੌਪ 21 ਕਾਨਫਰੰਸਵਿੱਚਤਸਵੀਰਾਂ ਖਿਚਵਾਉਣਲਈ ਹੀ 6,600 ਯੂਰੋ ਖਰਚਦਿੱਤੇ। ਇਸ ਤੋਂ ਇਲਾਵਾਵੀ ਕਈ ਮੌਕਿਆਂ ਉੱਤੇ ਮੈਕੇਨਾ ਨੇ ਆਪਣੇ ਅਮਲੇ ਨਾਲਤਸਵੀਰਾਂ ਖਿਚਵਾਉਣਲਈ ਖੁੱਲ੍ਹਦਿਲੀਨਾਲਖਰਚਾਕੀਤਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …