Breaking News
Home / ਜੀ.ਟੀ.ਏ. ਨਿਊਜ਼ / 19 ਨਵੰਬਰ 2018 ਤੱਕ ਓ.ਸੀ.ਆਈ. ਵਿਚ ਤਬਦੀਲ ਹੋ ਸਕਣਗੇ ਪੀ.ਆਈ.ਓ. ਕਾਰਡ

19 ਨਵੰਬਰ 2018 ਤੱਕ ਓ.ਸੀ.ਆਈ. ਵਿਚ ਤਬਦੀਲ ਹੋ ਸਕਣਗੇ ਪੀ.ਆਈ.ਓ. ਕਾਰਡ

ਟੋਰਾਂਟੋ/ ਬਿਊਰੋ ਨਿਊਜ਼
ਭਾਰਤ ਸਰਕਾ ਨੇ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਦੀ ਸਹੂਲਤ ਲਈ ਪਰਸਨ ਆਫ਼ ਇੰਡੀਅਨ ਓਰੀਜ਼ਨ (ਪੀ.ਆਈ.ਓ.) ਕਾਰਡਾਂ ਨੂੰ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ.ਸੀ.ਆਈ.) ‘ਚ ਤਬਦੀਲ ਕਰਵਾਉਣ ਦਾ ਸਮਾਂ 19 ਨਵੰਬਰ 2018 ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਸਮਾਂ ਇਸ ਸਾਲ 31 ਦਸੰਬਰ ਤੱਕ ਹੀ ਸੀ। ਕਾਰਡਾਂ ਲਈ ਇਕ ਜਨਵਰੀ ਤੋਂ ਫ਼ੀਸ ਦੇਣੀ ਪਵੇਗੀ।
ਹੁਣ 19 ਨਵੰਬਰ ਤੱਕ ਓ.ਸੀ.ਆਈ. ‘ਚ ਤਬਦੀਲ ਹੋ ਸਕਣਗੇ ਪੀ.ਆਈ.ਓ. ਕਾਰਡ 7 ਹਾਲਾਂਕਿ, ਫ਼ੀਸ ਕਿੰਨੀ ਹੋਵੇਗੀ, ਇਹ ਅਜੇ ਤੱਕ ਤੈਅ ਨਹੀਂઠ ਹੈ। ਅਪ੍ਰੈਲ 2015 ‘ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਯਾਤਰਾ ਦੇ ਦੌਰਾਨ ਉਥੇ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੇ ਮੰਗ ਕੀਤੀ ਸੀ ਕਿ ਭਾਰਤ ਜਾਣ ਲਈ ਵੀਜ਼ਾ ਪ੍ਰਣਾਲੀ ਖ਼ਤਮ ਹੋ ਜਾਵੇ। ਇਸ ਤੋਂ ਬਾਅਦ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨੂੰ ਉਨ੍ਹਾਂ ਦੇ ਪੀ.ਆਈ.ਓ. ਕਾਰਡ ਰੱਦ ਕਰਕੇ ਓ.ਸੀ.ਆਈ. ਕਾਰਡ ਬਣਾਉਣ ਦੀ ਯੋਜਨਾ ਬਣੀ ਸੀ।
ਪੰਜਾਬ ਤੋਂ ਹਰ ਸਾਲ 30-35 ਹਜ਼ਾਰ ਲੋਕ ਪੀ.ਆਰ. ਹੋ ਕੇ ਕੈਨੇਡਾ ਜਾਂਦੇ ਹਨ। ਪੀ.ਆਰ. ਤੋਂ ਤਿੰਨ ਸਾਲ ਬਾਅਦ ਉਥੋਂ ਦੀ ਨਾਗਰਿਕਤਾ ਮਿਲ ਜਾਂਦੀ ਹੈ। ਓ.ਸੀ.ਆਈ. ਕਾਰਡ ਬਣਨ ਨਾਲ ਭਾਰਤ ਆਉਣ ਲਈ ਕਦੇ ਵੀ ਵੀਜ਼ੇ ਦੀ ਲੋੜ ਨਹੀਂ ਪਵੇਗੀ। ਪੀ.ਆਈ.ਓ. ਕਾਰਡ ਹੋਲਡਰ ਅਜੇ 15 ਸਾਲ ਤੱਕ ਹੀ ਬਿਨਾਂ ਵੀਜ਼ਾ ਭਾਰਤ ਆ ਸਕਦਾ ਹੈ।

20 ਨਵੰਬਰ ਤੋਂ ਰੱਦ ਸਮਝੇ ਜਾਣਗੇ ਪੀ.ਆਈ.ਓ. ਕਾਰਡ
ਟੋਰਾਂਟੋ ਸਥਿਤ ਕੌਂਸਲੇਟ ਜਨਰਲ ‘ਚ ਕੌਂਸਲਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜੇਸ਼ਨ ਦੇ ਨਿਰਦੇਸ਼ਾਂ ਅਨੁਸਾਰ 20 ਨਵੰਬਰ 2018 ਤੋਂ ਪੀ.ਆਈ.ਓ. ਕਾਰਡ ਮੰਨਣਯੋਗ ਨਹੀਂ ਰਹਿਣਗੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …