ਮਿਸੀਸਾਗਾ/ ਬਿਊਰੋ ਨਿਊਜ਼
ਬੱਸ ਵਿਚ ਸੈਕਸੁਅਲ ਹਮਲਾ ਕਰਨ ਦੀ ਘਟਨਾ ਦੇ ਕਈ ਦਿਨਾਂ ਦੀ ਜਾਂਚ ਤੋਂ ਬਾਅਦ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਰਵਨੀਤ ਕਾਹਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ ਅਤੇ ਹੁਣ ਉਸ ਦੀ ਪਛਾਣ ਹੋਣ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 29 ਸਤੰਬਰ 2017 ਨੂੰ ਰਾਤੀਂ ਕਰੀਬ 8.30 ਕੀਲੀ ਸਟਰੀਟ ਏਰੀਆ, ਟੋਰਾਂਟੋ ਸਿਟੀ ‘ਚ ਰਵਨੀਤ ਨੇ ਇਕ ਔਰਤ ‘ਤੇ ਸੈਕਸੁਅਲ ਹਮਲਾ ਕੀਤਾ। ਬੱਸ ਵਿਚ ਉਹ ਲਗਾਤਾਰ ਉਸ ਨੂੰ ਛੇੜਦਾ ਰਿਹਾ ਅਤੇ ਦੋ ਵਾਰ ਉਸ ਨੇ ਉਸ ‘ਤੇ ਸੈਕਸੁਅਲ ਹਮਲਾ ਕੀਤਾ। ਉਸ ਤੋਂ ਬਾਅਦ ਔਰਤ ਬੱਸ ਵਿਚ ਅੱਗੇ ਚਲੀ ਗਈ ਅਤੇ ਡਰਾਈਵਰ ਨੂੰ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ।
ਪੁਲਿਸ ਮੌਕੇ ‘ਤੇ ਪਹੁੰਚੀ ਪਰ ਉਸ ਤੋਂ ਪਹਿਲਾਂ ਹੀ ਰਵਨੀਤ ਬੱਸ ਨੇ ਉਤਰ ਕੇ ਭੱਜ ਗਿਆ। ਇਸ ਦੌਰਾਨ ਨਿਗਰਾਨੀ ਕੈਮਰੇ ‘ਚ ਉਸ ਦੀਆਂ ਤਸਵੀਰਾਂ ਮਿਲ ਗਈਆਂ ਅਤੇ ਉਸ ਨੂੰ ਮੀਡੀਆ ‘ਚ ਜਾਰੀ ਕਰ ਦਿੱਤਾ। ਉਸ ਦੀ ਪਛਾਣ 21 ਸਾਲ ਦੇ ਰਵਨੀਤ ਕਾਹਲੋਂ ਵਜੋਂ ਹੋਈ, ਜੋ ਕਿ ਮਿਸੀਸਾਗਾ ਵਿਚ ਰਹਿੰਦਾ ਹੈ। ਉਸ ਨੂੰ ਪੁਲਿਸ ਨੇ ਪਛਾਣ ਕੇ ਗ੍ਰਿਫ਼ਤਾਰ ਕਰ ਲਿਆ। ਪੀਲ ਪੁਲਿਸ ਨੇ ਉਸ ਦੀ ਪਛਾਣ ‘ਚ ਸਹਿਯੋਗ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …