8.8 C
Toronto
Thursday, May 7, 2026
spot_img
Homeਜੀ.ਟੀ.ਏ. ਨਿਊਜ਼ਟੌਮ ਮਲਕੇਅਰ ਸਿਆਸਤ ਨੂੰ ਕਹਿਣਗੇ ਅਲਵਿਦਾ

ਟੌਮ ਮਲਕੇਅਰ ਸਿਆਸਤ ਨੂੰ ਕਹਿਣਗੇ ਅਲਵਿਦਾ

ਓਟਾਵਾ : ਐੱਨ. ਡੀ. ਪੀ. ਦੇ ਸਾਬਕਾ ਆਗੂ ਟੌਮ ਮਲਕੇਅਰ ਵੱਲੋਂ ਨਵੇਂ ਸਾਲ ਵਿਚ ਸਿਆਸਤ ਤੋਂ ਸੰਨਿਆਸ ਲੈਂਦਿਆਂ ਪਾਰਲੀਮੈਂਟ ਮੈਂਬਰ ਵੱਜੋਂ ਅਸਤੀਫਾ ਦੇਣ ਦੀ ਸੰਭਾਵਨਾ ਹੈ। ਐੱਨ. ਡੀ. ਪੀ. ਦੇ ਇਕ ਬੁਲਾਰੇ ਨੇ ਕਿਹਾ ਕਿ ਮਾਂਟਰੀਅਲ ਤੋਂ ਐੱਮ. ਪੀ. ਮਲਕੇਅਰ ਵੱਲੋਂ ਬਸੰਤ ਰੁੱਤ ਦੇ ਪਾਰਲੀਮੈਂਟ ਇਜਲਾਸ ਤੋਂ ਬਾਅਦ ਅਸਤੀਫਾ ਦਿੱਤਾ ਜਾਵੇਗਾ। ਪਰ ਹਾਲੇ ਤੱਕ ਉਨ੍ਹਾਂ ਦੇ ਅਸਤੀਫਾ ਦੇਣ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਸਿਆਸਤ ਤੋਂ ਮੁਕਤ ਹੋਣ ਮਗਰੋਂ ਮਲਕੇਅਰ ਵੱਲੋਂ ਇਕ ਯੂਨੀਵਰਸਿਟੀ ਵਿਚ ਅਧਿਆਪਕ ਵੱਜੋਂ ਸੇਵਾਵਾਂ ਨਿਭਾਉਣ ਦੀ ਯੋਜਨਾ ਹੈ। ਇਸ ਯੂਨੀਵਰਸਿਟੀ ਦਾ ਨਾਂ ਵੀ ਹਾਲੇ ਜਨਤਕ ਨਹੀਂ ਕੀਤਾ ਗਿਆ। ਲਿਬਰਲ ਪਾਰਟੀ ਨਾਲ ਸਿਆਸੀ ਸਫਰ ਦੀ ਸ਼ੁਰੂਆਤ ਕਰਨ ਵਾਲੇ ਟੌਮ ਮਲਕੇਅਰ ਕਿਊਬਿਕ ਵਿਚ ਕੈਬਨਿਟ ਮੰਤਰੀ ਸਨ ਪਰ ਆਪਣੀ ਪਾਰਟੀ ਛੱਡ ਕੇ ਐੱਨ. ਡੀ. ਪੀ. ਵਿਚ ਸ਼ਾਮਲ ਹੋ ਗਏ ਅਤੇ 2007 ਦੀ ਜ਼ਿਮਨੀ ਚੋਣ ਦੌਰਾਨ ਲਿਬਰਲਾਂ ਦਾ ਗੜ੍ਹ ਮੰਨ ਜਾਂਦੇ ਆਊਟਮੌਂਟ ਹਲਕੇ ਤੋਂ ਜ਼ੋਰਦਾਰ ਜਿੱਤ ਦਰਜ ਕੀਤੀ। ਜੈਕ ਲੇਟਨ ਦੀ ਮੌਤ ਮਗਰੋਂ 2012 ਵਿਚ ਉਹ ਐੱਨ. ਡੀ. ਪੀ. ਦੇ ਆਗੂ ਬਣ ਗਏ ਪਰ 2015 ਦੀਆਂ ਆਮ ਚੋਣਾਂ ਵਿਚ ਐੱਨ. ਡੀ. ਪੀ. ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਮਲਕੇਅਰ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਮਲਕੇਅਰ ਦੀ ਵਿਦਾਇਗੀ ਪਿੱਛੋਂ ਜਗਮੀਤ ਸਿੰਘ ਨੇ ਪਾਰਟੀ ਦੀ ਵਾਗਡੋਰ ਸੰਭਾਲੀ। ਹਾਲ ਹੀ ਵਿਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਲਿਬਰਲ ਪਾਰਟੀ ਨੂੰ ਮਿਲਿਆ ਲੋਕ ਫਤਵਾ ਵੇਖਦਿਆਂ ਮਲਕੇਅਰ ਦੇ ਅਸਤੀਫੇ ਪਿੱਛੇ ਖਾਲੀ ਹੋਣ ਵਾਲੀ ਆਊਟਰਮੌਂਟ ਸੀਟ ‘ਤੇ ਵੀ ਸਖਤ ਮੁਕਾਬਲਾ ਵੇਖਣ ਨੂੰ ਮਿਲੇਗਾ ਜਿੱਥੇ ਲਿਬਰਲ ਪਾਰਟੀ ਆਪਣੀ ਪੁਰਾਣੇ ਗੜ੍ਹ ਨੂੰ ਮੁੜ ਕਾਇਮ ਕਰਨ ਲਈ ਤਿਆਰ ਬੈਠੀ ਹੈ।

RELATED ARTICLES
POPULAR POSTS