Breaking News
Home / ਜੀ.ਟੀ.ਏ. ਨਿਊਜ਼ / 26 ਦਸੰਬਰ ਤੋਂ ਓਨਟਾਰੀਓ ‘ਚ ਫਿਰ ਲੌਕਡਾਊਨ

26 ਦਸੰਬਰ ਤੋਂ ਓਨਟਾਰੀਓ ‘ਚ ਫਿਰ ਲੌਕਡਾਊਨ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਵਿਚ ਕਰੋਨਾ ਵਾਇਰਸ ਦੇ ਵਧਦੇ ਹੋਏ ਪ੍ਰਭਾਵ ਨੂੰ ਦੇਖਦੇ ਹੋਏ 26 ਦਸੰਬਰ ਤੋਂ ਓਨਟਾਰੀਓ ਵਿੱਚ ਪ੍ਰੋਵਿੰਸ ਪੱਧਰ ਉੱਤੇ ਲਾਕਡਾਊਨ ਲਾਇਆ ਜਾਵੇਗਾ। ਇਸ ਦੌਰਾਨ ਸਾਰੇ ਗੈਰ ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕੀਤਾ ਜਾਵੇਗਾ। ਇਹ ਲੌਕਡਾਊਨ 26 ਦਸੰਬਰ ਨੂੰ ਰਾਤੀਂ 12:00 ਵਜੇ ਸ਼ੁਰੂ ਹੋ ਜਾਵੇਗਾ ਤੇ ਦੱਖਣੀ ਓਨਟਾਰੀਓ ਦੇ ਸਾਰੇ ਰੀਜਨਜ਼ ਵਿੱਚ 23 ਜਨਵਰੀ ਤੱਕ ਲਾਗੂ ਰਹੇਗਾ। ਇਹ ਐਲਾਨ ਸਰਕਾਰ ਵੱਲੋਂ ਕੀਤਾ ਗਿਆ।
ਦੱਖਣੀ ਓਨਟਾਰੀਓ ਤੋਂ ਇਲਾਵਾ ਹੈਲਥ ਯੂਨਿਟ ਵੀ 9 ਜਨਵਰੀ ਤੱਕ ਲੌਕਡਾਊਨ ਵਿੱਚ ਰਹਿਣਗੀਆਂ। ਪ੍ਰੋਵਿੰਸ ਪੱਧਰ ਦਾ ਲੌਕਡਾਊਨ ਮਾਰਚ ਵਰਗਾਂ ਹੀ ਨਜ਼ਰ ਆਵੇਗਾ ਬੱਸ ਇਸ ਵਾਰੀ ਜ਼ਰੂਰੀ ਕਾਰੋਬਾਰਾਂ ਨੂੰ ਖੁੱਲ੍ਹੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ। ਲੌਕਡਾਊਨ ਦੌਰਾਨ ਕਿਸੇ ਕਿਸਮ ਦੇ ਇੰਡੋਰ ਪਬਲਿਕ ਈਵੈਂਟਸ ਜਾਂ ਸੋਸ਼ਲ ਗੈਦਰਿੰਗਜ਼ ਦੀ ਇਜਾਜ਼ਤ ਨਹੀਂ ਹੋਵੇਗੀ। ਪਰ ਇੱਕੋ ਪਰਿਵਾਰ ਵਿੱਚ ਰਹਿਣ ਵਾਲੇ ਲੋਕ ਇੱਕਠੇ ਰਹਿ ਸਕਦੇ ਹਨ।
ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਆਉਣ ਵਾਲੇ ਹਫਤਿਆਂ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਤੇ ਆਪਣੇ ਹਸਪਤਾਲਾਂ ਵਿੱਚ ਲੋਕਾਂ ਦੀ ਆਮਦ ਘਟਾਉਣ ਲਈ ਇਹ ਕਦਮ ਚੁੱਕਿਆ ਜਾਣਾ ਜ਼ਰੂਰੀ ਸੀ। ਉਨ੍ਹਾਂ ਆਖਿਆ ਕਿ ਇਸ ਸਮੇਂ ਹਜ਼ਾਰਾਂ ਜ਼ਿੰਦਗੀਆਂ ਦਾਅ ਉੱਤੇ ਲੱਗੀਆਂ ਹੋਈਆਂ ਹਨ। ਜੇ ਅਸੀ ਹੁਣ ਕਾਰਵਾਈ ਕਰਨ ਤੋਂ ਉੱਕ ਗਏ ਤਾਂ ਉਸ ਦੇ ਨਤੀਜੇ ਤਬਾਹਕੁੰਨ ਹੋ ਸਕਦੇ ਹਨ। ਉਨ੍ਹਾਂ ਆਖਿਆ ਕਿ ਹਕੀਕਤ ਇਹ ਹੈ ਕਿ ਜਦੋਂ ਤੱਕ ਵੱਧ ਤੋਂ ਵੱਧ ਓਨਟਾਰੀਓ ਵਾਸੀਆਂ ਨੂੰ ਜਦੋਂ ਤੱਕ ਵੈਕਸੀਨ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਇਹ ਸਖ਼ਤੀ ਹਟਾਈ ਨਹੀਂ ਜਾਵੇਗੀ। ਪਬਲਿਕਲੀ ਫੰਡਿਡ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਵੀ 11 ਜਨਵਰੀ ਤੱਕ ਬੰਦ ਰਹਿਣਗੇ।
ਉੱਤਰੀ ਰੀਜਨਜ਼ ਦੇ ਸਾਰੇ ਪਬਲਿਕਲੀ ਫੰਡਿਡ ਸਕੂਲਾਂ ਨੂੰ 11 ਜਨਵਰੀ ਨੂੰ ਇਨ ਪਰਸਨ ਲਰਨਿੰਗ ਸ਼ੁਰੂ ਕਰਨ ਦੀ ਇਜਾਜ਼ਤ ਹੋਵੇਗੀ। ਦੱਖਣੀ ਓਨਟਾਰੀਓ ਦੇ ਐਲੀਮੈਂਟਰੀ ਸਕੂਲ ਵੀ 11 ਜਨਵਰੀ ਤੋਂ ਇਨ ਪਰਸਨ ਲਰਨਿੰਗ ਸ਼ੁਰੂ ਕਰ ਸਕਣਗੇ। ਪਰ ਦੱਖਣੀ ਓਨਟਾਰੀਓ ਵਿੱਚ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ 25 ਜਨਵਰੀ ਤੱਕ ਕਲਾਸਾਂ ਵਿੱਚ ਪਰਤਣ ਦੀ ਇਜਾਜ਼ਤ ਨਹੀਂ ਹੋਵੇਗੀ। ਸਰਕਾਰ ਨੇ ਆਖਿਆ ਕਿ ਲੌਕਡਾਊਨ ਦੌਰਾਨ ਚਾਈਲਡ ਕੇਅਰ ਸੈਂਟਰ ਖੁੱਲ੍ਹੇ ਰਹਿਣਗੇ।
ਲੌਕਡਾਊਨ ਦੌਰਾਨ ਬਾਰਜ਼ ਤੇ ਰੈਸਟੋਰੈਂਟਸ ਤੋਂ ਸਿਰਫ ਟੇਕਆਊਟ ਆਰਡਰਜ਼ ਹੀ ਪੂਰੇ ਕੀਤੇ ਜਾਣਗੇ। ਸ਼ਾਪਿੰਗ ਮਾਲਜ਼ ਇਨ ਪਰਸਨ ਰੀਟੇਲ ਲਈ ਬੰਦ ਰਹਿਣਗੇ। ਸਿਰਫ ਅਸੈਂਸ਼ੀਅਲ ਸੇਵਾਵਾਂ ਲਈ ਹੀ ਲੋਕ ਫੈਸਿਲੀਟੀਜ਼ ਤੱਕ ਪਹੁੰਚ ਕਰ ਸਕਣਗੇ। ਹਾਰਡਵੇਅਰ ਸਟੋਰਜ਼ ਤੇ ਪੈੱਟ ਸਟੋਰਜ਼ ਕਰਬਸਾਈਡ ਪਿੱਕਅੱਪ ਲਈ ਖੁੱਲ੍ਹੇ ਰਹਿਣਗੇ। ਪਰਸਨਲ ਕਾਰ ਸਰਵਿਸਿਜ਼, ਕੈਸੀਨੋਜ਼, ਜ਼ੂ ਤੇ ਮਿਊਜ਼ੀਅਮ ਨੂੰ ਵੀ ਬੰਦ ਰੱਖਿਆ ਜਾਵੇਗਾ। ਲਾਇਬ੍ਰੇਰੀਜ਼ ਵੀਕ ਕਰਬਸਾਈਡ ਪਿੱਕਅੱਪ ਲਈ ਖੁੱਲ੍ਹਣਗੀਆਂ। ਓਨਟਾਰੀਓ ਵਿੱਚ ਸਕੀਅ ਹਿੱਲਜ਼ ਵੀ ਬੰਦ ਰਹੇਗੀ। ਪ੍ਰੋਵਿੰਸ ਪੱਧਰ ਦੇ ਇਸ ਲਾਕਡਾਊਨ ਦੌਰਾਨ ਕੈਨੇਡਾ ਵਿੱਚ ਹੀ ਯਾਤਰਾ ਕਰਨ ਵਾਲੇ ਨੂੰ ਓਨਟਾਰੀਓ ਪਰਤਣ ਉੱਤੇ ਖੁਦ ਨੂੰ ਆਈਸੋਲੇਟ ਕਰਨ ਲਈ ਆਖਿਆ ਜਾਵੇਗਾ। ਟੋਰਾਂਟੋ, ਪੀਲ ਰੀਜਨ ਤੇ ਯੌਰਕ ਰੀਜਨ ਦੇ ਨਾਲ ਨਾਲ ਵਿੰਡਸਰ ਐਸੈਕਸ ਪਹਿਲਾਂ ਹੀ ਲਾਕਡਾਊਨ ਵਿੱਚ ਹਨ। ਹੈਮਿਲਟਨ ਨੂੰ ਸੋਮਵਾਰ ਨੂੰ ਗ੍ਰੇਅ ਜ਼ੋਨ ਵਿੱਚ ਭੇਜ ਦਿੱਤਾ ਗਿਆ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …