ਮਿਸੀਸਾਗਾ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਹਾਲਵੇਅ ਹੈਲਥ ਕੇਅਰ ਨੂੰ ਖ਼ਤਮ ਕਰਨ ਸਬੰਧੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਹੈ ਤੇ ਇਸੇ ਲਈ ਮਰੀਜ਼ਾਂ ਦੀਆਂ ਲੋੜਾਂ ਨੂੰ ਵੇਖਦਿਆਂ ਹੋਇਆਂ ਬਿਹਤਰੀਨ ਹੈਲਥ ਕੇਅਰ ਸਿਸਟਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪ੍ਰੋਵਿੰਸ ਵੱਲੋਂ ਓਨਟਾਰੀਓ ਹੈਲਥ ਟੀਮਜ਼ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਕੇਅਰ ਦਾ ਅਜਿਹਾ ਮਾਡਲ ਹੈ ਜਿਹੜਾ ਹੈਲਥ ਕੇਅਰ ਮੁਹੱਈਆ ਕਰਵਾਉਣ ਵਾਲਿਆਂ ਨੂੰ ਇੱਕ ਟੀਮ ਵਜੋਂ ਇੱਕਜੁੱਟ ਕਰੇਗਾ। ਡਿਪਟੀ ਪ੍ਰੀਮੀਅਰ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਪਿਛਲੇ ਦਿਨੀਂ ਮਿਸੀਸਾਗਾ ਸਥਿਤ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਮਿਸੀਸਾਗਾ ਓਨਟਾਰੀਓ ਹੈਲਥ ਟੀਮ ਦਾ ਐਲਾਨ ਕੀਤਾ। ਇਹ ਪ੍ਰੋਵਿੰਸ ਵਿੱਚ ਹੈਲਥ ਕੇਅਰ ਦੇ ਨਵੇਂ ਮਾਡਲ ਨੂੰ ਲਾਗੂ ਕਰਨ ਲਈ ਤਿਆਰ ਕੀਤੀਆਂ ਗਈਆਂ 24 ਟੀਮਾਂ ਵਿੱਚੋਂ ਇੱਕ ਹੈ। ਸਰਕਾਰ ਨੂੰ ਆਸ ਹੈ ਕਿ ਇਸ ਉਪਰਾਲੇ ਨਾਲ ਮਰੀਜ਼ਾਂ ਦਾ ਇਲਾਜ ਸਹੀ ਢੰਗ ਨਾਲ ਕਰਨ ਲਈ ਮਰੀਜ਼ਾਂ ਤੇ ਹੈਲਥ ਕੇਅਰ ਪ੍ਰੋਵਾਈਡਰਜ਼ ਨੂੰ ਇੱਕ ਦੂਜੇ ਨਾਲ ਨੇੜਿਓਂ ਜੁੜਨ ਵਿੱਚ ਮਦਦ ਮਿਲੇਗੀ।
ਓਨਟਾਰੀਓ ਹੈਲਥ ਟੀਮ ਰਾਹੀਂ ਮਰੀਜ਼ ਇੱਕ ਹੈਲਥ ਕੇਅਰ ਪ੍ਰੋਵਾਈਡਰ ਕੋਲੋਂ ਦੂਜੇ ਕੋਲ ਆਸਾਨੀ ਨਾਲ ਜਾ ਸਕੇਗਾ। ਮਿਸਾਲ ਵਜੋਂ ਹਸਪਤਾਲ ਤੇ ਹੋਮ ਕੇਅਰ ਪ੍ਰੋਵਾਈਡਰਜ਼ ਦਰਮਿਆਨ, ਇੱਕ ਮਰੀਜ਼ ਆਪਣੀ ਸਾਰੀ ਹਿਸਟਰੀ, ਆਪਣੇ ਸਾਰੇ ਰਿਕਾਰਡ ਤੇ ਇੱਕ ਕੇਅਰ ਪਲੈਨ ਨਾਲ ਹੀ ਜਾ ਸਕੇਗਾ। ਐਲੀਅਟ ਨੇ ਆਖਿਆ ਕਿ ਓਨਟਾਰੀਓ ਵਿੱਚ ਹੈਲਥ ਕੇਅਰ ਲਈ ਇਹ ਕਾਫੀ ਵਧੀਆ ਸਮਾਂ ਹੈ। ਅਸੀਂ ਅਜਿਹੇ ਅੜਿੱਕੇ ਹਟਾਉਣ ਵੱਲ ਵੱਧ ਰਹੇ ਹਾਂ ਜਿਸ ਨਾਲ ਹੈਲਥ ਕੇਅਰ ਪ੍ਰੋਵਾਈਡਰਜ਼ ਨੂੰ ਸਿੱਧੇ ਤੌਰ ਉੱਤੇ ਇੱਕ ਦੂਜੇ ਨਾਲ ਰਲ ਕੇ ਕੰਮ ਕਰਨ ਵਿੱਚ ਮੁਸ਼ਕਲ ਆ ਰਹੀ ਸੀ ਤੇ ਇਸ ਨਾਲ ਮਰੀਜ਼ਾਂ ਦਾ ਵੀ ਨੁਕਸਾਨ ਹੋ ਰਿਹਾ ਸੀ। ਉਨ੍ਹਾਂ ਅੱਗੇ ਆਖਿਆ ਕਿ ਆਪਣੀ ਹੈਲਥ ਕੇਅਰ ਭਾਈਵਾਲ ਮਿਸੀਸਾਗਾ ਓਨਟਾਰੀਓ ਹੈਲਥ ਟੀਮ ਨਾਲ ਰਲ ਕੇ ਅਸੀਂ ਹਾਲਵੇਅ ਹੈਲਥ ਕੇਅਰ ਖ਼ਤਮ ਕਰਨ ਵੱਲ ਵੱਧ ਰਹੇ ਹਾਂ।
ਇਹ ਟੀਮ ਕਮਿਊਨਿਟੀ ਦੇ ਲੋਕਾਂ ਦੀ ਸਰੀਰਕ, ਮਾਨਸਿਕ ਤੇ ਇਮੋਸ਼ਨਲ ਸਿਹਤ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕਰੇਗੀ। ਮਿਸੀਸਾਗਾ ਹੈਲਥ ਪ੍ਰਾਇਮਰੀ ਕੇਅਰ, ਹੋਮ ਕੇਅਰ, ਕਮਿਊਨਿਟੀ ਕੇਅਰ ਤੇ ਹਾਸਪਿਟਲ ਕੇਅਰ ਵਰਗੀਆਂ ਸਹੂਲਤਾਂ ਮੁਹੱਈਆ ਕਰਾਵੇਗੀ। ਐਲੀਅਟ ਨੇ ਸਾਰੇ ਹੈਲਥ ਕੇਅਰ ਪ੍ਰੋਵਾਈਡਰਜ਼ ਤੇ ਮਿਸੀਸਾਗਾ ਓਨਟਾਰੀਓ ਹੈਲਥ ਟੀਮ ਕਾਇਮ ਕਰਨ ਵਿੱਚ ਮਦਦ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਆਖਿਆ ਕਿ ਇਹ ਸੱਭ ਹੋਣ ਦੇ ਬਾਵਜੂਦ ਅਜੇ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ। ਪਰ ਸਾਰਿਆਂ ਦੀ ਮਿਹਨਤ ਨਾਲ ਅਸੀਂ ਆਪਣੀਆਂ ਕਮਿਊਨਿਟੀਜ਼ ਦੀ ਹੈਲਥ ਕੇਅਰ ਵਿੱਚ ਸੁਧਾਰ ਕਰ ਲਵਾਂਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …