ਕਿਹਾ, ਕੈਬਨਿਟ ਰੈਂਕ ਦਾ ਅਹੁਦਾ ਛੱਡ ਸਕਦਾ ਹਾਂ, ਪਰ 84 ਦੇ ਕੇਸ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਦਾਅਵਾ ਕੀਤਾ ਹੈ ਕਿ ਉਹ 1984 ਸਿੱਖ ਕਤਲੇਆਮ ਦੇ ਕੇਸਾਂ ਲਈ ਕੈਬਨਿਟ ਰੈਂਕ ਵਾਲਾ ਅਹੁਦਾ ਛੱਡ ਸਕਦੇ ਹਨ ਪਰ ਚੌਰਾਸੀ ਦੇ ਕੇਸ ਨਹੀਂ ਛੱਡਣਗੇ। ਫੂਲਕਾ ਨੇ ਇਹ ਗੱਲ ਟਵੀਟ ਕਰਕੇ ਕਹੀ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਆਗੂ ਕੋਲ ਕੈਬਨਿਟ ਦਾ ਰੈਂਕ ਹੁੰਦਾ ਹੈ। ਆਫਿਸ ਆਫ ਪ੍ਰੌਫਿਟ ਦੇ ਮਾਮਲੇ ਨੂੰ ਦੇਖਦਿਆਂ ਦਿੱਲੀ ਬਾਰ ਕੌਂਸਲ ਨੇ ਫੂਲਕਾ ਨੂੰ ਚੁਰਾਸੀ ਦੇ ਕੇਸਾਂ ਦੀ ਪੈਰਵੀ ਕਰਨ ਤੋਂ ਰੋਕਿਆ ਹੈ। ਕੌਂਸਲ ਦਾ ਕਹਿਣਾ ਹੈ ਕਿ ਫੂਲਕਾ ਕੋਲ ਕੈਬਨਿਟ ਰੈਂਕ ਹੈ। ਇਹ ਆਫਿਸ ਆਫ਼ ਪ੍ਰੌਫਿਟ ਦਾ ਮਾਮਲਾ ਬਣਦਾ ਹੈ। ਉਹ ਮਹੀਨੇ ਦੀ ਦੋ ਲੱਖ ਸਰਕਾਰੀ ਤਨਖਾਹ ਦੇ ਨਾਲ ਹੋਰ ਸਰਕਾਰੀ ਸੁੱਖ ਸਹੂਲਤਾਂ ਵੀ ਮਾਣਦੇ ਹਨ। ਚੇਤੇ ਰਹੇ ਕਿ ਫੂਲਕਾ ਲੰਮੇ ਸਮੇਂ ਤੋਂ ਚੁਰਾਸੀ ਦੇ ਪੀੜਤਾਂ ਦਾ ਕੇਸ ਲੜਦੇ ਆ ਰਹੇ ਹਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …