ਕੈਨੇਡਾ ਨਿਵਾਸੀ ਔਰਤ ਨੇ ਡੇਰਾ ਮਹੰਤ ਖਿਲਾਫ ਦਿੱਤੀ ਸ਼ਿਕਾਇਤ
ਮੁਹਾਲੀ : ਕੈਨੇਡਾ ਵਿਚ ਰਹਿਣ ਵਾਲੀ ਭਾਰਤੀ ਮੂਲ ਦੀ ਇਕ ਔਰਤ ਨੇ ਮੁਹਾਲੀ ਦੇ ਫੇਜ਼ 7 ਦੇ ਐਨ ਆਰ ਆਈ ਵਿੰਗ ਵਿਚ ਸੰਗਰੂਰ ਸਥਿਤ ਇਕ ਡੇਰਾ ਮਹੰਤ ਖਿਲਾਫ ਦੁਰਵਿਵਹਾਰ ਕਰਨ ਦੀ ਸ਼ਿਕਾਇਤ ਦਿੱਤੀ ਹੈ। ਐਨ ਆਰ ਆਈ ਵਿੰਗ ਨੇ ਪੀੜਤਾ ਦੀ ਸ਼ਿਕਾਇਤ ਨੂੰ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਮਹਿਲਾ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਦੇ ਕਾਰਨ ਉਸਦਾ ਭਰਾ ਉਸ ਨੂੰ ਸੰਗਰੂਰ ਸਥਿਤ ਇਕ ਬਾਬੇ ਦੇ ਡੇਰੇ ਵਿਚ ਲੈ ਕੇ ਗਿਆ ਸੀ। ਔਰਤ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਜਦ ਉਸਦਾ ਭਰਾ ਡੇਰੇ ਵਿਚੋਂ ਚਲਾ ਗਿਆ ਤਾਂ ਡੇਰੇ ਦੇ ਮਹੰਤ ਨੇ ਉਸਦਾ ਪਾਸਪੋਰਟ ਖੋਹ ਲਿਆ ਅਤੇ ਡੇਢ ਮਹੀਨੇ ਤੱਕ ਉਸ ਨਾਲ ਬਲਾਤਕਾਰ ਕਰਦਾ ਰਿਹਾ। ਕਿਸੇ ਤਰ੍ਹਾਂ ਉਹ ਡੇਰੇ ਤੋਂ ਆਪਣਾ ਪਾਸਪੋਰਟ ਲੈ ਕੇ ਭੱਜਣ ਵਿਚ ਸਫਲ ਹੋ ਗਈ। ਇਸ ਤੋਂ ਬਾਅਦ ਉਹ ਥਾਣੇ ਪਹੁੰਚੀ, ਪਰ ਪੁਲਿਸ ਉਸਦੇ ਇਕ ਤੋਂ ਦੂਜੇ ਥਾਣੇ ਦੇ ਚੱਕਰ ਲਗਵਾਉਂਦੀ ਰਹੀ। ਆਖਰਕਾਰ ਉਸਦੀ ਮੁਲਾਕਾਤ ਵਕੀਲ ਰਵਿੰਦਰ ਸਿੰਘ ਨਾਲ ਹੋਈ ਅਤੇ ਉਹਨਾਂ ਮੋਹਾਲੀ ਸਥਿਤ ਐਨ ਆਰ ਆਈ ਵਿੰਗ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ ਉਹ ਇੱਥੇ ਪਹੁੰਚੀ। ਔਰਤ ਨੇ ਕਿਹਾ ਕਿ ਹੁਣ ਉਸ ਨੂੰ ਐਨ ਆਰ ਆਈ ਵਿੰਗ ਕੋਲੋਂ ਇਨਸਾਫ ਦੀ ਉਮੀਦ ਹੈ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …