1.9 C
Toronto
Thursday, November 27, 2025
spot_img
Homeਪੰਜਾਬਕਰੋਨਾ ਸੰਕਟ ਬਨਾਮ ਦਿਮਾਗ

ਕਰੋਨਾ ਸੰਕਟ ਬਨਾਮ ਦਿਮਾਗ

ਪੰਜਾਬ ‘ਚ ਰੋਜ਼ੀ-ਰੋਟੀ ਦੇ ਲਾਲੇ ਪਏ ਤਾਂ 3573 ਔਰਤਾਂ ਨੇ ਮਾਸਕ ਸਿਉਂ ਕੇ ਕਮਾਏ 25 ਲੱਖ ਰੁਪਏ
ਝਾਰਖੰਡ ਵਿਚ ਪੀਪੀਆਈ ਕਿੱਟਾਂ ਬਣਾਉਂਦੀਆਂ ਹਨ ਔਰਤਾਂ
ਬਠਿੰਡਾ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਨੇ ਇਕ ਪਾਸੇ ਦੁਨੀਆ ਨੂੰ ਸੰਕਟ ਵਿਚ ਪਾ ਦਿੱਤਾ ਹੈ ਅਤੇ ਦੂਜੇ ਪਾਸੇ ਅਜਿਹੀਆਂ ਖਬਰਾਂ ਆ ਰਹੀਆਂ ਹਨ, ਜਿਸ ਨਾਲ ਲੋਕਾਂ ਨੇ ਇਸ ਨੂੰ ਅਵਸਰ ਦੇ ਰੂਪ ਵਿਚ ਬਦਲਣਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਵਿਚ 3573 ਔਰਤਾਂ ਨੇ ਕਰੋਨਾ ਕਾਲ ਵਿਚ ਮਾਸਕ ਬਣਾ ਕੇ ਹੁਣ ਤੱਕ 25 ਲੱਖ ਰੁਪਏ ਕਮਾ ਲਏ ਹਨ, ਉਧਰ ਦੂਜੇ ਪਾਸੇ ਝਾਰਖੰਡ ਵਿਚ ਪਤੀਆਂ ਦੀ ਨੌਕਰੀ ਜਾਣ ਤੋਂ ਬਾਅਦ ਮਹਿਲਾਵਾਂ ਪੀਪੀਆਈ ਕਿੱਟਾਂ ਬਣਾ ਕੇ ਪੈਸੇ ਕਮਾ ਰਹੀਆਂ ਹਨ।
ਲਾਕਡਾਊਨ ਵਿਚ ਲੋਕਾਂ ਦੀ ਮੱਦਦ ਕਰਨ ਲਈ ਪੰਜਾਬ ਵਿਚ 647 ਸੈਲਫ ਹੈਲਪ ਗਰੁੱਪ ਚਲਾਏ ਜਾ ਰਹੇ ਹਨ। ਇਨ੍ਹਾਂ ਗਰੁੱਪਾਂ ਦੀਆਂ 3573 ਮਹਿਲਾਵਾਂ ਨੇ ਦੋ ਮਹੀਨਿਆਂ ਵਿਚ ਮਾਸਕ ਬਣਾ ਕੇ 25 ਲੱਖ ਰੁਪਏ ਤੋਂ ਵੀ ਜ਼ਿਆਦਾ ਕਮਾਏ ਹਨ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿਚ ਵੀ ਇਸ ਗਰੁੱਪ ਦੀਆਂ 198 ਮਹਿਲਾ ਮੈਂਬਰ ਹਨ, ਜਿਨ੍ਹਾਂ ਨੇ 3 ਲੱਖ ਤੋਂ ਜ਼ਿਆਦਾ ਰੁਪਏ ਕਮਾਏ ਹਨ।
ਪਤੀਆਂ ਦੀ ਨੌਕਰੀ ਗਈ ਤਾਂ ਪਤਨੀਆਂ ਨੇ ਸੰਭਾਲਿਆ ਮੋਰਚਾ
ਝਾਰਖੰਡ ਦੇ ਰਾਂਚੀ ਜ਼ਿਲ੍ਹੇ ਦੇ ਨਾਮਕੁਮ ਦੇ ਕਾਲੀਨਗਰ ਵਿਚ ਰਹਿਣ ਵਾਲੀਆਂ ਮਹਿਲਾਵਾਂ ਪੀਪੀਆਈ ਕਿਟ ਅਤੇ ਮਾਸਕ ਬਣਾ ਕੇ ਆਪਣੇ ਪਰਿਵਾਰ ਦੀ ਮੱਦਦ ਕਰ ਰਹੀਆਂ ਹਨ। ਇਨ੍ਹਾਂ ਵਿਚ ਜ਼ਿਆਦਾ ਅਜਿਹੀਆਂ ਮਹਿਲਾਵਾਂ ਹਨ, ਜਿਨ੍ਹਾਂ ਦੇ ਪਤੀ ਪ੍ਰਾਈਵੇਟ ਨੌਕਰੀਆਂ ਕਰਦੇ ਸਨ, ਪਰ ਕਰੋਨਾ ਕਾਲ ਵਿਚ ਲੱਗੇ ਲਾਕ ਡਾਊਨ ਤੋਂ ਬਾਅਦ ਪਤੀਆਂ ਦੀ ਨੌਕਰੀ ਖਤਮ ਹੋ ਗਈ। ਪੈਸਿਆਂ ਦੀ ਘਾਟ ਹੋਣ ‘ਤੇ ਮਹਿਲਾਵਾਂ ਨੇ ਪੀਪੀਆਈ ਕਿੱਟ ਅਤੇ ਮਾਸਕ ਬਣਾਉਣ ਦਾ ਨਿਰਣਾ ਲਿਆ। ਮਹਿਲਾਵਾਂ ਨੇ ਆਪਣੇ ਰੁਜ਼ਗਾਰ ਕੇਂਦਰ ਦਾ ਨਾਮ ‘ਸਮਰਜੀਤ’ ਰੱਖਿਆ, ਜਿਸ ਦਾ ਮਤਲਬ ਹੁੰਦਾ ਹੈ ਯੁੱਧ ਵਿਜੇਤਾ।
ਮਾਸਕ ਬਣਾਉਣ ਦੇ ਮਿਲਦੇ ਹਨ 5 ਰੁਪਏ
ਇਸ ਮਿਸ਼ਨ ਵਿਚ ਅਜਿਹੀਆਂ ਮਹਿਲਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਸਿਲਾਈ-ਕਟਾਈ ਜਾਣਦੀਆਂ ਹਨ। ਇਨ੍ਹਾਂ ਨੂੰ ਰਾਅ ਮਟੀਰੀਅਲ ਦੇ ਕੇ ਮਾਸਕ ਬਣਵਾਏ ਜਾਂਦੇ ਹਨ ਅਤੇ ਇਕ ਮਾਸਕ ਬਣਾਉਣ ਦੇ 5 ਰੁਪਏ ਦਿੱਤੇ ਜਾਂਦੇ ਹਨ। ਬਜ਼ਾਰ ਵਿਚ ਮਾਸਕ ਵੇਚਣ ਦੇ ਨਾਲ ਹੀ ਇਨ੍ਹਾਂ ਨੇ ਪੁਲਿਸ, ਮੰਡੀ ਬੋਰਡ, ਮਨਰੇਗਾ ਅਤੇ ਐਸਬੀਆਈ ਨੂੰ ਵੀ ਮਾਸਕ ਦਿੱਤੇ ਹਨ।
ਪੀਪੀਆਈ ਕਿੱਟ ਲਈ ਹਸਪਤਾਲਾਂ ਤੋਂ ਵੀ ਮਿਲਣ ਲੱਗੇ ਆਰਡਰ
ਰਾਂਚੀ ਜ਼ਿਲ੍ਹੇ ਦੇ ਨਾਮਕੁਮ ਦੇ ਕਾਲੀਨਗਰ ਦੀਆਂ ਮਹਿਲਾਵਾਂ ਆਪਣੇ ਘਰ ਦੇ ਕੰਮ ਨਿਪਟਾਉਣ ਤੋਂ ਬਾਅਦ ਪੀਪੀਆਈ ਕਿੱਟ ਬਣਾਉਣ ਦਾ ਕੰਮ ਕਰਦੀਆਂ ਹਨ। ਇਹ ਮਹਿਲਾਵਾਂ 5 ਘੰਟੇ ਵਿਚ 6 ਪੀਪੀਆਈ ਕਿੱਟ ਤਿਆਰ ਕਰ ਦਿੰਦੀਆਂ ਹਨ। ਇਸਦੇ ਬਦਲੇ ਇਨ੍ਹਾਂ ਨੂੰ 200 ਰੁਪਏ ਤੱਕ ਮਿਲ ਜਾਂਦੇ ਹਨ। ਇਨ੍ਹਾਂ ਨੂੰ ਹੁਣ ਹਸਪਤਾਲਾਂ ਤੋਂ ਵੀ ਪੀਪੀਆਈ ਕਿੱਟ ਬਣਾਉਣ ਲਈ ਆਰਡਰ ਮਿਲਣ ਲੱਗੇ ਹਨ।

RELATED ARTICLES
POPULAR POSTS