2.7 C
Toronto
Friday, February 20, 2026
spot_img
Homeਮੁੱਖ ਲੇਖ''ਤਿਲਕ ਜੰਜੂ ਰਾਖਾ ਪ੍ਰਭ ਤਾ ਕਾ...''

”ਤਿਲਕ ਜੰਜੂ ਰਾਖਾ ਪ੍ਰਭ ਤਾ ਕਾ…”

ਡਾ. ਸੁਖਦੇਵ ਸਿੰਘ ਝੰਡ
ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਅੱਜ ਤੋਂ 350 ਸਾਲ ਪਹਿਲਾਂ 11 ਨਵੰਬਰ 1975 ਨੂੰ ਹਿੰਦੂ ਧਰਮ ਦੀ ਰੱਖਿਆ ਲਈ ਉਨ÷ ਾਂ ਨੇ ਦਿੱਲੀ ਵਿੱਚ ਆਪਣਾ ਬਲੀਦਾਨ ਦਿੱਤਾ, ਜਿੱਥੇ ਚਾਂਦਨੀ ਚੌਂਕ ਵਿੱਚ ਅੱਜਕੱਲ÷ ਗੁਰਦੁਆਰਾ ਸੀਸ ਗੰਜ ਸਾਹਿਬ ਮੌਜੂਦ ਹੈ। ਭਾਰਤ ਦਾ ਉਸ ਸਮੇਂ ਦਾ ਸ਼ਾਸਕ ਬਾਦਸ਼ਾਹ ਔਰੰਗਜ਼ੇਬ ਉਸ ਸਮੇਂ ਹਿੰਦੂਆਂ ਨੂੰ ਇਸਲਾਮ ਧਰਮ ਕਬੂਲਣ ਲਈ ਮਜਬੂਰ ਕਰ ਰਿਹਾ ਸੀ। ਧੱਕੇ ਨਾਲ ਉਨ÷ ਾਂ ਦੇ ਜਨੇਊ ਜਬਰੀ ਲਾਹੇ ਜਾ ਰਹੇ ਸਨ ਅਤੇ ਮੁਸਲਮਾਨ ਬਣਨ ਲਈ ਉਨ÷ ਾਂ ਉੱਪਰ ਅਕਹਿ ਤੇ ਅਸਹਿ ਅੱਤਿਆਚਾਰ ਕੀਤਾ ਜਾ ਰਿਹਾ ਸੀ। ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤਾਂ ਦਾ ਇੱਕ ਵਫ਼ਦ ਉਦੋਂ ਅਨੰਦਪੁਰ ਆਇਆ ਅਤੇ ਉਸ ਦੇ ਵੱਲੋਂ ਗੁਰੂ ਤੇਗ ਬਹਾਦਰ ਜੀ ਕੋਲ਼ ਮੱਦਦ ਲਈ ਪੁਕਾਰ ਕੀਤੀ ਗਈ। ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਜੀ ਵੱਲੋਂ ਜਦੋਂ ਇਸ ਬਿਪਤਾ ਦਾ ਹੱਲ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੱਸਿਆ ਗਿਆ ਤਾਂ ਨੌਂ ਸਾਲ ਦੇ ਬਾਲਕ ਗੋਬਿੰਦ ਰਾਏ ਨੇ ਉਦੋਂ ਕਿਹਾ ਸੀ, ”ਪਿਤਾ ਜੀ, ਤੁਹਾਡੇ ਨਾਲੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ?”
ਤਿਲਕ ਤੇ ਜੰਜੂ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵਿੱਚ ਆਪਾ ਵਾਰ ਕੇ ‘ਵੱਡਾ ਸਾਕਾ’ ਕਰ ਵਿਖਾਇਆ ਦਿੱਤਾ। ਉਨ÷ ਾਂ ਵੱਲੋਂ ਦਿੱਤੀ ਗਈ ਇਸ ਕੁਰਬਾਨੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ‘ਬਚਿੱਤਰ ਨਾਟਕ’ ਵਿੱਚ ਲਿਖਿਆ ਹੈ :
ਤਿਲਕ ਜੰਜੂ ਰਾਖਾ ਪ੍ਰਭ ਤਾ ਕਾ॥
ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥
ਸੀਸੁ ਦੀਆ ਪਰ ਸੀ ਨਾ ਉਚਰੀ॥
ਧਰਮ ਹੇਤਿ ਸਾਕਾ ਜਿਨਿ ਕੀਆ॥
ਸੀਸੁ ਦੀਆ ਪਰ ਸਿਰਰੁ ਨਾ ਦੀਆ॥
ਕਸ਼ਮੀਰੀ ਪੰਡਤਾਂ ਦੇ ਇਸ ਗੰਭੀਰ ਮਸਲੇ ਦੇ ਹੱਲ ਲਈ ਔਰੰਗਜ਼ੇਬ ਦੇ ਜ਼ੁਲਮ ਅਤੇ ਤਸ਼ੱਦਦ ਦੀ ਹਨੇਰੀ ਨੂੰ ਠੱਲ÷ ਪਾਉਣ ਲਈ ਗੁਰੂ ਜੀ ਰਸਤੇ ਵਿੱਚ ਥਾਂ-ਥਾਂ ਧਰਮ ਦਾ ਪ੍ਰਚਾਰ ਕਰਦੇ ਹੋਏ ਕਸ਼ਮੀਰੀ ਪੰਡਤਾਂ ਦੇ ਨਾਲ ਦਿੱਲੀ ਵੱਲ ਚੱਲ ਪਏ ਪਰ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਉਨ÷ ਾਂ ਗ੍ਰਿਫ਼ਤਾਰ ਕਰ ਲਿਆ ਗਿਆ। ਇਤਿਹਾਸ ਵਿੱਚ ਦਰਜ ਹੈ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਭਿਆਨਕ ਤਸੀਹੇ ਦਿੱਤੇ ਗਏ। ਉਨ÷ ਾਂ ਨੂੰ ਆਪਣੇ ਧਰਮ ਅਤੇ ਕਰਮ ਤੋਂ ਡੇਗਣ ਤੇ ਡਰਾਉਣ ਲਈ ਉਨ÷ ਾਂ ਦੇ ਤਿੰਨ ਸਾਥੀਆਂ ਨੂੰ ਉਨ÷ ਾਂ ਦੇ ਸਾਹਮਣੇ ਕਈ ਤਰ÷ ਾਂ ਦੇ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ। ਉਨ÷ ਾਂ ਦੇ ਇਨ÷ ਾਂ ਸਾਥੀਆਂ ਵਿੱਚ ਸ਼ਾਮਲ ਦੋ ਸਕੇ ਭਰਾਵਾਂ ਵਿੱਚੋਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਅਤੇ ਭਾਈ ਸਤੀ ਦਾਸ ਨੂੰ ਰੂੰ ਵਿੱਚ ਬੰਨ÷ ਕੇ ਸਾੜਿਆ ਗਿਆ। ਤੀਸਰੇ ਸਾਥੀ ਭਾਈ ਦਿਆਲਾ ਜੀ ਨੂੰ ਪਾਣੀ ਨਾਲ ਉੱਬਲਦੀ ਦੇਗ਼ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਇਹ ਸੱਭ ਕੁਝ ਵਾਪਰਦਾ ਵੇਖ ਕੇ ਵੀ ਗੁਰੂ ਜੀ ਪਰਬਤ ਵਾਂਗ ਅਡੋਲ ਅਤੇ ਅਡਿੱਗ ਰਹੇ।
ਅੰਤ, ਸ਼ਾਹੀ ਕਾਜ਼ੀ ਤੇ ਸਰਕਾਰੀ ਸੂਬੇਦਾਰ ਵੱਲੋਂ ਉਨ÷ ਾਂ ਨੂੰ ਤਿੰਨ ਸ਼ਰਤਾਂ ਸੁਣਾਈਆਂ ਗਈਆਂ। ਪਹਿਲੀ, ਕੋਈ ਕਰਾਮਾਤ ਵਿਖਾਓ, ਦੂਸਰੀ ਇਸਲਾਮ ਧਰਮ ਕਬੂਲ ਕਰੋ ਅਤੇ ਤੀਸਰੀ ਇਹ ਕਿ ਜੇਕਰ ਇਹ ਦੋਵੇਂ ਸ਼ਰਤਾਂ ਪ੍ਰਵਾਨ ਨਹੀਂ ਤਾਂ ਮਰਨ ਲਈ ਤਿਆਰ ਹੋ ਜਾਓ। ਇਸਦੇ ਜੁਆਬ ਵਿੱਚ ਗੁਰੂ ਜੀ ਨੇ ਕਿਹਾ ਕਿ ਸਿੱਖ ਧਰਮ ਵਿੱਰ ਕਰਾਮਾਤ ਦੀ ਕੋਈ ਥਾਂ ਨਹੀਂ ਹੈ ਅਤੇ ਇਸਲਾਮ ਧਰਮ ਉਹ ਕਦਾਚਿੱਤ ਪ੍ਰਵਾਨ ਨਹੀਂ ਕਰ ਸਕਦੇ। ਅਲਬੱਤਾ, ਤੀਸਰੀ ਸ਼ਰਤ ਉਨ÷ ਾਂ ਨੂੰ ਮਨਜ਼ੂਰ ਹੈ। ਇਸ ਤਰ÷ ਾਂ ਗੁਰੂ ਜੀ ਨੇ ਉਨ÷ ਾਂ ਵੱਲੋਂ ਲਗਾਈ ਗਈ ਕੁਰਬਾਨੀ ਦੇਣ ਵਾਲੀ ਤੀਸਰੀ ਸ਼ਰਤ ਪ੍ਰਵਾਨ ਕੀਤੀ ਅਤੇ 11 ਨਵੰਬਰ 1975 ਨੂੰ ਔਰੰਗਜ਼ੇਬ ਦੀ ਤੁਅੱਸਬੀ ਹਕੂਮਤ ਦੇ ‘ਕਰਿੰਦਿਆਂ’ ਨੇ ਉਨ÷ ਾਂ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ।
ਉਨ÷ ਾਂ ਦੀ ਇਸ ਮਹਾਨ ਸ਼ਹਾਦਤ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਫ਼ਰਮਾਨ ਹੈ :
ਠੀਕਰ ਫੋਰਿ ਦਿਲੀਸ ਸਿਰ ਪ੍ਰਭ ਪੁਰ ਕੀਆ ਪਯਾਨ॥
ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ॥
ਇਤਿਹਾਸ ਵਿੱਚ ਗੁਰੂ ਜੀ ਇਹ ਸ਼ਹਾਦਤ ਅਦੁੱਤੀ ਹੈ ਜਿਸ ਦੇ ਧੜ ਦਾ ਸਸਕਾਰ ਕਿਸੇ ਹੋਰ ਥਾਂ ਅਤੇ ਸੀਸ ਦਾ ਸਸਕਾਰ ਕਿਸੇ ਹੋਰ ਥਾਂ ‘ਤੇ ਕੀਤਾ ਗਿਆ ਹੋਵੇ। ਭਾਈ ਜੈਤਾ ਜੀ ਆਪਣੇ ਦੋ ਸਾਥੀਆਂ ਨਾਲ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਪੁੱਜਾ ਜਿੱਥੇ ਸੀਸ ਦਾ ਸਸਕਾਰ ਕੀਤਾ ਗਿਆ। ਧੜ ਦਾ ਸਸਕਾਰ ਲੱਖੀ ਸ਼ਾਹ ਵਣਜਾਰਾ ਨੇ ਦਿੱਲੀ ਵਿੱਚ ਆਪਣੇ ਘਰ ਨੂੰ ਅੱਗ ਲਗਾ ਕੇ ਕੀਤਾ ਜਿੱਥੇ ਅੱਜਕੱਲ÷ ਗੁਰਦੁਆਰਾ ਰਕਾਬ ਗੰਜ ਸਥਿਤ ਹੈ। ਉਸ ਸਮੇਂ ਗੁਰੂ ਸਾਹਿਬ ਦੀ ਉਮਰ 54 ਸਾਲ 7 ਮਹੀਨੇ 11 ਦਿਨ ਸੀ ਅਤੇ ਉਹ 11 ਸਾਲ 2 ਮਹੀਨੇ 11 ਸਾਲ ਗੁਰਗੱਦੀ ‘ਤੇ ਬਿਰਾਜਮਾਨ ਰਹੇ।
ਗੁਰੂ ਤੇਗ ਬਹਾਦਰ ਜੀ ਦਾ ਜਨਮ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਦੇ ਘਰ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿੱਚ ਹੋਇਆ। ਗੁਰੂ ਹਰਗੋਬਿੰਦ ਸਾਹਿਬ ਦੀਆਂ ਤਿੰਨ ਪਤਨੀਆਂ ਮਾਤਾ ਦਮੋਦਰੀ ਜੀ, ਮਾਤਾ ਮਹਾਂਦੇਵੀ ਜੀ ਅਤੇ ਮਾਤਾ ਨਾਨਕੀ ਜੀ ਸਨ। ਮਾਤਾ ਨਾਨਕੀ ਦੇ ਪੰਜ ਪੁੱਤਰ ਬਾਬਾ ਗੁਰਦਿੱਤਾ ਜੀ, ਸੂਰਜ ਮੱਲ, ਅਣੀ ਰਾਇ, ਅਟੱਲ ਰਾਇ ਅਤੇ ਤਿਆਗ ਮੱਲ ਸਨ। ਇਨ÷ ਾਂ ਵਿੱਚੋਂ ਤਿਆਗ ਮੱਲ (ਤੇਗ ਬਹਾਦਰ ਜੀ) ਸੱਭ ਤੋਂ ਛੋਟੇ ਸਨ। ਉਨ÷ ਾਂ ਦਾ ਵਿਆਹ 13 ਸਾਲ ਦੀ ਉਮਰ ਵਿੱਚ ਜਲੰਧਰ ਜ਼ਿਲੇ÷ ਦੇ ਨੇੜਲੇ ਸ਼ਹਿਰ ਕਰਤਾਰਪੁਰ ਦੇ ਵਾਸੀ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਜੀ ਨਾਲ ਮਾਰਚ 1632 ਵਿੱਚ ਹੋਇਆ। ਸ਼ਾਦੀ ਬਾਅਦ 34 ਸਾਲ ਪਿੱਛੋਂ 22 ਦਸੰਬਰ 1666 ਨੂੰ ਇਕਲੌਤੀ ਸੰਤਾਨ ਗੋਬਿੰਦ ਰਾਏ ਦਾ ਜਨਮ ਪਟਨਾ ਸ਼ਹਿਰ (ਬਿਹਾਰ) ਵਿੱਚ ਹੋਇਆ ਜੋ ਸਿੱਖਾਂ ਦੇ ਦਸਵੇਂ ਗੁਰੂ ਹਨ।
ਗੁਰੂ ਤੇਗ ਬਹਾਦਰ ਜੀ ਬਚਪਨ ਤੋਂ ਹੀ ਇਕਾਂਤ ਵਿੱਚ ਰਹਿਣ ਵਾਲੇ ਸ਼ਾਂਤ ਸੁਭਾਅ ਦੇ ਮਾਲਕ ਸਨ ਅਤੇ ਉਨ÷ ਾਂ ਦੀ ਰੁਚੀ ਭਗਤੀ ਭਾਵ ਅਤੇ ਤਿਆਗ ਵਾਲੀ ਸੀ। ਉਹ ਦੁਨਿਆਵੀ ਪੂੰਜੀਵਾਦੀ ਤੇ ਭੋਗਵਾਦੀ ਸੰਸਾਰ ਤੋਂ ਅਸਲੋਂ ਨਿਰਲੇਪ ਸਨ। ਸ਼ਾਇਦ ਏਸੇ ਕਾਰਨਹੀ ਮਾਪਿਆਂ ਵੱਲੋਂ ਉਨ÷ ਾਂ ਦਾ ਨਾਂ ‘ਤਿਆਗ ਮੱਲ’ ਰੱਖਿਆ ਗਿਆ ਹੋਵੇਗਾ। ਤੇਰਾਂ ਸਾਲ ਦੀ ਉਮਰ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਤੇਗ਼ ਦੇ ਜੌਹਰ ਵਿਖਾਉਣ ਕਰਕੇ ਪਿਤਾ ਹਰਗੋਬਿੰਦ ਸਾਹਿਬ ਨੇ ਉਨ÷ ਾਂ ਦਾ ਨਾਂ ਬਦਲ ਕੇ ‘ਤੇਗ ਬਹਾਦਰ’ ਰੱਖ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਦੇ 3 ਮਾਰਚ 1644 ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਪਿੱਛੋਂ ਤੇਗ ਬਹਾਦਰ ਸਾਹਿਬ ਆਪਣੀ ਮਾਤਾ ਨਾਨਕੀ ਜੀ ਅਤੇ ਧਰਮ ਪਤਨੀ ਗੁਜਰੀ ਜੀ ਨਾਲ ਆਪਣੇ ਨਾਨਕੇ ਪਿੰਡ ਬਕਾਲ਼ੇ ਚਲੇ ਗਏ। ਇਸ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਆਪਣੇ ਪੋਤਰੇ (ਬਾਬਾ ਗੁਰਦਿੱਤਾ ਜੀ ਦੇ ਸਪੁੱਤਰ) ਹਰਰਾਇ ਜੀ ਨੂੰ ਸੌਂਪ ਦਿੱਤੀ ਸੀ।
ਅੱਗੋਂ ਭਾਣਾ ਇਹ ਵਰਤਿਆ ਕਿ ਸੱਤਵੇਂ ਗੁਰੂ ਹਰਰਾਇ ਜੀ 6 ਅਕਤੂਬਰ ਨੂੰ 31 ਸਾਲ ਦੀ ਭਰ-ਜਵਾਨੀ ਦੀ ਉਮਰ ਵਿੱਚ ਅਕਾਲ-ਚਲਾਣਾ ਕਰ ਗਏ ਅਤੇ ਗੁਰਗੱਦੀ ਆਪਣੇ ਪੁੱਤਰ ਹਰਕ੍ਰਿਸ਼ਨ ਸਾਹਿਬ ਨੂੰ ਸੌਂਪ ਗਏ ਜਿਨ÷ ਾਂ ਦੀ ਉਮਰ ਉਸ ਸਮੇਂ ਕੇਵਲ ਪੰਜ ਸਾਲ ਦੀ ਸੀ। 30 ਮਾਰਚ 1664 ਨੂੰ ਅੱਠਵੇਂ ਗੁਰੂ ਹਰਕ੍ਰਿਸ਼ਨ ਜੀ ਸੱਤ ਸਾਲ ਦੀ ਉਮਰ ਵਿੱਚ ਹੀ ਚੇਚਕ ਦੀ ਬੀਮਾਰੀ ਨਾਲ ਦਿੱਲੀ ਵਿਖੇ ਜੋਤੀ-ਜੋਤ ਸਮਾਉਣ ਸਮੇਂ ਇੱਕ ਸੰਕੇਤਕ ਬਚਨ ਆਖ ਗਏ ਸਨ, ”ਬਾਬਾ ਬਕਾਲ਼ੇ”, ਜਿਸ ਦਾ ਭਾਵ ਸੀ ਕਿ ਗੁਰਗੱਦੀ ਦਾ ਅਸਲੀ ਵਾਰਸ ਬਾਬਾ ਬਕਾਲ਼ੇ ਪਿੰਡ ਵਿਖੇ ਹੈ।
ਉਸ ਸਮੇਂ ਗੁਰਗੱਦੀ ਦੇ ਦਾਅਵੇਦਾਰਾਂ ਨੇ ”ਬਾਬਾ ਬਕਾਲੇ” ਸ਼ਬਦ ਦੇ ਅਰਥ ਆਪੋ ਆਪਣੇ ਢੰਗ ਨਾਲ ਕੱਢ ਲਏ ਅਤੇ ਚੁਸਤ, ਚਲਾਕ ਤੇ ਲਾਲਚੀ ਲੋਕਾਂ ਵਿੱਚ ਗੁਰਗੱਦੀ ‘ਤੇ ਕਬਜ਼ਾ ਕਰਨ ਲਈ ਦੌੜਾਂ ਲੱਗ ਗਈਆਂ। ਚਾਹਵਾਨ ਦਾਅਵੇਦਾਰਾਂ ਨੇ ਬਾਬਾ ਬਕਾਲ਼ੇ ਪਿੰਡ ਵਿੱਚ ਜਾ ਡੇਰੇ ਲਾਏ ਜਿਨ÷ ਾਂ ਦੀ ਗਿਣਤੀ 22 ਤੱਕ ਪਹੁੰਚ ਗਈ। ਇਤਿਹਾਸ ਵਿੱਚ ਇਨ÷ ਾਂ ਨੂੰ ‘ਬਾਈ ਮੰਜੀਆਂ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਲਾਹੌਰ ਤੇ ਅੰਮ੍ਰਿਤਸਰ ਦੇ ਸੋਢੀਆਂ ਅਤੇ ਪ੍ਰਿਥੀ ਚੰਦ ਦੀ ਔਲਾਦ ਧੀਰ ਮੱਲ ਆਦਿ ਦੀਆਂ ਚੁਸਤੀਆਂ ਤੇ ਚਲਾਕੀਆਂ ਵੇਖ ਕੇ ਭਾਈ ਗੁਰਦਾਸ ਜੀ ਨੇ ਇਨ÷ ਾਂ ਨੂੰ ‘ਮੀਣੇ’, ਭਾਵ ਮੀਸਣੇ ਹੋਣ ਦਾ ‘ਖਿਤਾਬ’ ਦਿੱਤਾ ਹੈ।
ਇਨ÷ ਾਂ ਵਿੱਚੋਂ ਪ੍ਰਿਥੀ ਚੰਦ ਤੇ ਸੂਰਜ ਮੱਲ ਦੀ ਸੰਤਾਨ ‘ਧੀਰ-ਮੱਲੀਏ’ ਗੁਰਗੱਦੀ ‘ਤੇ ਆਪਣਾ ਹੱਕ ਵਧੇਰੇ ਸਮਝਦੇ ਸਨ ਅਤੇ ‘ਮੀਣਿਆਂ’ ਵਿੱਚੋਂ ਹਰਕ੍ਰਿਸ਼ਨ ਸਾਹਿਬ ਦਾ ਵੱਡਾ ਭਰਾ ਧੀਰ ਮੱਲ ਗੱਦੀ ਦਾ ਸੱਭ ਤੋਂ ਵੱਡਾ ਦਾਅਵੇਦਾਰ ਸੀ। ਬਾਈ ਮੰਜੀਆਂ ਵਿੱਚੋਂ ਇਸ ਦੀ ਮੰਜੀ ਸੱਭ ਤੋਂ ਪ੍ਰਭਾਵਸ਼ਾਲੀ ਸੀ। ਇਸ ਦੇ ਕਈ ਕਾਰਨ ਸਨ ਪਰ ਸੱਭ ਤੋਂ ਵੱਡਾ ਕਾਰਨ ਇਸ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ‘ਤੇ ਕਾਬਜ਼ ਹੋਣਾ ਸੀ ਅਤੇ ਇਸ ਨੂੰ ਮਸੰਦਾ ਦੀ ਹਮਾਇਤ ਵੀ ਪ੍ਰਾਪਤ ਸੀ। ਆਪਣੇ ਰਾਹ ਦੀ ਰੁਕਾਵਟ ਸਮਝਦਿਆਂ ਇਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕਰਨ ਦੀ ਸਕੀਮ ਬਣਾਈ ਅਤੇ ਆਪਣੇ ਭਰੋਸੇਯੋਗ ਸਾਥੀ ਸ਼ੀਹੇਂ ਮਸੰਦ ਤੋਂ ਗੁਰੂ ਜੀ ਉੱਪਰ ਗੋਲ਼ੀ ਵੀ ਚਲਵਾਈ ਪਰ ਗੁਰੂ ਜੀ ਬਚ ਗਏ। ਗੁਰੂ ਤੇਗ ਬਹਾਦਰ ਜੀ ਦੀ ਸਮੱਚੀ ਜੀਵਨ ਸ਼ੈਲੀ ਵਿੱਚੋਂ ਸਬਰ, ਸੰਤੋਖ, ਸ਼ੁਕਰ ਅਤੇ ਸ਼ਾਂਤੀ ਦਾ ਸੰਦੇਸ਼ ਮਿਲਦਾ ਹੈ। ਗੁਰਗੱਦੀ ਹਾਸਲ ਕਰਨ ਲਈ ਉਨ÷ ਾਂ ਕੋਈ ‘ਜੋੜਤੋੜ’ ਨਹੀਂ ਕੀਤਾ ਅਤੇ ਨਾ ਹੀ ਇਸ ਦੇ ਲਈ ਕੋਈ ਇੱਛਾ ਹੀ ਜ਼ਾਹਿਰ ਕੀਤੀ।
ਪਖੰਡੀ ਦਾਅਵੇਦਾਰਾਂ ਨੇ ਬਕਾਲ਼ੇ ਵਿੱਚ ਆਪੋ ਆਪਣੀਆਂ ਕੂੜ ਦੀਆਂ ‘ਦੁਕਾਨਾਂ’ ਸਜਾ ਲਈਆਂ ਅਤੇ ਆਪਣੀ ਪੂਜਾ ਕਰਵਾਉਣ ਲੱਗ ਪਏ। ਲੋਕਾਂ ਨੂੰ ਅਸਲੀ-ਨਕਲੀ ਦਾ ਕੋਈ ਪਤਾ ਨਾ ਲੱਗੇ। ਫਿਰ ਇੱਕ ਘਟਨਾ ਨੇ ਇਹ ਸਾਰੀ ਸਥਿਤੀ ਸਾਫ਼ ਕਰ ਦਿੱਤੀ। ਜਦੋਂ ਪ੍ਰਸਿੱਧ ਵਿਓਪਾਰੀ ਮੱਖਣ ਸ਼ਾਹ ਲੁਬਾਣਾ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਤਾਂ ਉਹ ਇਹ ਸਾਰਾ ਦ੍ਰਿਸ਼ ਵੇਖ ਕੇ ਡਾਹਡਾ ਪ੍ਰੇਸ਼ਾਨ ਹੋਇਆ। ਇਤਿਹਾਸ ਵਿੱਚ ਆਉਂਦੇ ਵਿਸਥਾਰ ਅਨੁਸਾਰ ਆਪਣੀ ਤੇਜ਼ ਬੁੱਧੀ ਵਰਤਦਿਆਂ ਉਸਨੇ ਬਾਈ ਮੰਜੀਆਂ ਦੇ ਹਰੇਕ ਦਾਅਵੇਦਾਰ ਦੇ ਅੱਗੇ ਸੋਨੇ ਦੀਆਂ ਪੰਜ-ਪੰਜ ਮੋਹਰਾਂ ਰੱਖ ਕੇ ਮੱਥਾ ਟੇਕ ਕੇ ‘ਕੱਚੇ ਗੁਰੂਆਂ’ ਦੀ ਭੀੜ ਵਿੱਚੋਂ ‘ਸੱਚੇ ਗੁਰੂ’ ਦੀ ਪਰਖ-ਪੜਚੋਲ਼ ਕੀਤੀ ਅਤੇ ਕੋਠੇ ‘ਤੇ ਚੜ÷ ਕੇ ਢੰਡੋਰਾ ਫੇਰਿਆ ”ਗੁਰੂ ਲਾਧੋ ਰੇ, ਗੁਰੂ ਲਾਧੋ ਰੇ”, ਜਿਸ ਦਾ ਭਾਵ ਸੀ ਕਿ ਅਸਲੀ ਗੁਰੂ ਲੱਭ ਗਿਆ ਹੈ। ਸੰਗਤਾਂ ਨੂੰ ਯਕੀਨ ਹੋ ਗਿਆ ਕਿ ਅਸਲ ਗੁਰੂ ਤਾਂ ਗੁਰਗੱਦੀ ਦੇ ਲੋਭ ਤੇ ਲਾਲਚ ਤੋਂ ਨਿਰਲੇਪ, ਭਗਤੀ ਵਿੱਚ ਮਘਨ, ਚੁੱਪ-ਚਾਪ ਆਪਣੇ ਨਾਨਕੇ ਘਰ ਭੋਰੇ ਵਿੱਚ ਬੈਠਾ ਭਗਤੀ ਕਰ ਰਿਹਾ ਹੈ। ਇਸ ਤਰ÷ ਾਂ ਸ਼ਰਧਾਲੂ ਸੰਗਤਾਂ ਨੇ 11 ਅਗਸਤ 1664 ਵਿੱਚ 44 ਸਾਲ ਦੀ ਆਯੂ ਵਿੱਚ ਆਪ ਜੀ ਨੂੰ ਗੁਰਗੱਦੀ ਦੀ ਜ਼ਿੰਮੇਂਵਾਰੀ ਸੌਂਪ ਦਿੱਤੀ ਅਤੇ ਬਾਕੀ ਸੱਭ ਆਪਣੀਆਂ ਕੂੜ ਦੀਆਂ ਦੁਕਾਨਾਂ ਸਮੇਟ ਕੇ ਚੱਲਦੇ ਬਣੇ।
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਲੰਮੀਆਂ ‘ਉਦਾਸੀਆਂ’ ਤੋਂ ਪਿੱਛੋਂ ਧਰਮ ਪ੍ਰਚਾਰ ਦੇ ਲਈ ਇਸ ਗੁਰਗੱਦੀ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਜੀ ਨੇ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਲੰਮੀਆਂ ਯਾਤਰਾਵਾਂ ਕੀਤੀਆਂ। ਮਾਝਾ, ਮਾਲਵਾ, ਦੁਆਬਾ ਤੇ ਬਾਂਗਰ ਆਦਿ ਤੋਂ ਇਲਾਵਾ ਕੁਰੂਕਸ਼ੇਤਰ, ਬਨਾਰਸ ਤੇ ਗਯਾ ਤੋਂ ਹੁੰਦੇ ਹੋਏ ਆਪ ਬਿਹਾਰ ਵਿੱਚ ਪਟਨੇ ਸ਼ਹਿਰ ਪਹੁੰਚੇ। ਆਪਣੇ ਪਰਿਵਾਰ ਨੂੰ ਇੱਥੇ ਪਟਨੇ ਛੱਡ ਕੇ, ਆਪ ਜੀ ਨੇ ਢਾਕਾ, ਬੰਗਾਲ ਅਤੇ ਆਸਾਮ ਵੱਲ ਦੀ ਯਾਤਰਾ ਕੀਤੀ ਅਤੇ ਵਹਿਮਾਂ, ਭਰਮਾਂ ਵਿੱਚ ਫਸੀ ਕੁਰਾਹੇ ਪਈ ਲੋਕਾਈ ਨੂੰ ਸੱਚ ਦੇ ਮਾਰਗ ‘ਤੇ ਚੱਲਣ, ਧਰਮ ਦੀ ਕਿਰਤ ਕਰਨ ਅਤੇ ਸੰਗਤ ਤੇ ਪੰਗਤ ਦੇ ਸਿਧਾਂਤ ਅਨੁਸਾਰ ਵੰਡ ਕੇ ਛਕਣ ਦੇ ਸਿੱਖੀ ਸਿਧਾਂਤ ਨੂੰ ਪ੍ਰਚਾਰਿਆ। ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਖੂਹ ਤੇ ਤਲਾਬ ਬਣਵਾਏ। ਚੰਗੀ ਨਸਲ ਦੀਆਂ ਗਊਆਂ ਤੇ ਹੋਰ ਪਾਲਤੂ ਪਸ਼ੂ ਰੱਖਣ ਦੀ ਪ੍ਰੇਰਨਾ ਕੀਤੀ।
ਆਪ ਨੇ ਜ਼ਾਤ-ਪਾਤ, ਊਚ-ਨੀਚ ਤੇ ਵਹਿਮਾਂ-ਭਰਮਾਂ ਦਾ ਤਿਆਗ ਕਰਨ, ਆਪਸੀ ਪ੍ਰੇਮ-ਪਿਆਰ ਤੇ ਭਰਾਤਰੀ-ਭਾਵ ਨਾਲ ਰਹਿਣ ਦਾ ਉਪਦੇਸ਼ ਦਿੱਤਾ। ਇਸਤਰੀ ਜਾਤੀ ਦਾ ਸਨਮਾਨ ਕਰਨ, ਰੂਹਾਨੀ ਗਿਆਨ ਦੇ ਧਾਰਨੀ ਬਣਨ, ਮਿਹਨਤ ਤੇ ਸੱਚੀ-ਸੁੱਚੀ ਕਿਰਤ ਕਰਨ ਅਤੇ ਜੀਵਨ ਵਿੱਚ ਅਣਖ ਤੇ ਆਜ਼ਾਦੀ ਨਾਲ ਰਹਿਣ ਦੀ ਜ਼ੋਰਦਾਰ ਪ੍ਰੇਰਨਾ ਕੀਤੀ। ਸਮਾਜ ਦੇ ਨਿਮਾਣੇ, ਨਿਤਾਣੇ ਅਤੇ ਕਮਜ਼ੋਰ ਸਮਝੇ ਜਾਂਦੇ ਵਰਗਾਂ ਵਿੱਚ ਅਣਖ, ਆਜ਼ਾਦੀ ਤੇ ਰੜਕ ਨਾਲ ਜਿਊਣ ਦੇ ਬੀਜ ਬੀਜੇ। ਗੁਰੂ ਜੀ ਦੀਆਂ ਸਿੱਖਿਆਵਾਂ ਦਾ ਲੋਕਾਂ ‘ਤੇ ਬਹੁਤ ਗਹਿਰਾ ਪ੍ਰਭਾਵ ਪਿਆ ਅਤੇ ਉਨ÷ ਾਂ ਦੇ ਵਿਚਾਰ ਤੇ ਇਰਾਦੇ ਦ੍ਰਿੜ÷ ਤੇ ਪਰਪੱਕ ਹੁੰਦੇ ਗਏ।
ਗੁਰੂ ਜੀ ਨੇ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਸਤਲੁਜ ਦੇ ਕਿਨਾਰੇ, ਕੁਦਰਤ ਦੀ ਗੋਦ ਵਿਚ ਪਿੰਡ ਮਾਖੋਵਾਲ। ਮਟੌਰ ਤੇ ਲੋਧੀਪੁਰ ਦੀ ਜ਼ਮੀਨ ਬਿਲਾਸਪੁਰ ਦੇ ਰਾਜੇ ਦਲੀਪ ਚੰਦ ਤੋਂ 2200 ਰੁਪਏ ਵਿੱਚ ਖ਼ਰੀਦੀ। ਮਾਖੋਵਾਲ ਉਦੋਂ ਭੂਤਾਂ-ਪ੍ਰੇਤਾਂ ਦਾ ਪਿੰਡ ਸਮਝਿਆ ਜਾਂਦਾ ਸੀ ਅਤੇ ਲੋਕ ਡਰਦੇ ਮਾਰੇ ਉੱਥੇ ਨਹੀਂ ਜਾਂਦੇ ਸਨ। ਗੁਰੂ ਸਾਹਿਬ ਨੇ ਇਹ ਉੱਜੜਿਆ ਹੋਇਆ ਪਿੰਡ ਖ਼ਰੀਦਿਆ ਤੇ ਇਸ ਨੂੰ ਆਬਾਦ ਕੀਤਾ। ਲੋਕਾਂ ਦੇ ਸਾਰੇ ਵਹਿਮ ਭਰਮ ਦੂਰ ਹੋ ਗਏ। ਸਤਲੁਜ ਨਦੀ ਦੇ ਕੰਢੇ ਪਹਾੜੀਆਂ ਵਿੱਚ ਘਿਰੀ ਹੋਈ ਇਹ ਜਗ÷ ਾ ਇਕਾਂਤ, ਇਕਾਗਰਤਾ ਅਤੇ ਜੰਗੀ ਦ੍ਰਿਸ਼ਟੀਕੋਨ ਤੋਂ ਵੀ ਬਹੁਤ ਢੁਕਵੀਂ ਸੀ। 19 ਜੂਨ 1665 ਨੂੰ ਇਸ ਨਗਰ ਦੀ ਨੀਂਹ ਰੱਖੀ ਗਈ ਅਤੇ ਗੁਰੂ ਜੀ ਨੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਸੁਪਤਨੀ ਮਾਤਾ ਨਾਨਕੀ ਜੀ ਦੇ ਨਾਂ ‘ਤੇ ਇਸ ਦਾ ਨਾਂ ‘ਚੱਕ ਨਾਨਕੀ’ ਰੱਖਿਆ। 1689 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਾ ਨਾਂ ਬਦਲ ਕੇ ‘ਅਨੰਦਪੁਰ’ ਕਰ ਦਿੱਤਾ ਅਤੇ ਪਿੱਛੋਂ ਇਸ ਦਾ ਹੋਰ ਵਿਸਥਾਰ ਕਰਕੇ ਇਸ ਵਿੱਚ ਪੰਜ ਕਿਲ÷ ੇ ਲੋਹਗੜ÷ , ਹੋਲਗੜ÷ , ਫ਼ਤਿਹਗੜ÷ , ਅਨੰਦਗੜ÷ ਅਤੇ ਕੇਸਗੜ÷ ਤਿਆਰ ਕੀਤੇ। ਅੰਮ੍ਰਿਤ ਛਕਾਉਣ ਦੀ ਰਸਮ ਵੀ ਇੱਥੋਂ ਹੀ ਆਰੰਭ ਕੀਤੀ ਅਤੇ ਏਸੇ ਲਈ ਇਸ ਨੂੰ ‘ਖ਼ਾਲਸੇ ਦੀ ਜਨਮ-ਭੂਮੀ’ ਆਖਿਆ ਜਾਂਦਾ ਹੈ। ਸਿੱਖਾਂ ਦੇ ਪੰਜ ਤਖ਼ਤਾਂ ਅਕਾਲ ਤਖ਼ਤ ਸਾਹਿਬ, ਪਟਨਾ ਸਾਹਿਬ, ਕੇਸਗੜ÷ ਸਾਹਿਬ, ਹਜ਼ੂਰ ਸਾਹਿਬ ਅਤੇ ਦਮਦਮਾ ਸਾਹਿਬ ਵਿੱਚੋਂ ਇਸ ਨੂੰ ਇੱਕ ਤਖ਼ਤ ਕੇਸਗੜ÷ ਸਾਹਿਬ ਹੋਣ ਦਾ ਰੁਤਬਾ ਹਾਸਲ ਹੈ। ਗੁਰੂ ਗੋਬਿੰਦ ਸਿੰਘ ਜੀ 27 ਸਾਲ ਅਨੰਦਪੁਰ ਵਿਖੇ ਰਹੇ।
ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ 15 ਰਾਗਾਂ (ਗਉੜੀ, ਆਸਾ, ਦੇਵਗਂਧਾਰੀ, ਬਿਹਾਗੜਾ, ਸੋਰਠਿ, ਧਨਾਸਰੀ, ਜੈਤਸਰੀ, ਤੋਡੀ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ, ਬਸੰਤ, ਸਾਰੰਗ ਤੇ ਜੈਜਾਵਤੀ) ਵਿੱਚ ਹੈ। ਸਾਰੀ ਬਾਣੀ ਵਿੱਚ 69 ਸ਼ਬਦ ਅਤੇ 57 ਸਲੋਕ ਹਨ। ਉਨ÷ ਾਂ ਦੀ ਬਾਣੀ ਵਿੱਚ ਤਿਆਗ, ਵੈਰਾਗ, ਵਿਨਾਸ਼, ਸਦਾਚਾਰ, ਅਣਖ, ਅਤੇ ਗੌਰਵਤਾ ਦਾ ਉਪਦੇਸ਼ ਹੈ। ਇਸ ਦੇ ਨਾਲ ਹੀ ਇਸ ਵਿੱਚ ਮਨੁੱਖੀ ਜੀਵਨ ਦੀਆਂ ਖ਼ੁਸ਼ੀਆਂ, ਗਮੀਆਂ, ਦੁੱਖ, ਸੁੱਖ, ਮਾਨ, ਅਭਿਮਾਨ, ਨਿੰਦਾ ਅਤੇ ਉਸਤਤ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਮਿਲਦਾ ਹੈ। ਗੁਰੂ ਜੀ ਦੀ ਬਾਣੀ ਦੀ ਪ੍ਰਧਾਨ ਸੁਰ ਭਗਤੀ ਭਾਵਨਾ ਵਾਲੀ ਹੈ ਅਤੇ ਇਸ ਵਿੱਚ ਰੱਬੀ ਰਜ਼ਾ ਵਿੱਚ ਰਹਿਣ, ਨਿਮਰਤਾ ਅਤੇ ਸ਼ਾਂਤੀ ਦਾ ਸੰਦੇਸ਼ ਹੈ। ਆਪਣੀ ਬਾਣੀ ਵਿੱਚ ਗੁਰੂ ਜੀ ਨੇ ਮਨੁੱਖ ਅਤੇ ਆਤਮਾ ਲਈ ਬਹੁਤ ਖ਼ੂਬਸੂਰਤ ਤਸ਼ਬੀਹਾਂ ਦੀ ਵਰਤੋਂ ਕੀਤੀ ਹੈ, ਜਿਵੇਂ ਮਨੁੱਖੀ ਲਾਲਸਾ ‘ਮੱਛੀ ਦਾ ਜਾਲ਼’ ਹੈ, ਮਨੁੱਖੀ ਜੀਵਨ ‘ਪਾਣੀ ਦਾ ਬੁਲਬੁਲਾ’ ਤੇ ‘ਬਾਲੂ ਦੀ ਰੇਤ’ ਦੀ ਨਿਆਈਂ ਹੈ ਅਤੇ ਜ਼ਿੰਦਗੀ ਦੇ ਭੋਗ-ਮੋਖ ਤੇ ਸੁੱਖ-ਸੁਆਦ ‘ਬੱਦਲ਼ ਦੀ ਛਾਇਆ’ ਸਮਾਨ ਹਨ। ਸਾਰੀ ਬਾਣੀ ਸਮਾਜ ਵਿੱਚ ਵਰਤੀ ਜਾਂਦੀ ਪ੍ਰਚੱਲਤ ਭਾਸ਼ਾ ਵਿੱਚ ਹੈ ਜੋ ਸਿੱਧੀ, ਸਾਦੀ, ਸੰਖੇਪ ਅਤੇ ਸੱਭਨਾਂ ਦੀ ਸਮਝ ਵਿਚ ਆਉਣ ਵਾਲੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਣ ਤੋਂ ਕੋਈ ਸੌ ਸਾਲ ਬਾਅਦ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਆਪ ਜੀ ਦੀ ਸਮੁੱਚੀ ਬਾਣੀ ਵਿੱਚੋਂ ਤਿਆਗ, ਸੰਜਮ, ਤੇ ਸੰਤੋਖੀ ਜੀਵਨ ਜਿਊਣ ਦੀ ਸਿੱਖਿਆ ਮਿਲ਼ਦੀ ਹੈ। ਫਿਰ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਤਲੇ 57 ਸਲੋਕਾਂ, ਜਿਨ÷ ਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ‘ਭੋਗ ਦੇ ਸਲੋਕ’ ਵੀ ਕਿਹਾ ਜਾਂਦਾ ਹੈ, ਵਿੱਚ ਗੁਰੂ ਜੀ ਦੀ ਜੀਵਨ ਫ਼ਿਲਾਸਫ਼ੀ, ਸਿੱਖਿਆ ਤੇ ਸਿਧਾਂਤ ਦਾ ‘ਤੱਤਸਾਰ’ ਜਾਂ ‘ਨਿਚੋੜ’ ਆਖਿਆ ਜਾ ਸਕਦਾ ਹੈ। ਮਨੁੱਖੀ ਜੀਵਨ ਦੀ ਸੱਭ ਤੋਂ ਮਹਾਨ ਤੇ ਪ੍ਰਭਾਵਸ਼ਾਲੀ ਫ਼ਿਲਾਸਫ਼ੀ ਇਨ÷ ਾਂ ਸਲੋਕਾਂ ਵਿੱਚ ਦਰਜ ਹੈ। ਉਦਾਹਰਣ ਵਜੋਂ, ਦੋ ਸਲੋਕ ਇਸ ਪ੍ਰਕਾਰ ਹਨ :
ਉਸਤਤਿ ਨਿੰਦਿਆ ਨਾਹਿ ਜਿਹਿ, ਕੰਚਨ ਲੋਹ ਸਮਾਨ॥
ਕਹੁ ਨਾਨਕ ਸੁਨ ਰੇ ਮਨਾ, ਮੁਕਤ ਤਾਹਿ ਤੈ ਜਾਨ॥

ਭੈਅ ਕਾਹੂ ਕਉ ਦੇਤ ਨਹਿ, ਨਹਿ ਭੈਅ ਮਾਨਤ ਆਨ॥
ਕਹੁ ਨਾਨਕ ਸੁਣ ਰੇ ਮਨਾ, ਗਿਆਨੀ ਤਾਹਿ ਬਖਾਨ॥
……

RELATED ARTICLES
POPULAR POSTS