Breaking News
Home / ਪੰਜਾਬ / ਪੰਜਾਬ ਦੇ ਪੰਜ ਆਗੂਆਂ ਦੀ ਭਾਜਪਾ ਕੋਰ ਗਰੁੱਪ ਤੋਂ ਛੁੱਟੀ

ਪੰਜਾਬ ਦੇ ਪੰਜ ਆਗੂਆਂ ਦੀ ਭਾਜਪਾ ਕੋਰ ਗਰੁੱਪ ਤੋਂ ਛੁੱਟੀ

article42348ਕਮਲ ਸ਼ਰਮਾ ਗੁੱਟ ਨੂੰ ਦਿੱਤਾ ਝਟਕਾ, ਚਾਰ ਆਗੂ ਕੀਤੇ ਬਾਹਰ
ਚੰਡੀਗੜ੍ਹ : ਪੰਜਾਬ ਦੇ ਪੰਜ ਸੀਨੀਅਰ ਆਗੂਆਂ ਨੂੰ ਭਾਜਪਾ ਕੋਰ ਗਰੁੱਪ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਚਾਰ ਸਿੱਧੇ ਤੌਰ ‘ਤੇ ਪੰਜਾਬ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਗੁੱਟ ਤੋਂ ਹਨ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪ੍ਰਦੇਸ਼ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਕੋਰ ਗਰੁੱਪ ਦੀ ਬੈਠਕ ਬੁਲਾਈ ਸੀ ਪ੍ਰੰਤੂ ਇਸ ‘ਚ ਇਨ੍ਹਾਂ ਪੰਜ ਆਗੂਆਂ ਨੂੰ ਸੱਦਾ ਪੱਤਰ ਨਹੀਂ ਭੇਜਿਆ ਗਿਆ ਸੀ। ਤਦ ਇਹ ਸਪੱਸ਼ਟ ਹੋਇਆ ਕਿ ਪ੍ਰਦੇਸ਼ ਪ੍ਰਧਾਨ ਵੱਲੋਂ ਭੇਜੀ ਸੂਚੀ ‘ਤੇ ਪਾਰਟੀ ਦੀ ਕੇਂਦਰੀ ਕਮੇਟੀ ਨੇ ਮੋਹਰ ਲਗਾਉਂਦੇ ਹੋਏ ਪੰਜ ਮੈਂਬਰਾਂ ਨੂੰ ਕੋਰ ਗਰੁੱਪ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਨ੍ਹਾਂ ‘ਚ ਭਾਜਪਾ ਵਿਧਾਇਕ ਦਲ ਦੇ ਉਪ ਨੇਤਾ ਅਤੇ ਕੈਬਨਿਟ ਮੰਤਰੀ ਅਨਿਲ ਜੋਸ਼ੀ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਸਾਬਕਾ ਸੰਸਦ ਮੈਂਬਰ ਗੁਰਚਰਨ ਕੌਰ, ਪ੍ਰਦੇਸ਼ ਜਨਰਲ ਸਕੱਤਰ ਰਾਕੇਸ਼ ਰਾਠੌਰ ਤੇ ਜਗਤਾਰ ਸੈਣੀ ਸ਼ਾਮਲ ਹਨ। ਰਾਕੇਸ਼ ਰਾਠੌਰ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਨਵੇਂ ਪ੍ਰਦੇਸ਼ ਪ੍ਰਧਾਨ ਵੱਲੋਂ ਆਪਣੀ ਨਵੀਂ ਟੀਮ ਗਠਿਤ ਕੀਤੀ ਜਾਏਗੀ ਅਤੇ ਕੋਰ ਗਰੁੱਪ ਦਾ ਵੀ ਪੁਨਰਗਠਨ ਹੋਏਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਮੰਗਲਵਾਰ ਨੂੰ ਹੋਈ ਕੋਰ ਗਰੁੱਪ ਦੀ ਬੈਠਕ ਸਬੰਧੀ ਕੋਈ ਸੂਚਨਾ ਨਹੀਂ ਸੀ। ਉਨ੍ਹਾਂ ਨੂੰ ਪਹਿਲੇ ਦੀ ਤਰ੍ਹਾਂ ਪਾਰਟੀ ਦਫ਼ਤਰ ਤੋਂ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ। ਇਸ ਦੌਰਾਨ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਵੀ ਕੋਰ ਗਰੁੱਪ ਵਿਚ ਸ਼ਾਮਲ ਕਰਨ ਦੇ ਲਈ ਕੇਂਦਰੀ ਕਮੇਟੀ ਦੇ ਕੋਲ ਪੈਰਵਾਈ ਕੀਤੀ ਗਈ ਹੈ। 16 ਮੈਂਬਰੀ ਕੋਰ ਗਰੁੱਪ ਦੇ ਹੁਣ ਵਿਜੇ ਸਾਂਪਲਾ ਦੇ ਇਲਾਵਾ ਭਾਜਪਾ ਵਿਧਾਇਕ ਦਲ ਦੇ ਨੇਤਾ ਭਗਤ ਚੁੰਨੀ ਲਾਲ, ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਸਾਬਕਾ ਸੰਸਦ ਮੈਂਬਰ ਤੇ ਕੌਮੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਕੌਮੀ ਸਕੱਤਰ ਤਰੁਣ ਚੁੱਘ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਪ੍ਰਧਾਨ ਬ੍ਰਿਜ ਲਾਲ ਰਿਣਵਾ, ਪ੍ਰੋ. ਰਜਿੰਦਰ ਭੰਡਾਰੀ, ਅਸ਼ਵਨੀ ਸ਼ਰਮਾ, ਕਮਲ ਸ਼ਰਮਾ ਅਤੇ ਪ੍ਰਦੇਸ਼ ਸੰਗਠਨ ਮਹਾਮੰਤਰੀ ਦਿਨੇਸ਼ ਕੁਮਾਰ ਰਹਿ ਗਏ ਹਨ।

Check Also

ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ

  ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …