ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਦਿਨੀ 10 ਜੂਨ ਨੂੰ ਨੌਰਥ ਅਮਰੀਕਨ ਸਿੱਖ ਲੀਗ ਚੈਰੀਟੇਬਲ ਫਾਊਂਡੇਸ਼ਨ ਟੋਰਾਂਟੋ ਵਲੋਂ ਫੋਰਟ ਮੈਕਮਰੀ ਵਿਚ ਭਿਆਨਕ ਅੱਗ ਨਾਲ ਹੋਏ ਨੁਕਸਾਨ ਕਾਰਨ ਪੀੜਤਾਂ ਦੀ ਸਹਾਇਤਾ ਵਾਸਤੇ 5000 ਡਾਲਰ ਦਿੱਤਾ ਗਿਆ। ਬਰੈਂਪਟਨ ਵਿਖੇ ਐਮ ਪੀ ਪੀ ਹਰਿੰਦਰ ਮੱਲੀ ਦੇ ਦਫਤਰ ਵਿਚ ਕੈਨੇਡੀਅਨ ਰੈਡ ਕਰਾਸ ਸੰਸਥਾ ਤੋਂ ਸੋਨੀਆ ਜੀ ਨੂੰ ਸਿੱਖ ਲੀਗ ਦੇ ਪ੍ਰਧਾਨ ਸੁਰਿੰਦਰ ਸਿੰਘ ਸੰਧੂ ਅਤੇ ਬਾਕੀ ਮੈਂਬਰ ਸਹਿਬਾਨ ਵਲੋਂ ਇਹ ਸਹਾਇਤਾ ਚੈਕ ਰਾਹੀਂ ਅਦਾ ਕੀਤੀ ਗਈ। ਫੋਰਟ ਮੈਕਮਰੀ ਵਿਚ ਅਗਜਨੀ ਦੀ ਘਟਨਾ ਨੇ ਓਥੋਂ ਦੇ ਜਨਜੀਵਨ ਨੂੰ ਹਿਲਾ ਕੇ ਰੱਖ ਦਿਤਾ ਹੈ, ਇਹ ਮਾਇਕ ਮਦਦ ਮਿਲਣ ਤੇ ਰੈਡ ਕਰਾਸ ਵਲੋਂ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਕੀਤਾ ਗਿਆ । ਜ਼ਿਕਰਯੋਗ ਹੈ ਕਿ ਨੌਰਥ ਅਮਰੀਕਨ ਸਿੱਖ ਲੀਗ ਬੀਤੇ ਕਈ ਸਾਲਾਂ ਤੋਂ ਵੱਖ ਵੱਖ ਮੌਕਿਆਂ ‘ਤੇ ਵੱਖ ਵੱਖ ਸੰਸਥਾਵਾਂ ਨੂੰ ਮਾਇਕ ਸਹਾਇਤਾ ਦੇਣ ਲਈ ਕਾਰਜਸ਼ੀਲ ਹੈ ਜਿਸ ਸਦਕਾ ਬਹੁਤ ਸਾਰੇ ਲੋਕਾਂ ਨੂੰ ਸਿਹਤ, ਪੜ੍ਹਾਈ ਅਤੇ ਅਨਾਜ ਵਾਸਤੇ ਮਦਦ ਮਿਲ ਰਹੀ ਹੈ। ਪੰਜਾਬ ਵਿਚ ਹਰ ਸਾਲ ਅੱਖਾਂ ਦੇ ਮੁਫਤ ਇਲਾਜ ਲਈ ਪ੍ਰਬੰਧ ਕੀਤੇ ਜਾਂਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …