Breaking News
Home / ਕੈਨੇਡਾ / ਸਾਬਕਾ ਫੌਜੀ ਕਰਮਚਾਰੀਆਂ ਦੀ ਕਮੇਟੀ ਦੀ ਮੀਟਿੰਗ

ਸਾਬਕਾ ਫੌਜੀ ਕਰਮਚਾਰੀਆਂ ਦੀ ਕਮੇਟੀ ਦੀ ਮੀਟਿੰਗ

ਬਰੈਂਪਟਨ : ਪਿਛਲੇ ਦਿਨੀਂ ਸੀਨੀਅਰਜ਼ ਵੈਟਰਨਜ਼ ਅਸੋਸੀਏਸ਼ਨ ਆਫ ਉਨਟਾਰੀਓ ਦੀ ਕਮੇਟੀ ਦੀ ਮੀਟਿੰਗ ਬਰੈਂਪਟਨ ਵਿਖੇ ਢਾਬਾ ਐਕਸਪਰੈਸ ਰੈਸਟੋਰੈਂਟ ਵਿੱਚ ਹੋਈ ਜਿਸਦੀ ਪ੍ਰਧਾਨਗੀ ਰੀਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਕੀਤੀ। ਸਭ ਤੋਂ ਪਹਿਲਾਂ ਬਰਗੇਡੀਅਰ ਸਾਹਿਬ ਨੇ ਸਭ ਨੂੰ ਜੀ ਆਇਆਂ ਆਖਿਆ। ਪਿਛਲੇ ਸਾਲ 14 ਫਰਵਰੀ ਨੂੰ ਪੁਲਵਾਮਾ ਵਿਖੇ ਸ਼ਹੀਦ ਹੋਏ ਸੁਰੱਖਿਆ ਕਰਮਚਾਰੀਆਂ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਭ ਤੋਂ ਪਹਿਲਾਂ ਇਹ ਫੈਸਲਾ ਕੀਤਾ ਗਿਆ ਕਿ ਸਾਲਾਨਾ ਪਿਕਨਿਕ ਇਸ ਸਾਲ ਜੁਲਾਈ ਵਿੱਚ ਕੀਤੀ ਜਾਵੇ। ਪਰ ਇਸਦੀ ਤਾਰੀਖ ਅਗਲੀ ਜਨਰਲ ਬਾਡੀ ਮੀਟਿੰਗ ਵਿੱਚ ਨਿਯੁਕਤ ਕੀਤੀ ਜਾਵੇਗੀ ਜਦ ਸਾਰੇ ਮੈਂਬਰ ਹਾਜ਼ਰ ਹੋਣਗੇ। ਬਰਗੇਡੀਅਰ ਸਾਹਿਬ ਨੇ ਫੌਜੀ ਅਜਾਇਬ ਘਰ ਅਤੇ ਕੈਨੇਡਾ ਫਲੈਗ ਡੇ ‘ਤੇ ਵੀ ਚਾਨਣਾ ਪਾਇਆ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਉਨਟੈਰੀਓ ਸਰਕਾਰ ਸਾਬਕਾ ਫੌਜੀਆਂ ਨੂੰ ਕਾਰਾਂ ਲਈ ਖਾਸ ਕਿਸਮ ਦੀਆਂ ਨੰਬਰ ਪਲੇਟਾਂ ਦੇ ਰਹੀ ਹੈ ਲੋੜ ਬੰਦ ਸਾਬਕਾ ਫੌਜੀ ਇਹ ਪਲੇਟਾਂ ਲੈ ਸਕਦੇ ਹਨ ਪਰ ਨੰਬਰ ਪਲੇਟ ਲੈਣ ਲਈ ਸਾਡੇ ਨਾਲ ਸੰਪਰਕ ਕਰਨਾ ਜ਼ਰੂਰੀ ਹੈ। ਅਗਲੀ ਜਨਰਲ ਬਾਡੀ ਮੀਟਿੰਗ ਵਿੱਚ ਇਸ ਗੱਲ ‘ਤੇ ਵੀ ਵਿਚਾਰ ਕੀਤੀ ਜਾਵੇਗੀ ਕਿ ਵਿਆਹ ਸ਼ਾਦੀਆਂ ਤੇ ਹੋ ਰਹੇ ਫਜ਼ੂਲ ਖਰਚੇ ਨੂੰ ਕਿਸ ਤਰ੍ਹਾਂ ਘੱਟ ਕੀਤਾ ਜਾਵੇ ਅਤੇ ਉਹੀ ਪੈਸਾ ਬੱਚਿਆਂ ਦੀ ਪੜ੍ਹਾਈ ਤੇ ਖਰਚ ਕੀਤਾ ਜਾਵੇ। ਬਰਗੇਡੀਅਰ ਸਾਹਿਬ ਨੇ ਇਹ ਵੀ ਸੁਝਾ ਦਿੱਤਾ ਕਿ ਸਾਰੇ ਸਾਬਕਾ ਫੌਜੀ ਕਰਮਚਾਰੀ ਮਿਲ ਜੁਲ ਕੇ ਰਹਿਣ ਤਾਂ ਕਿ ਔਖੇ ਵੇਲੇ ਇੱਕ ਦੂਜੇ ਦੀ ਸਹਾਇਤਾ ਕੀਤੀ ਜਾ ਸਕੇ। ਕੁਝ ਸਾਬਕਾ ਫੌਜੀ ਕਰਮਚਾਰੀ ਸਿਆਣੀ ਉਮਰ ਹੋਣ ਕਰਕੇ ਚੱਲ ਫਿਰ ਨਹੀਂ ਸਕਦੇ ਅਤੇ ਹਰ ਸਾਲ ਇੰਡੀਆ ਨੂੰ ਲਾਈਫ ਸਰਟੀਫੀਕੇਟ ਭੇਜਦੇ ਹਨ ਅਤੇ ਕਈ ਸਾਲਾਂ ਤੋਂ ਇੰਡੀਆ ਨਹੀਂ ਗਏ। ਅਜਿਹੇ ਵਿਅਕਤੀ 15 ਅਪਰੈਲ ਤੋਂ ਮਗਰੋਂ ਅਪਣਾ ਵੇਰਵਾ ਜਨਰਲ ਸੈਕਟਰੀ ਸਾਹਿਬ ਨੂੰ ਹੇਠ ਲਿਖੇ ਨੰਬਰ ‘ਤੇ ਭੇਜ ਦੇਣ ਤਾਂ ਕਿ ਉਹਨਾਂ ਬਾਰੇ ਕੁੱਝ ਵਿਚਾਰ ਕੀਤੀ ਜਾ ਸਕੇ। ਚੰਡੀਗੜ੍ਹ ਵਿੱਚ ਸਾਬਕਾ ਫੌਜੀ ਕਰਮਚਾਰੀਆਂ ਦੀ ਇੱਕ ਸੰਸਥਾ ਹੈ ਜਿਸਦਾ ਨਾਮ ਹੈ ‘ਸਾਂਝਾ ਮੋਰਚਾ’। ਉਸ ਸੰਸਥਾ ਦੇ ਜਨਰਲ ਸੈਕਟਰੀ ਸਾਹਿਬ ਕਰਨਲ ਚਰਨਜੀਤ ਸਿੰਘ ਖੇੜਾ ਪਿਛਲੇ ਦਿਨੀਂ ਕੈਨੇਡਾ ਆਏ ਸਨ। ਸੀਨੀਅਰਜ਼ ਵੈਟਰਨਜ਼ ਐਸੋਸੀਏਸ਼ਨ ਆਫ ਉਨਟੈਰੀਓ ਕੈਨੇਡਾ ਦੀ ਕਮੇਟੀ ਨੇ ਉਹਨਾਂ ਨੂੰ ਸੱਦਾ ਦਿੱਤਾ ਕਿ ਉਹ ਆਕੇ ਆਪਣੀ ਸੰਸਥਾ ਬਾਰੇ ਜਾਣਣਕਾਰੀ ਦੇਣ। ਉਹਨਾਂ ਨੇ ਆ ਕੇ ਅਪਣੀ ਸੰਸਥਾ ਬਾਰੇ ਕਮੇਟੀ ਮੈਂਬਰਾਂ ਨੂੰ ਜਾਣੂ ਕਰਵਾਇਆ। ਬਰਗੇਡੀਅਰ ਹੀਰ ਸਾਹਿਬ ਨੇ ਕਰਨਲ ਚਰਨਜੀਤ ਸਿੰਘ ਖੇੜਾ ਨੂੰ ਸੀਨੀਅਰਜ਼ ਵੈਟਰਨਜ਼ ਐਸੋਸੀਏਸ਼ਨ ਆਫ ਉਨਟੈਰੀਓ ਕੈਨੇਡਾ ਵੱਲੋਂ ਪਲੈਕ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਸੰਸਥਾ ਦੇ ਆਨਰੇਰੀ ਡਾਇਰੈਕਟਰ ਦੀ ਪਦਵੀ ਦਿੱਤੀ। ਕਰਨਲ ਖੇੜਾ ਨੇ ਖੁਸ਼ ਹੋ ਕੇ ਸਭ ਦਾ ਧੰਨਵਾਦ ਕੀਤਾ ਅਤੇ ਯਕੀਨ ਦੁਆਇਆ ਕਿ ਸਾਡੀਆਂ ਸਮੱਸਿਆਵਾਂ ਨੂੰ ਆਰਮੀ ਹੈਡਕੁਆਟਰ ਤੱਕ ਪਹੁੰਚਾਇਆ ਜਾਵੇਗਾ। ਅਖੀਰ ਵਿਚ ਪ੍ਰੀਤੀ ਭੋਜਨ ਨਾਲ ਕਮੇਟੀ ਦੀ ਮੀਟਿੰਗ ਦੀ ਸਮਾਪਤੀ ਹੋਈ। ਕਈ ਪਰਿਵਾਰਾਂ ਦੇ ਬਜ਼ੁਰਗਾਂ ਨੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧਾਂ ਵਿੱਚ ਹਿੱਸਾ ਲਿਆ ਹੈ। ਉਹਨਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਅਪਣੇ ਬਜ਼ੁਰਗਾਂ ਬਾਰੇ ਸਾਨੂੰ ਜਾਣਕਾਰੀ ਦੇਣ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਲੈ.ਕ.ਨਰਵੰਤ ਸਿੰਘ ਸੋਹੀ (ਮੀਤ ਪਰਧਾਨ) 905-741-2666, ਕੈ.ਰਣਜੀਤ ਸਿੰਘ ਧਾਲੀਵਾਲ (ਜਨਰਲ ਸੈਕਟਰੀ) 647-760-9001

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …