Breaking News
Home / ਕੈਨੇਡਾ / ਕੈਨੇਡਾ ਦੇ ਪਹਿਲੇ ਸਿੱਖ ਸ਼ਹੀਦ ਬੁੱਕਮ ਸਿੰਘ ਦੀ ਯਾਦ ਵਿੱਚ ਹੋਇਆ ਸ਼ਰਧਾਂਜਲੀ ਸਮਾਗਮ

ਕੈਨੇਡਾ ਦੇ ਪਹਿਲੇ ਸਿੱਖ ਸ਼ਹੀਦ ਬੁੱਕਮ ਸਿੰਘ ਦੀ ਯਾਦ ਵਿੱਚ ਹੋਇਆ ਸ਼ਰਧਾਂਜਲੀ ਸਮਾਗਮ

ਟੋਰਾਂਟੋ/ਬਲਜਿੰਦਰ ਸੇਖਾ, ਸੁਖਦੇਵ ਸਿੰਘ ਢਿੱਲੋਂ : ਟੋਰਾਂਟੋ ਤੋਂ ਤਕਰੀਬਨ 100 ਕਿਲੋਮੀਟਰ ਦੂਰ ਇਸ ਐਤਵਾਰ ਨੂੰ Kitchener ਸ਼ਹਿਰ ਵਿਖੇ Remembrance Dayઠਨੂੰ ਮੁੱਖ ਰੱਖਦਿਆਂ ਪਹਿਲੇ ਸਿੱਖ ਵਾਰ ਹੀਰੋ ਸ. ਬੁੱਕਮ ਸਿੰਘ ਦੇ ਮਾਣ ਵਿੱਚ ਇੱਕ ਪ੍ਰਭਾਵਸਾਲੀ ਸਰਧਾਂਜਲੀ ਸਮਾਗਮ Mount Hope Cemeteryઠਵਿਖੇ ਹਰ ਸਾਲ ਦੀ ਤਰ੍ਹਾਂ ਰੱਖਿਆ ਗਿਆ। ਸਰਦਾਰ ਬੁੱਕਮ ਸਿੰਘ, ਉਹਨਾਂ 9 ਸਿੱਖ ਸਿਪਾਹੀਆਂ ਵਿੱਚੋ ਇੱਕ ਸਨ ਜਿਨ੍ਹਾਂ Canadian Army ਵਲੋਂ World War A ਵਿੱਚ ਭਾਗ ਲਿਆ। ਇਸ ਸਮਾਗਮ ਵਿੱਚ Canadian Armyઠ ਦੀਆਂ ਵੱਖ ਵੱਖ ਟੁੱਕੜੀਆਂ Canadian veterans organisations, Indian Ex servicemen , RCMP, Toronto Police , Local Police , ਤਿੰਨਾਂ ਸਰਕਾਰਾਂ ਦੇ ਚੁਣੇ ਹੋਏ ਨੁਮਾਇੰਦੇ, ਸਿੱਖ ਮੋਟਰਸਾਇਕਲ ਕਲੱਬ ਆਫ ਉਨਟਾਰਿਉ, ਵੱਖ-ਵੱਖ ਸਿੱਖ ਸੰਸਥਾਵਾਂ, ਸਿੱਖ ਪਰਿਵਾਰਾਂ ਤੇ ਸਮਾਜ ਦੇ ਬਾਕੀ ਵਰਗਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਸ. ਬੁੱਕਮ ਸਿੰਘ ਦੇ ਜੀਵਨ ਸੰਬੰਧੀ ਵੇਰਵਿਆ ਤੋਂ ਪਤਾ ਚੱਲਦਾ ਹੈ, ਉਹਨਾਂ ਦਾ ਜਨਮ 05 ਦਸੰਬਰ 1893 ਨੂੰ ਪੰਜਾਬ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਉੱਘੇ ਪਿੰਡ ਮਾਹਿਲਪੁਰ ਵਿੱਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸ. ਬਦਨ ਸਿੰਘ ਤੇ ਮਾਤਾ ਦਾ ਨਾਮ ਚੰਦੀ ਕੌਰ ਸੀ। ਉਹਨਾਂ ਦਾ ਵਿਆਹ ਕੇਵਲ ਦਸ ਸਾਲ ਦੀ ਉਮਰ ਵਿੱਚ ਜਲੰਧਰ ਜ਼ਿਲ੍ਹੇ ਦੇ ਜਮਸ਼ੇਰ ਪਿੰਡ ਦੀ ਪ੍ਰੀਤਮ ਕੌਰ ਨਾਲ 1903 ਵਿੱਚ ਹੋਇਆ। ਸੰਨ 1907 ਨੂੰ ਕੇਵਲ 14 ਸਾਲ ਦੀ ਉਮਰ ਵਿੱਚ ਉਹ ਕਨੇਡਾ ਦੇ ਸੁਬੇ ਬੀ .ਸੀ . ਵਿੱਚ ਪਹੁੰਚੇ । ਜਿੱਥੋ ਪੰਜ ਸਾਲ ਬਾਅਦ ਉਹ 1912 ਨੂੰ Ontario ਵਿੱਚ ਆ ਗਿਆ। ਕਨੇਡਾ ਬਰਤਾਨਵੀ ਰਾਜ ਦਾ ਇੱਕ ਮੈਂਬਰ ਹੋਣ ਨਾਤੇ 05 ਅਗਸਤ 1914 ਨੂੰ ਪਹਿਲੀ ਵਰਲਡ ਵਾਰ ਵਿੱਚ ਦਾਖਲ ਹੋ ਗਿਆ। ਸਰਦਾਰ ਬੁੱਕਮ ਸਿੰਘ 22 ਸਾਲ ਦੀ ਉਮਰ ਵਿੱਚ 23 ਅਪ੍ਰੈਲ 1915 ਨੂੰ ਕਨੇਡੀਅਨ ਫੋਜ ਵਿੱਚ ਭਰਤੀ ਹੋ ਗਏ । ਉਹਨਾਂ ਨੂੰ EI Canadian Arm Forces ਵਿੱਚ ਟ੍ਰੇਨਿੰਗ ਲਈ ਭੇਜਿਆ ਗਿਆ। ਟਰੇਨਿੰਗ ਤੋਂ ਬਾਅਦ 27 ਅਗਸਤ 1915 ਨੂੰ ਉਹ ਇੰਗਲੈਂਡ ਪਹੁੰਚ ਗਏ । ਜਿੱਥੋਂ 21 ਜਨਵਰੀ 1916 ਨੂੰ ਫਰਾਂਸ ਵਿਖੇ ਲੜਾਈ ਦੇ ਮੈਦਾਨ ਵਿੱਚ ਭੇਜ ਦਿੱਤਾ ਗਿਆ। ਜਿੱਥੇ 02 ਜੂੰਨ 1916 ਨੂੰ ਬੰਬ ਦਾ ਇੱਕ ਟੁਕੜਾ ਸਿਰ ਵਿੱਚ ਲੱਗਣ ਕਾਰਣ ਉਹ ਫੱਟੜ ਹੋ ਗਏ। ਇੱਕ ਮਹੀਨੇ ਦੇ ਇਲਾਜ ਤੋਂ ਬਾਅਦ ਉਹ ਫਿਰ ਜੰਗ ਦੇ ਮੈਦਾਨ ਵਿੱਚ ਚਲੇ ਗਏ। ਲੜਾਈ ਦੌਰਾਨ 24 ਜੁਲਾਈ 1916 ਨੂੰ ਉਹ ਦੁਬਾਰਾ ਫੱਟੜ ਹੋ ਗਏ। ਇੰਗਲੈਂਡ ਦੇ ਮਾਨਚੈਸਟਰ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਹੋਇਆ ਤੇ ਫਿੱਟ ਹੋਣ ਤੋਂ ਬਾਅਦ ਫਰਾਂਸ ਜਾਣ ਦੀ ਉਡੀਕ ਕਰਨ ਲੱਗੇ। ਪਰ ਇਸ ਉਡੀਕ ਦੌਰਾਨ ਹੀ ਉਹ ਟੀਬੀ (Tuberculosis) ਦੀ ਬੀਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਏ ਤੇ ਉਹਨਾਂ ਨੂੰ ਵਾਪਸ ਕਨੇਡਾ ਭੇਜ ਦਿੱਤਾ ਗਿਆ । ਇੱਥੇ ਪਹੁੰਚਣ ਤੋਂ ਬਾਅਦ ਇਹਨਾਂ ਦਾ ਇਲਾਜ ਕਿਚਨਰ ਦੇ Freeport military hospitalઠਵਿੱਚ ਸ਼ੁਰੂ ਹੋਇਆ, ਪਰ ਇਲਾਜ ਦੌਰਾਨ ਹੀ ਉਹਨਾਂ ਨੇ 27 ਅਗਸਤ 1919 ਨੂੰ ਆਪਣਾ ਆਖਰੀ ਸਾਹ ਇਸੇ ਹਸਪਤਾਲ ਵਿੱਚ ਲਿਆ।
ਇੱਥੇ ਹੀ ਉਹਨਾਂ ਨੂੰ Mount Hope cemetery ਵਿੱਚ ਦਫ਼ਨਾਇਆ ਗਿਆ। ਉਹਨਾਂ ਦੀ ਕਬਰ ਜੋ ਪੂਰੇ ਕਨੇਡਾ ਵਿੱਚ ਪਹਿਲੀ ਸੰਸਾਰ ਜੰਗ ਵਿੱਚ ਭਾਗ ਲੈਣ ਵਾਲੇ ਕਨੇਡੀਅਨ ਸਿੱਖ ਸਿਪਾਹੀ ਦੀ ਕਬਰ ਵਜੋ ਜਾਣੀ ਜਾਂਦੀ ਹੈ। ਹਰ ਸਾਲ Remembrance Day ਤੋਂ ਆਉਣ ਵਾਲੇ ਪਹਿਲੇ ਐਤਵਾਰ ਨੂੰ ਇਸ ਸਿੱਖ ਵਾਰ ਹੀਰੋ ਦੇ ਮਾਣ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਹੁੰਦਾ ਹੈ। ਪੇਸ਼ ਹਨ ਉਸ ਦਿਨ ਦੀਆਂ ਕੁੱਝ ਤਸਵੀਰਾਂ ਜੋ ਇਸ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਗਮ ਨੂੰ ਬਿਆਨ ਕਰਦੀਆਂ ਹਨ।

 

 

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …