22.1 C
Toronto
Friday, September 11, 2026
spot_img
Homeਕੈਨੇਡਾਕਾਫ਼ਲੇ ਦੀ ਮਈ ਮੀਟਿੰਗ ਰੰਗਮੰਚ ਅਤੇ ਕਲਾ ਨੂੰ ਸਮਰਪਿਤ ਹੋਵੇਗੀ

ਕਾਫ਼ਲੇ ਦੀ ਮਈ ਮੀਟਿੰਗ ਰੰਗਮੰਚ ਅਤੇ ਕਲਾ ਨੂੰ ਸਮਰਪਿਤ ਹੋਵੇਗੀ

ਕਾਫ਼ਲੇ ਦੀ ਮਈ ਮੀਟਿੰਗ ਰੰਗਮੰਚ ਅਤੇ ਕਲਾ ਨੂੰ ਸਮਰਪਿਤ ਹੋਵੇਗੀਬਰੈਂਪਟਨ/ਬਿਊਰੋ ਨਿਊਜ਼
ਸਾਹਿਤਕ ਸੰਸਥਾ, ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ, ਦੀ ਮਈ ਮਹੀਨੇ ਦੀ ਮਿਲਣੀ ਆਉਂਦੇ ਸ਼ਨੀਵਾਰ (28 ਮਈ 2016) ਨੂੰ ਬਰੈਂਪਟਨ ਲਾਇਬਰੇਰੀ (150 ਸੈਂਟਰਲ ਪਾਰਕਵੇਅ ਬਰੈਂਪਟਨ) ਵਿਖੇ ਦੁਪਹਿਰ 2 ਤੋਂ 5 ਵਜੇ ਸ਼ਾਮ ਤੀਕ ਹੋਵੇਗੀ।
ਇਸ ਵਿਸ਼ੇਸ਼ ਮੀਟਿੰਗ ਦੌਰਾਨ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਸਵਰਗੀ ਡਾ. ਹਰਚਰਨ ਸਿੰਘ ਨਾਟਟਕਾਰ ਦੇ ਜੀਵਨ ਅਤੇ ਰੰਗਮੰਚ ਨੂੰ ਉਹਨਾਂ ਦੀ ਦੇਣ ਬਾਰੇ ਪ੍ਰਸਿੱਧ ਰੰਗਕਰਮੀ ਅਤੇ ਵਿਦਵਾਨ ਬੁਲਾਰੇ ਅਪਣੇ ਵਿਚਾਰ ਪੇਸ਼ ਕਰਨਗੇ। ਇਸ ਪ੍ਰੋਗਰਾਮ ਦੇ ਦੂਜੇ ਹਿੱਸੇ ‘ਚ ਪ੍ਰਸਿੱਧ ਕਲਾਕਾਰ ਇਮਰੋਜ ਦੇ ਜੀਵਨ  ਅਤੇ ਕਲਾ ਨੂੰ ਪੇਸ਼ ਕਰਦੀ ਡਾਕੂਮੈਂਟਰੀ ਦਿਖਾਈ ਜਾਵੇਗੀ ਜਿਸਨੂੰ ਪ੍ਰਸਿੱਧ ਨਿਰਦੇਸ਼ਕ ਸ: ਹਰਜੀਤ ਸਿੰਘ ਹੁਰਾਂ ਵਲੋਂ ਤਿਆਰ ਕੀਤਾ ਗਿਆ ਹੈ। ਟਰਾਂਟੋ ਅਤੇ ਆਸਪਾਸ ਦੇ ਸਮੂਹ ਲੇਖਕਾਂ, ਰੰਗਕਰਮੀਆਂ, ਕਲਾਕਾਰਾਂ ਅਤੇ ਪੰਜਾਬੀ ਦੇ ਪ੍ਰੇਮੀਆਂ ਨੂੰ ਇਸ ਮੌਕੇ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਸਮਾਗਮ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਕੁਲਵਿੰਦਰ ਖਹਿਰਾ (647-407-1955) ਜਾਂ ਗੁਰਦਾਸ ਮਿਨਹਾਸ (647-283-0147) ਹੁਰਾਂ ਨੂੰ ਸੰਪਰਕ ਕਰੋ ਜੀ।

RELATED ARTICLES
POPULAR POSTS