-1.8 C
Toronto
Wednesday, December 3, 2025
spot_img
Homeਕੈਨੇਡਾਸਹਾਰਾ ਸੀਨੀਅਰ ਕਲੱਬ ਨੇ ਤੀਆਂ ਦਾ ਮੇਲਾ ਮਨਾਇਆ

ਸਹਾਰਾ ਸੀਨੀਅਰ ਕਲੱਬ ਨੇ ਤੀਆਂ ਦਾ ਮੇਲਾ ਮਨਾਇਆ

Mela Tian Da copy copyਬਰੈਂਪਟਨ : ਅੱਜ ਬੰਬੀਹਾ ਬੋਲੂ ਹੋਈਆਂ ਇਕਠੀਆਂ ਮੇਲਣਾਂ। ਸਹਾਰਾ ਸੀਨੀਅਰ ਸਰਵਿਸਜ਼ ਕਲੱਬ ਦਾ ਤੀਆਂ ਦਾ ਮੇਲਾ ਬੜੀ ਸ਼ਾਨ ਨਾਲ 16 ਮਈ 2016 ਨੂੰ ਦੁਪਹਿਰ 1-4 ਰਿਵਰ ਗਰੋਵ ਸੈਂਟਰ ਵਿਖੇ ਮਨਾਇਆ ਗਿਆ। ਵੀਕ ਡੇਅ ਹੋਣ ਦੇ ਬਾਵਜੂਦ ਤਕਰੀਬਨ 110 ਮੇਲਣਾਂ ਨੇ ਹਿੱਸਾ ਲਿਆ। ਸੂਹੇ ਰੰਗਾਂ ਦੇ ਸੂਟ ਇੰਝ ਜਚ ਰਹੇ ਸਨ ਕੇ ਲਗਦਾ ਸੀ ਇਸ ਸੀਨੀਅਰ ਕਲੱਬ ਦੇ ਮੈਂਬਰਾਂ ਤੇ ਫਿਰ ਜਵਾਨੀ ਉੱਤਰ ਆਈ ਹੋਵੇ। ਗੁਰਮਿੰਦਰ ਬੁਟਾਲੀਆ ਦੀ ਐਮ ਸੀ ਹੇਠ ਇਸ ਮੇਲੇ ਵਿੱਚ ਗੀਤ ਬੋਲੀਆਂ ਅਤੇ ਗਿੱਧੇ ਦੀਆਂ ਖੂਬ ਰੌਣਕਾਂ ਲੱਗੀਆਂ। ਕੋਕਾ ਧੰਨ ਕੌਰ ਦਾ, ਮੈਂ ਕੁੜੀ ਬੜੇ ਉੱਚੇ ਖਾਨਦਾਨ ਦੀ, ਜੱਟਾ ਖਿੱਚ ਤਿਆਰੀ ਮੇਲਾ ਦੇਖਣ ਜਾਣਾਂ ਵੇ ਆਦਿ ਬੋਲੀਆਂ ਨਾਲ ਹਾਲ ਗੂੰਜ ਉਠਿਆ। ਜਾਗੋ ਦੇਖ ਕੇ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਪੰਜਾਬ ਹੀ ਪਹੁੰਚ ਗਏ ਹੋਈਏ।
ਨੀਨਾ ਟਾਂਗਰੀ ਜੀ ਹੁਰਾਂ ਨੇ ਇਸ ਤੀਆਂ ਦੇ ਮੇਲੇ ਵਿੱਚ ਸ਼ਿਰਕਤ ਕੀਤੀ। ਸੁਮੇਸ ਨੰਦਾ ਨੇ ਆਪਣੀ ਬਾਖੂਬ ਫੋਟੋਗਰਾਫੀ ਦੁਆਰਾ ਅਤੇ ਮਨਜੀਤ ਕੌਰ ਦੁੱਗਾ ਹੁਰਾਂ ਨੇ ਡੀ ਜੇ ਸੰਗੀਤ ਰਾਹੀਂ ਇਸ ਮੇਲੇ ਵਿੱਚ ਗਿੱਧੇ ਦਾ ਮਾਹੌਲ ਪੈਦਾ ਕੀਤਾ।ਇਸ ਖੂਬਸੂਰਤ ਪ੍ਰੋਗਰਾਮ ਦੀ ਟਿਕਟ ਸਿਰਫ ਪੰਜ ਡਾਲਰ ਸੀ। ਉਰਮਿਲ ਸੰਦਵਾਲੀਆ ਹੁਰਾਂ ਨੇ ਗਰਮ-ਗਰਮ ਅਤੇ ਸਵਾਦਲਾ ਖਾਣਾ ਪੇਸ਼ ਕੀਤਾ। ਜੀਤਪਾਲ ਹੁਰਾਂ ਦੀ ਚਾਹ ਨੇ ਤਾਂ ਪੰਜਾਬ ਦੇ ਢਾਬਿਆਂ ਨੂੰ ਵੀ ਮਾਤ ਪਾ ਦਿੱਤਾ। ਮਾਝੇ ਮਾਲਵੇ ਅਤੇ ਦੁਆਬੇ ਦੀਆਂ ਮੇਲਣਾਂ ਨੇ ਇਸ ਤਿਉਹਾਰ ਦਾ ਖੂਬ ਆਨੰਦ ਮਾਣਿਆ ਅਤੇ ਇਹ ਇਕ ਯਾਦਗਾਰ ਘੜੀ ਬਣ ਕੇ ਸਮਾਪਤ ਹੋਇਆ।

RELATED ARTICLES
POPULAR POSTS