ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਸਿਟੀ ਵੱਲੋਂ ਬਹੁ-ਸੱਭਿਆਚਾਰਕ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਸਲਾਨਾ ਤਿੰਨ ਦਿਨਾਂ ਬਹੁ-ਸੱਭਿਆਚਾਰਕ ਸਮਾਗਮ ਕੈਰਾਬ੍ਰਹਮ 12, 13 ਅਤੇ 14 ਜ਼ੁਲਾਈ (ਸ਼ੁੱਕਰ, ਸ਼ਨੀ ਅਤੇ ਐਤਵਾਰ) ਨੂੰ ਬਰੈਂਪਟਨ ਦੇ ਵੱਖ-ਵੱਖ ਥਾਵਾਂ ‘ਤੇ਼ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵਕ ਪ੍ਰਿਤਪਾਲ ਸਿੰਘ ਚੱਗਰ ਨੇ ਦੱਸਿਆ ਕਿ ਇਸ ਵਾਰ ਪੰਜਾਬ ਪੈਵੀਲੀਅਨ ਸੈਂਚੁਰੀ ਗਾਰਡਨ ਰੀਕ੍ਰੇਸ਼ਨ ਸੈਂਟਰ (340 ਵੋਡਨ ਸਟਰੀਟ) ਵਿੱਚ ਹੋਵੇਗਾ। ਜਿਸ ਵਿੱਚ ਗਤਕਾ, ਭੰਗੜਾ, ਗਿੱਧਾ, ਜਾਗੋ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਕਈ ਝਾਕੀਆਂ ਨਜ਼ਰ ਆਉਣਗੀਆਂ ਤੇ ਭਾਰਤ ਦੇ ਸੱਭਿਆਚਾਰ ਨੂੰ ਦਰਸਾਉਂਦਾ ਪੈਵੀਲੀਅਨ ਬਰੈਂਪਟਨ ਦੇ ਜਿੰਮ ਆਰਕਡਿਕਨ ਰੀਕ੍ਰੇਸ਼ਨ ਸੈਂਟਰ ਵਿੱਚ ਹੋਵੇਗਾ। ਇਸ ਤੋਂ ਇਲਾਵਾ ਹਵਾਈ, ਅਰਬੀਅਨ, ਬੰਗਲਾਦੇਸ਼, ਪਾਕਿਸਤਾਨ, ਪੁਰਤਗਾਲ, ਸਪੇਨ, ਗਰੀਸ ਅਤੇ ਯੁਕਰੇਨ ਸਮੇਤ ਕਈ ਹੋਰ ਦੇਸ਼ਾਂ ਦੇ ਸੱਭਿਆਚਾਰਕ ਪੈਵੀਲੀਅਨ ਵੀ ਵੇਖਣ ਨੂੰ ਮਿਲਣਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …