ਟੋਰਾਂਟੋ : ਰੋਪੜ-ਮੋਹਾਲੀ ਸੋਸ਼ਲ ਸਰਕਲ ਵਲੋਂ ਆਯੋਜਿਤ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲ ਡਿਕਸੀ ਰੋਡ ਗੁਰਦਵਾਰਾ ਸਾਹਿਬ ਦੇ ਹਾਲ ਨੰ: 2 ਵਿੱਚ ਐਤਵਾਰ 22 ਦਿਸੰਬਰ 2019 ਨੂੰ ਸ਼ਰਧਾ ਸਹਿਤ ਮਨਾਇਆ ਗਿਆ, ਜਿਸ ਵਿੱਚ ਦੂਰੋਂ ਨੇੜਿਓਂ ਆਈਆਂ ਸੰਗਤਾਂ ਦੇ ਭਾਰੀ ਇਕੱਠ ਨੇ ਭਰਪੂਰ ਹਾਜਰੀ ਭਰੀ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨੀ ਜਥੇ ਨੇ ਮਨੋਹਰ ਕੀਰਤਨ ਕੀਤਾ। ਪੰਥ ਦੇ ਪ੍ਰਸਿਧ ਕਥਾਕਾਰ ਭਾਈ ਗੁਲਜ਼ਾਰ ਸਿੰਘ ਨੇ ਗੁਰੂ ਇਤਿਹਾਸ ਦੇ ਨਾਲ ਨਾਲ ਸ਼ਹੀਦੀ ਸ਼ਬਦ ਦੀ ਮਹਾਨਤਾ ਦਰਸਾਈ। ਰਾਮਾ ਮੰਡੀ ਜਲੰਧਰ ਦੀਆਂ ਬੀਬੀਆਂ ਦੇ ਢਾਡੀ ਜਥੇ ਨੇ ਜੋਸ਼ੀਲੀਆਂ ਵਾਰਾਂ ਗਾਈਆਂ। ਅਮਰ ਸਿੰਘ ਤੁਸੱੜ ਨੇ ਅਲ੍ਹਾ ਯਾਰ ਖਾਂ ਜੋਗੀ ਦੀ ਰਚੀ ‘ਚਮਕੌਰ ਹੀ ਇੱਕ ਤੀਰਥ’ ਕਵਿਤਾ ਸੁਣਾਈ। ਇੱਕ ਬੱਚੇ ਹਰਬੰਤ ਸਿੰਘ ਨੇ ‘ਮਾਂ ਗੁਜਰੀ’ ਬੜੀ ਜੋਸ਼ੀਲੀ ਆਵਾਜ਼ ਵਿੱਚ ਸੁਣਾਈ। ਡਿਕਸੀ ਗੁਰੂ ਘਰ ਦੇ ਸਕੱਤਰ ਰਣਜੀਤ ਸਿੰਘ ਦੂਲੇ ਨੇ ਰੋਪੜ ਸਰਕਲ ਵੱਲੋਂ ਹਰ ਸਾਲ ਜੋੜ ਮੇਲੇ ਆਯੋਜਤ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਦੀਵਾਨ ਦੇ ਅੰਤ ਵਿੱਚ ਵਿੱਚ ਸੋਸ਼ਲ ਸਰਕਲ ਦੇ ਪ੍ਰਧਾਨ ਅਮਰ ਸਿੰਘ ਤੁਸੱੜ ਨੂੰ ਨਿਰੰਤਰ 18 ਸਾਲ ਸੁਚੱਜੀ ਅਗਵਾਈ ਕਰਨ ਹਿਤ ਸੁੰਦਰ ਪਲੇਟ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਗੁਰੂ ਘਰ ਦੇ ਸਕੱਤਰ ਰਣਜੀਤ ਸਿੰਘ ਦੂਲੇ ਵੀ ਸ਼ਾਮਲ ਹੋਏ। ਹੋਰ ਜਾਣਕਾਰੀ ਲਈ ਅਮਰ ਸਿੰਘ ਤੁਸੱੜ (ਪ੍ਰਧਾਨ) ਨਾਲ ਫੋਨ ਨੰਬਰ 416-300-4091 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …