Breaking News
Home / ਕੈਨੇਡਾ / ਬਰੈਂਪਟਨ ਵਾਸੀਆਂ ਲਈ ਆਸ ਦੀ ਨਵੀਂ ਕਿਰਨ ਬਣ ਸਕਦੀ ਹੈ ਬਰੈਂਪਟਨ ਐਕਸ਼ਨ ਕੋਲੀਸ਼ਨ

ਬਰੈਂਪਟਨ ਵਾਸੀਆਂ ਲਈ ਆਸ ਦੀ ਨਵੀਂ ਕਿਰਨ ਬਣ ਸਕਦੀ ਹੈ ਬਰੈਂਪਟਨ ਐਕਸ਼ਨ ਕੋਲੀਸ਼ਨ

ਬਰੈਂਪਟਨ : 30 ਤੋਂ ਵੀ ਵੱਧ ਜੱਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਬਣਾਈ ਬਰੈਂਪਟਨ ਐਕਸ਼ਨ ਕੋਲੀਸਨ ਦੀ ਸ਼ੁਰੂਆਤ ਨੂੰ ਦੇਖਦਿਆਂ ਇਹ ਕਥਨ ਸੱਚ ਹੋ ਸਕਦੇ ਕਿ ”ਟੀਮ ਵਰਕ ਮੇਕਸ ਡਰੀਮ ਵਰਕ” 27 ਜਨਵਰੀ ਨੂੰ ਦਿਨ ਐਤਵਾਰ ਨੂੰ ਇਸ ਸੰਸਥਾ ਦੀ ਬਰੈਂਪਟਨ ਦੇ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਕੌਂਸਲਰ ਹਰਕੀਰਤ ਸਿੰਘ ਨਾਲ ਮੀਟਿੰਗ ਹੋਈ ਸੀ। ਗੱਲਬਾਤ ਦੌਰਾਨ ਜਿੱਥੇ ਗੁਰਪ੍ਰੀਤ ਤੇ ਹਰਕੀਰਤ ਨੇ ਪੂਰੀਆਂ ਸਹੂਲਤਾਂ ਵਾਲੇ ਹਸਪਤਾਲ ਤੇ ਯੂਨੀਵਰਸਿਟੀ ਦੀ ਲੋੜ ਤੇ ਸਹਿਮਤੀ ਜਤਾਈ ਉੱਥੇ ਨਾਲ ਹੀ ਕਿਹਾ ਕਿ ਬਰੈਂਪਟਨ ਵਾਸੀਆਂ ਵਲੋਂ ਪੂਰਾ ਟੈਕਸ ਅਦਾ ਤੇ ਸਹੂਲਤਾਂ ਦਾ ਬਣਦਾ ਫੇਅਰ ਸ਼ੇਅਰ ਨਹੀਂ ਮਿਲ ਰਿਹਾ। ਹਾਜ਼ਰ ਮੈਂਬਰਾਂ ਨੇ ਬਹੁਤ ਸਾਰੇ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਜਵਾਬ ਵੀ ਉਹਨਾਂ ਵਲੋਂ ਦਿੱਤੇ ਗਏ। ਇਸ ਮੀਟਿੰਗ ‘ਚ ਮੇਅਰ ਨੂੰ ਵੀ ਆਉਣ ਦਾ ਸੱਦਾ ਦਿੱਤਾ ਗਿਆ ਸੀ- ਪਰ ਉਹ ਉਸ ਦਿਨ ਸਿਟੀ ਤੋਂ ਬਾਹਰ ਹੋਣ ਕਾਰਨ ਸ਼ਾਮਿਲ ਨਹੀਂ ਹੋ ਸਕੇ। ਹਰਬੰਸ ਸਿੰਘ, ਹਰਿੰਦਰ ਹੁੰਦਲ, ਰਛਪਾਲ ਕੌਰ ਗਿੱਲ ਤੇ ਹਰਪਰਮਿੰਦਰਜੀਤ ਗਦਰੀ ਨੇ ਯੂਨੀਵਰਸਿਟੀ ਤੇ ਹੈਲਥ ਕੇਅਰ ਬਾਰੇ ਜਾਣਕਾਰੀ ਸਾਂਝੀ ਕੀਤੀ। ਜਗਜੀਤ ਸਿੱਧੂ ਤੇ ਨਵੀ ਔਜਲਾ ਨੇ ਮੀਟਿੰਗ ਦੀ ਕਰਵਾਈ ਨੂੰ ਚਲਾਇਆ। ਨਾਹਰ ਔਜਲਾ ਨੇ ਭਵਿੱਖ ‘ਚ ਕੀਤੇ ਜਾਣ ਵਾਲੇ ਕਾਰਜਾਂ ‘ਤੇ ਗੱਲ ਕੀਤੀ।
ਇਹ ਨਵੀਂ ਬਣੀ ਸੰਸਥਾ ਬਰੈਂਪਟਨ ਵਾਸੀਆਂ ਲਈ ਇਕ ਮਿਸਾਲੀ ਰੋਲ ਨਿਭਾਅ ਸਕਦੀ ਹੈ ਅਗਰ ਇਸਦੇ ਆਗੂ ਇਸ ਨੂੰ ਸਹੀ ਸੇਧ ਦੇ ਕੇ, ਦ੍ਰਿੜਤਾ, ਤਿਆਗ ਦੀ ਭਾਵਨਾ, ਡਸਿਪਲਨ ‘ਚ ਰਹਿਕੇ, ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਆਮ ਲੋਕਾਈ ਨੂੰ ਨਾਲ ਲੈ ਕੇ ਮਿੱਥੇ ਟੀਚੇ ਤੱਕ ਸਿਰੜਤਾ ਨਾਲ ਲੱਗੇ ਰਹੇ। ਇਸ ਸੰਸਥਾ ਦੀ ਸ਼ੁਰੂਆਤ ਪੰਜਾਬੀ ਮੂਲ ਦੇ ਲੋਕਾਂ ਵਲੋਂ ਧਰਮਾਂ, ਕੌਮਾਂ, ਨਸਲਾਂ ਤੇ ਨਿੱਜੀ ਵਿਚਾਰਾਂ ਤੋਂ ਉੱਪਰ ਉੱਠ ਕੇ ਕੀਤੀ ਗਈ ਹੈ। ਬਰੈਂਪਟਨ ‘ਚ ਵਸਦੇ ਹੋਰ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਅੱਗੇ ਵੱਧਣ ਦਾ ਵੱਡਾ ਕਾਰਜ ਅਜੇ ਅਧੂਰਾ ਹੈ ਜਿਸ ਨੂੰ ਸਿਰੇ ਚਾੜਨ ਤੋਂ ਬਿਨਾਂ ਕਿਸੇ ਸਫ਼ਲਤਾ ਦੀ ਝਾਕ ਰੱਖਣਾ ਸ਼ੇਖ਼ਚਿਲੀ ਵਾਲੀ ਸੇਖ਼ੀ ਤੋਂ ਵੱਧ ਕੁਝ ਨਹੀਂ ਹੋਵੇਗਾ। ਇਸ ਕਾਰਜ ਲਈ ਕੋਸ਼ਿਸ਼ਾਂ ਜਾਰੀ ਹਨ। ਬਰੈਂਪਟਨ ਦੇ ਮਸਲਿਆਂ ਦੀ ਗੰਭੀਰਤਾ ਨੂੰ ਦੇਖਦਿਆ ਦੂਸਰੇ ਲੋਕ ਵੀ ਇਸਦਾ ਹਿੱਸਾ ਜ਼ਰੂਰ ਬਣਨਗੇ। ਚੁਣੇ ਹੋਏ ਨੁਮਾਇੰਦੇ ਵੀ ਇਹਨਾਂ ਮਸਲਿਆਂ ਨੂੰ ਅਣਗੌਲਿਆਂ ਕਰਕੇ ਲੋਕਾਂ ‘ਚ ਨਹੀਂ ਵਿਚਰ ਸਕਦੇ।
ਬਰੈਂਪਟਨ ਦੇ ਲੋਕਾਂ ਨਾਲ ਹਰ ਲੈਵਲ ਦੀਆਂ ਸਰਕਾਰਾਂ ਨੇ ਹੋਰ ਸ਼ਹਿਰਾਂ ਦੇ ਮੁਕਾਬਲੇ ਸਹੂਲਤਾਂ ਦੇਣ ‘ਚ ਕੰਜੂਸੀ ਹੀ ਕੀਤੀ ਹੈ। ਬਰੈਂਪਟਨ ਐਕਸ਼ਨ ਕਮੇਟੀ ਨਾਲ ਬਹੁਤ ਸਾਰੇ ਸੁਹਿਰਦ ਲੋਕ ਜੁੜ ਚੁੱਕੇ ਹਨ ਤੇ ਸੈਂਕੜੇ ਹੀ ਵਲੰਟੀਅਰ ਇਸ ਦਾ ਹਿੱਸਾ ਬਣਨ ਲਈ ਉਤਾਵਲੇ ਹਨ।
ਸੰਸਥਾਵਾਂ ਦੇ ਅਹੁਦੇਦਾਰ ਮੈਂਬਰਾਂ ਦੇ ਨਾਂ, ਕੁਲਜੀਤ ਸਿੰਘ ਜੰਜੂਆ, ਨਵੀ ਔਜਲਾ, ਹਰਬੰਸ ਸਿੰਘ, ਪਰਮਜੀਤ ਬੜਿੰਗ, ਹਰਬੰਸ ਸਿੰਘ, ਬਲਦੇਵ ਰਹਿਪਾ, ਨਾਹਰ ਔਜਲਾ, ਚਰਨਜੀਤ ਬਰਾੜ, ਕਮਲਜੀਤ ਨੱਤ, ਸੁਰਜੀਤ ਕੌਰ, ਪਰਮਜੀਤ ਢਿਲੋਂ, ਸੁਰਿੰਦਰ ਗਿੱਲ, ਵਿਸਾਖਾ ਸਿੰਘ, ਹਰਿੰਦਰ ਹੁੰਦਲ, ਇਕਬਾਲ ਸੁੰਬਲ, ਹਰਪਰਮਿੰਦਰਜੀਤ ਗਦਰੀ, ਧਰਮਪਾਲ ਸ਼ੇਰਗਿੱਲ, ਧਰਮਪਾਲ ਸੰਧੂ, ਪਰਮਜੀਤ ਦਿਉਲ, ਹੀਰਾ ਰੰਧਾਵਾ, ਜਗੀਰ ਸਿੰਘ ਕਾਹਲੋਂ, ਇੰਦਰਦੀਪ ਸਿੰਘ, ਅਮਰਜੀਤ ਬਧਾਨ, ਹਰਦਿਆਲ ਸਿੰਘ ਝੀਤਾ, ਡਾ: ਸੋਹਣ ਸਿੰਘ, ਜਗਜੀਤ ਸਿੱਧੂ, ਗੁਰਨਾਮ ਸਿੰਘ ਢਿੱਲੋਂ, ਸੁਰਿੰਦਰ ਗਿੱਲ, ਜਰਨੈਲ ਸਿੰਘ ਅਚਰਵਾਲ, ਰਛਪਾਲ ਕੌਰ ਗਿੱਲ, ਸੁਮੀਤ ਬੈਂਸ, ਸੁੰਦਰ ਪਾਲ ਰਾਜਾਸਾਂਸੀ, ਨਿਰਮਲ ਸਿੰਘ ਸੀਰਾ, ਦਵਿੰਦਰ ਤੂਰ, ਕਰਮਜੀਤ ਗਿੱਲ, ਸਿਰਤਾਜ ਸਿੰਘ ਬਾਥ, ਹਰਜਸਪਰੀਤ ਕੌਰ ਗਿੱਲ, ਜਸਵੀਰ ਸਿੰਘ ਬੋਪਾਰਾਏ, ਬੀ ਐਸ ਕਾਲੀਆ, ਜਸਵਿੰਦਰ ਸਿੰਘ, ਪ੍ਰੀਤਮ ਸਿੰਘ ਸਰਾਂ, ਗੁਰਚਰਨ ਸਿੰਘ ਜਿਉਂਣਵਾਲਾ, ਸ਼ਮਸ਼ਾਦ ਇਲਾਹੀ, ਸੁਖਜੋਤ ਨਾਰੂ ਤੇ ਬਲਜੀਤ ਬੈਂਸ ਹਨ।
ਜੇ ਕੋਈ ਹੋਰ ਸੰਸਥਾ ਤੇ ਵਿਅਕਤੀ ਇਸ ਕੋਲੀਸਨ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਤੁਸੀਂ ਇਸ ਨੰਬਰ 416-728-5686 ਤੇ ਨਾਹਰ ਸਿੰਘ ਔਜਲਾ ਨਾਲ ਰਾਬਤਾ ਕਾਇਮ ਕਰ ਸਕਦੇ ਹੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …